ਟਰੈਫਿਕ ਪੁਲੀਸ ਨੇ ਭੰਡਾਰੀ ਪੁੱਲ ਤੇ ਸ਼ੁਰੂ ਕੀਤੀ ਹੈਲਮੈਂਟ ਦੀ ਦੁਕਾਨ

By December 18, 2015 0 Comments


ਐਡਵੋਕੇਟ ਸਰਬਜੀਤ ਸਿੰਘ ਨੇ ਕੀਤੀ ਕਾਰਵਾਈ ਦੀ ਮੰਗ
ਬਲਦੇਵ ਸਿੰਘ ਸਿਰਸਾ ਨੇ ਕੀਤੀ ਨਿੰਦਾ
18Dec15Helmet Traffuc Police.1
ਅੰਮ੍ਰਿਤਸਰ 18 ਦਸੰਬਰ (ਜਸਬੀਰ ਸਿੰਘ) ਸਿਫਤੀ ਦਾ ਘਰ ਅੰਮ੍ਰਿਤਸਰ ਇਸ ਵੇਲੇ ਟਰੈਫਿਕ ਪੁਲੀਸ ਦੀਆ ਬੇਨਿਯਮੀਆ ਕਾਰਨ ਪੂਰੀ ਤਰ੍ਵਾ ਗੁੰਡਾਗਰਦੀ ਦੀ ਸ਼ਿਕਾਰ ਹੋ ਗਿਆ ਤੇ ਟਰੈਫਿਕ ਪੁਲੀਸ ਵਾਲੇ ਜਿਥੇ ਸਰਕਾਰੀ ਖਜ਼ਾਨੇ ਨੂੰ ਚਾਰ ਚੰਨ ਲਗਾਉਣ ਲਈ ਵੱਡੀ ਪੱਧਰ ਤੇ ਲੋਕਾਂ ਦੇ ਚਲਾਣ ਕਰ ਰਹੇ ਹਨ ਉਥੇ ਸਥਾਨਕ ਭੰਡਾਰੀ ਪੁੱਲ ਦੇ ਉਪਰੰਤ ਟਰੈਫਿਕ ਪੁਲੀਸ ਨੇ ਹੈਲਮੈਂਟ ਵੇਚਣ ਦੀ ਇੱਕ ਗੈਰ ਮਨਜੂਰ ਸ਼ੁਦਾ ਜਬਰੀ ਹੈਲਮੈਟ ਵੇਚੇ ਜਾਣ ਦਾ ਗੋਰਖ ਧੰਦਾ ਵੀ ਚਲਾਇਆ ਜਾ ਰਿਹਾ ਹੈ ਜਿਸ ਦੀ ਕਮਾਂਡ ਇਸ ਵੇਲੇ ਐਸ.ਪੀ ਟਰੈਫਿਕ ਦੇ ਹੱਥਾਂ ਵਿੱਚ ਹੈ।
ਟਰੈਫਿਕ ਪੁਲੀਸ ਦਾ ਕਾਰਜ ਟਰੈਫਿਕ ਨੂੰ ਕੰਟਰੋਲ ਕਰਨਾ ਅਤੇ ਆਵਾਜਾਈ ਨੂੰ ਨਿਯਮਬੱਥ ਕਰਕੇ ਨਿਯਮਾਂ ਨੂੰ ਲਾਗੂ ਕਰਨਾ ਹੁੰਦਾ ਹੈ। ਅੱਜ ਟਰੈਫਿਕ ਪੁਲੀਸ ਜਿਥੇ ਸਰਕਾਰ ਦਾ ਖਜ਼ਾਨਾ ਭਰਨ ਵਿੱਚ ਲੱਗੀ ਹੋਈ ਹੈ ਤੇ ਹਰ ਪੁਲੀਸ ਦੇ ਟਰੈਫਿਕ ਵਿੱਚ ਤਾਇਨਾਤ ਥਾਣੇਦਾਰ ਨੂੰ ਹਰ ਰੋਜ਼ ਚਲਾਣ ਕਰਨ ਦਾ ਕੋਟਾ ਦਿੱਤਾ ਜਾਂਦਾ ਹੈ ਜਿਹੜਾ ਥਾਣੇਦਾਰ ਕੋਟਾ ਪੂਰਾ ਨਹੀ ਕਰਦਾ ਉਸ ਦੀ ਜਿਥੇ ਉ¤ਚ ਅਧਿਕਾਰੀਆ ਵੱਲੋ ਖਿਚਾਈ ਕੀਤੀ ਜਾਂਦੀ ਹੈ ਉਥੋ ਉਸ ਨੂੰ ਮੁਅੱਤਲ ਕਰਨ ਜਾਂ ਤਬਾਦਲਾ ਕਰਨ ਦੀ ਚਿਤਾਵਨੀ ਵੀ ਦਿੱਤੀ ਜਾਂਦੀ ਹੈ। ਛੋਟੇ ਪੱਧਰ ਦੇ ਕਰਮਚਾਰੀ ਮਜਬੂਰੀ ਵੱਸ ਨਾਕਾ ਵੀ ਉਥੇ ਹੀ ਲਗਾੳਦੇ ਹਨ ਜਿਥੇ ਪਹਿਲਾਂ ਹੀ ਟਰੈਫਿਕ ਦਾ ਜਮ ਘਟਾ ਹੁੰਦਾ ਹੈ ਅਤੇ ਉਹਨਾਂ ਵੱਲੋ ਟਰੈਫਿਕ ਰੋਕੇ ਜਾਣ ਨਾਲ ਆਵਾਜਾਈ ਕਾਫੀ ਹੱਦ ਤੱਕ ਪ੍ਰਭਾਵਤ ਹੁੰਦੀ ਹੈ ਤੇ ਜਾਮ ਵੱਡਾ ਲੱਗ ਜਾਂਦਾ ਹੈ। ਪੁਲੀਸ ਦਾ ਧਿਆਨ ਜਾਮ ਖੁਲਵਾਉਣ ਵੱਲ ਹੋਣ ਦੀ ਬਜਾਏ ਚਲਾਣ ਕੱਟਣ ਵੱਲ ਹੁੰਦਾ ਹੈ ਜਿਸ ਕਾਰਨ ਕਈ ਵਾਰੀ ਐਕਸੀਡੈਂਟ ਵੀ ਹੁੰਦੇ ਹਨ ਤੇ ਗੱਡੀ ਵਿੱਚ ਗੱਡੀ ਲੱਗ ਜਾਣ ਨਾਲ ਲੋਕਾਂ ਵਿੱਚ ਲੜਾਈ ਝਗੜੇ ਵੀ ਹੁੰਦੇ ਹਨ ਪਰ ਪੁਲੀਸ ਪੂਰੀ ਤਰ•ਾ ਮੂਕ ਦਰਸ਼ਕ ਬਣ ਕੇ ਇਹ ਤਮਾਸ਼ਾਂ ਵੇਖਦੀ ਰਹਿੰਦੀ ਹੈ।
ਟਰੈਫਿਕ ਪੁਲੀਸ ਨੇ ਸਥਾਨਕ ਭੰਡਾਰੀ ਪੁਲ ਦੇ ਉਪਰ ਨਾਕਾ ਲਗਾ ਕੇ ਚਲਾਣ ਹੀ ਨਹੀ ਕੱਟੇ ਜਾ ਰਹੇ ਸਗੋ ਪੁੱਲ ਦੇ ਉਪਰ ਜਿਥੇ ਪਹਿਲਾਂ ਹੀ ਆਵਾਜਾਈ ਦਾ ਹੜ• ਆਇਆ ਰਹਿੰਦਾ ਹੈ ਦੇ ਇੱਕ ਪਾਸੇ ਸੈਕੜੇ ਹੈਲਮੈਂਟ ਇੱਕ ਦੁਕਾਨਦਾਰ ਦੇ ਰਖਾਏ ਗਏ ਹਨ ਤੇ ਜਿਹੜਾ ਵੀ ਹੈਲਮੈਂਟ ਤੋ ਬਗੈਰ ਕੋਈ ਆਉਦਾ ਹੈ ਉਸ ਦਾ ਚਲਾਣ ਕੱਟੇ ਜਾਣ ਦੇ ਨਾਲ ਨਾਲ ਉਸ ਨੂੰ 200 ਵਾਲਾ ਹੈਲਮੈਟ 400 