ਲੜਕੀ ਨੇ ਬਾਦਲਾ ਦੀ ਮਾਈ ਭਾਗੋ ਸਕੀਮ ਠੁਕਰਾਈ, ਸਾਇਕਲ ਲੈਣ ਤੋ ਕੀਤਾ ਇਨਕਾਰ

By December 21, 2015 0 Comments


ਸਾਨੂੰ ਆਪਣੀਆ ਲੋੜਾ ਨਾਲੋ ਗੁਰਬਾਣੀ ਦਾ ਸਤਿਕਾਰ ਜਿਆਦਾ ਜਰੂਰੀ ਹੈ : ਹਰਪ੍ਰੀਤ ਕੌਰ
girl
ਭਾਈ ਰੂਪਾ 21 ਦਸੰਬਰ ( ਅਮਨਦੀਪ ਸਿੰਘ ) : ਬਾਦਲ ਸਰਕਾਰ ਵਲੋਂ ਗੁਰਬਾਣੀ ਦੀ ਬੇਅਬਦੀ ਕਰਨ ਵਾਲਿਆ ਤੇ ਕੋਈ ਕਾਰਵਾਈ ਨਾ ਕਰਨ ਕਾਰਣ ਸਿੱਖ ਸੰਗਤਾ ਵਿਚ ਬਾਦਲ ਸਰਕਾਰ ਖਿਲਾਫ਼ ਰੋਸ ਲਗਾਤਾਰ ਜਾਰੀ ਹੈ ਇਸ ਤਰਾ ਦਾ ਮਸਲਾ ਪਿੰਡ ਦਿਆਲਪੁਰਾ ਭਾਈਕਾ ਦੇ ਸਰਕਾਰੀ ਸਕੂਲ ਵਿਖੇ ਉਸ ਸਮੇ ਦੇਖਣ ਨੂੰ ਮਿਲਿਆ ਜਦੋ ਬਾਦਲਾ ਵਲੋਂ ਆਪਣਾ ਸਿਆਸੀ ਲਾਹਾ ਲੈਣ ਲਈ ਚੱਲ ਰਹੀ ਮਾਈ ਭਾਗੋ ਸਕੀਮ ਤਹਿਤ ਹਲਕਾ ਰਾਮਪੁਰਾ ਫੂਲ ਦੇ ਮੌਜੂਦਾ ਐਮ ਐਲ ਏ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵਿਦਿਆਥਣਾ ਨੂੰ ਸਾਇਕਲ ਵੰਡਣ ਆਏ ਤਾ ਮਾਈ ਭਾਗ ਕੌਰ ਦੀ ਅਸਲੀ ਵਾਰਸ ਬਾਰਵੀ ਜਮਾਤ ਦੀ ਵਿਦਿਆਰਥਣ ਹਰਪ੍ਰੀਤ ਕੌਰ ਸਪੁਤਰੀ ਹਰਭਜਨ ਸਿੰਘ ਵਾਸੀ ਸੁਰਜੀਤਪੁਰਾ ਨੇ ਮੌਜੂਦਾ ਸਰਕਾਰ ਕੋਲੋ ਸਾਇਕਲ ਲੈਣ ਤੋ ਨਾਹ ਕਰ ਦਿੱਤੀ ਇਸ ਸਬੰਧੀ ਵੀਰਪਾਲ ਕੌਰ ਦਾ ਕਹਿਣਾ ਹੈ ਕਿ ਜੋ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਵਿਤਰ ਗੁਰਬਾਣੀ ਦੀ ਬੇਅਬਦੀ ਹੋਈ ਹੈ ਅਤੇ ਅੱਗੇ ਵੀ ਹੋ ਰਹੀ ਹੈ ਇਸ ਨਾਲ ਸਾਡੇ ਹਿਰਦੇ ਵਲੂੰਧਦੇ ਗਏ ਹਨ ਅਤੇ ਗੁਰਬਾਣੀ ਦੀ ਬੇਅਬਦੀ ਰੋਕਣ ਲਈ ਮੌਜੂਦਾ ਸਰਕਾਰ ਨੇ ਅਸਲ ਦੋਸੀ ਅਜੇ ਤੱਕ ਵੀ ਗ੍ਰਿਫਤਾਰ ਨਹੀ ਕੀਤੇ ਇਸ ਦੇ ਰੋਸ ਵਜੋ ਮੈ ਸਾਇਕਲ ਨਹੀ ਲੈਣਾ ਚਾਹੁੰਦੀ ਅਤੇ ਮੇਰੇ ਲਈ ਗੁਰਬਾਣੀ ਦਾ ਸਤਿਕਾਰ ਸਭ ਤੋ ਪਹਿਲਾ ਹੈ ਉਹਨਾ ਕਿਹਾ ਕਿ ਸਾਡੀ ਮੌਜੂਦਾ ਸਰਕਾਰ ਤੋ ਇਹੀ ਮੁੱਖ ਮੰਗ ਹੈ ਕਿ ਗੁਰਬਾਣੀ ਦਾ ਸਤਿਕਾਰ ਜਲਦੀ ਤੋ ਜਲਦੀ ਬਹਾਲ ਕਰਵਾਇਆ ਜਾਵੇ ਅਤੇ ਅਸਲ ਦੋਸੀਆ ਤੇ ਸਖਤ ਕਾਰਵਾਈ ਕੀਤੀ ਜਾਵੇ, ਇਸ ਸਬੰਧੀ ਜਦੋ ਸਕੂਲ ਦੀ ਪ੍ਰਿੰਸੀਪਲ ਸੁਮਨ ਬਾਲਾ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਲੜਕੀ ਪੜਾਈ ਅਤੇ ਖੇਡਾ ਵਿਚ ਬਹੁਤ ਜਿਆਦਾ ਹੁਸਿਆਰ ਹੈ | ਦੱਸਣਯੋਗ ਹੈ ਕਿ ਲੜਕੀ ਹਰਪ੍ਰੀਤ ਕੌਰ ਦਾ ਪੂਰਾ ਪਰਿਵਾਰ ਅਮ੍ਰਿਤਧਾਰੀ ਹੈ | ਨਗਰ ਨਿਵਾਸੀ ਸੰਗਤਾ ਦਾ ਕਹਿਣਾ ਹੈ ਕਿ ਸਾਨੂੰ ਹੋਣਹਾਰ ਲੜਕੀ ਹਰਪ੍ਰੀਤ ਕੌਰ ਅਤੇ ਉਸਦੇ ਪਰਿਵਾਰ ਤੇ ਪੂਰਾ ਮਾਨ ਹੈ ਜੋ ਆਪਣੀ ਆਰਥਿਕ ਹਾਲਤ ਬਹੁਤੀ ਚੰਗੀ ਨਾ ਹੋਣ ਦੇ ਦੌਰਾਨ ਵੀ ਸਿੱਖੀ ਸਿਧਾਂਤਾ ਤੇ ਪੂਰਾ ਪਹਿਰਾ ਦੇ ਰਹੇ ਹਨ |

Posted in: ਪੰਜਾਬ