ਸਿੱਖ ਮਹਾਨ ਯੋਧੇ ਹਨ-ਓਬਾਮਾ

By December 19, 2015 0 Comments


ਅਮਰੀਕੀ ਫ਼ੌਜ ‘ਚ ਸ਼ਾਮਿਲ ਕਰਨ ਦਾ ਦਿੱਤਾ ਭਰੋਸਾ
obama
ਵਾਸ਼ਿੰਗਟਨ:ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਿੱਖਾਂ ਨੂੰ ਬਿਨਾਂ ਬੰਦਸ਼ਾਂ ਦਾੜ੍ਹੀ ਰੱਖਣ ਅਤੇ ਦਸਤਾਰ ਸਜਾਉਣ ਵਰਗੇ ਸਿੱਖ ਧਰਮ ਦੇ ਕਕਾਰ ਪਹਿਨ ਕੇ ਅਮਰੀਕੀ ਫ਼ੌਜ ਵਿਚ ਸੇਵਾ ਕਰਨ ਦੀ ਇਜਾਜ਼ਤ ਦੇਣ ਸਬੰਧੀ ਉਨ੍ਹਾਂ ਦੀ ਮੰਗ ‘ਤੇ ਵਿਚਾਰ ਕਰਨ ਦਾ ਵਾਅਦਾ ਕੀਤਾ ਹੈ | ਧਰਮ ਅਤੇ ਸਿੱਖਿਆ ਬਾਰੇ ਸਿੱਖ ਕੌਾਸਿਲ ਦੇ ਚੇਅਰਮੈਨ ਰਾਜਵੰਤ ਸਿੰਘ ਨੇ ਬੁੱਧਵਾਰ ਵਾਈਟ ਹਾਊਸ ਵਿਖੇ ਓਬਾਮਾ ਨਾਲ ਮੁਲਾਕਾਤ ਕਰਕੇ ਉਨ੍ਹਾਂ ‘ਤੇ ਅਮਰੀਕੀ ਹਥਿਆਰਬੰਦ ਸੈਨਾਵਾਂ ਵਿਚ ਸਿੱਖਾਂ ਨੂੰ ਬਿਨਾਂ ਪਾਬੰਦੀਆਂ ਸੇਵਾ ਕਰਨ ਦੀ ਇਜਾਜ਼ਤ ਦੇਣ ਲਈ ਦਬਾਅ ਪਾਇਆ | ਅਮਰੀਕੀ ਰਾਸ਼ਟਰਪਤੀ ਦੇ ਪਰਿਵਾਰ ਨੇ ਰਾਜਵੰਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਛੁੱਟੀਆਂ ਦੀ ਪਾਰਟੀ ਲਈ ਵਾਈਟ ਹਾਊਸ ਵਿਖੇ ਸੱਦਿਆ ਸੀ | ਸੰਗਠਨ ਨੇ ਇਕ ਰਿਲੀਜ਼ ਵਿਚ ਦੱਸਿਆ ਕਿ ਸ੍ਰੀ ਸਿੰਘ ਨੇ ਰਾਸ਼ਟਰਪਤੀ ਨੂੰ ਕਿਹਾ ਕਿ ਤੁਸੀਂ ਸਿੱਖਾਂ ਨੂੰ ਅਮਰੀਕੀ ਫ਼ੌਜ ‘ਚ ਬਿਨਾਂ ਪਾਬੰਦੀ ਸੇਵਾ ਕਰਨ ਦੀ ਇਜਾਜ਼ਤ ਦਿਓ | ਜੇਕਰ ਪੈਂਟਗਨ ਛੋਟ ਦੇਵੇ ਤਾਂ ਹੀ ਉਹ ਸੇਵਾ ਕਰ ਸਕਦੇ ਹਨ | ਕ੍ਰਿਪਾ ਕਰਕੇ ਸਿੱਖਾਂ ‘ਤੇ ਇਹ ਪਾਬੰਦੀ ਹਟਾਏ ਬਿਨਾਂ ਰਾਸ਼ਟਰਪਤੀ ਦਾ ਅਹੁਦਾ ਨਾ ਛੱਡਣਾ | ਇਸ ਮੰਗ ਦੇ ਜਵਾਬ ਵਿਚ ਓਬਾਮਾ ਨੇ ਮਾਮਲੇ ‘ਤੇ ਵਿਚਾਰ ਕਰਨ ਦਾ ਵਾਅਦਾ ਕੀਤਾ ਅਤੇ ਇਸ ਦੀ ਪੈਰਵੀ ਕਰਨ ਲਈ ਸਹਿਮਤ ਹੋ ਗਏ | ਇਸ ਨੇ ਬਰਾਕ ਓਬਾਮਾ ਦੇ ਹਵਾਲੇ ਨਾਲ ਕਿਹਾ ਕਿ ਸਿੱਖ ਮਹਾਨ ਯੋਧੇ ਹਨ | ਉਹ ਇਸ ‘ਤੇ ਵਿਚਾਰ ਕਰਨਗੇ ਅਤੇ ਇਸ ਦੀ ਪੈਰਵੀ ਕਰਨਗੇ | ਰਾਜਵੰਤ ਸਿੰਘ ਨੇ ਅਮਰੀਕੀ ਰਾਸ਼ਟਰਪਤੀ ਨੂੰ ਦੱਸਿਆ ਕਿ ਕੈਨੇਡਾ ਵਿਚ ਦਸਤਾਰਧਾਰੀ ਸਿੱਖ ਕੈਨੇਡਾ ਦਾ ਰੱਖਿਆ ਮੰਤਰੀ ਹੈ ਜਿਸ ਬਾਰੇ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਹੈ | ਇਸ ਮਹੀਨੇ ਦੇ ਸ਼ੁਰੂ ਵਿਚ ਅਮਰੀਕੀ ਫ਼ੌਜ ਵਿਚ ਇਕ ਸਿੱਖ ਨੂੰ ਜੰਗੀ ਸੈਨਿਕ ਦੀ ਸਰਗਰਮ ਡਿਊਟੀ ਨਿਭਾਉਣ ਸਮੇਂ ਦਾੜ੍ਹੀ ਰੱਖਣ ਅਤੇ ਦਸਤਾਰ ਸਜਾਉਣ ਦੀ ਆਰਜ਼ੀ ਵਿਸ਼ੇਸ਼ ਛੋਟ ਦਿੱਤੀ ਗਈ ਸੀ |