ਦਾ ਜ਼ਬਰੀ ਵੇਚਿਆ ਜਾ ਰਿਹਾ ਹੈ ਤੇ ਪੁਲੀਸ ਲੋਕਾਂ ਤੇ ਹੈਲਮੈਂਟ ਖਰਦੀਣ ਲਈ ਦਬਾ ਪਾਉਦੀ ਹੈ। ਚਰਚਾ ਹੈ ਕਿ ਟਰੈਫਿਕ ਪੁਲੀਸ ਦੇ ਅਧਿਕਾਰੀ ਜਿਥੇ ਚਲਾਣ ਕੱਟਣ ਦੇ ਬਹਾਨੇ ਆਪਣੀਆ ਵੀ ਜੇਬਾਂ ਭਰਦੇ ਹਨ ਉਥੇ ਹੈਲਮੈਂਟ ਵੇਚਣ ਵਾਲਿਆ ਨਾਲ ਵੀ ਹਿੱਸਾ ਪੱਤੀ ਰੱਖ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਪੁਲੀਸ ਦੇ ਇਸ ਗੋਰਖ ਧੰਦੇ ਨੂੰ ਲੈ ਕੇ ਕਈ ਵਕੀਲ ਵੀ ਖਫਾ ਹਨ ਤੇ ਉਹ ਆਰ.ਟੀ.ਏ ਤਹਿਤ ਹੈਲਮੈਂਟ ਵੇਚਣ ਬਾਰੇ ਜਾਣਕਾਰੀ ਲੈ ਕੇ ਮਾਮਲਾ ਪੰਜਾਬ ਐੰਡ ਹਰਿਆਣਾ ਹਾਈਕੋਰਟ ਵਿੱਚ ਵੀ ਲਿਜਾਣ ਲਈ ਯਤਨਸ਼ੀਲ ਹਨ।
ਇਸ ਸਬੰਧੀ ਮਨੁੱਖੀ ਅਧਿਕਾਰ ਸੰਗਠਨ (ਜਸਟਿਸ ਅਜੀਤ ਸਿੰਘ ਬੈਂਸ) ਦੇ ਚੀਫ ਇਨਵੈਸਟੀਗੇਟਰ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਪੰਜਾਬ ਹਰਿਆਣਾ ਹਾਈਕੋਰਟ ਤੋ ਗੱਲਬਾਤ ਕਰਦਿਆ ਕਿਹਾ ਕਿ ਕਿਸੇ ਵੀ ਜਗ•ਾ ਤੇ ਸਰਕਾਰੀ ਜ਼ਮੀਨ ਤੇ ਕਿਸੇ ਪ੍ਰਕਾਰ ਦਾ ਨਜਾਇਜ਼ ਕਬਜ਼ਾ ਕਰਨਾ ਕਨੂੰਨਨ ਜੁਰਮ ਹੈ ਅਤੇ ਅਜਿਹਾ ਕਰਨ ਵਾਲੇ ਦੇ ਖਿਲਾਫ ਧਾਰਾ 283 ਤਹਿਤ ਕਲੰਦਰਾਂ ਬਣਾ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਪੁਲੀਸ ਨੂੰ ਕੋਈ ਅਧਿਕਾਰ ਨਹੀ ਹੈ ਕਿ ਉਹ ਕਿਸੇ ਨੂੰ ਹੈਲਮੈਂਟ ਲੈਣ ਲਈ ਮਜਬੂਰ ਕਰੇ ਪਰ ਜੇਕਰ ਪੁਲੀਸ ਅਜਿਹਾ ਕਰਦੀ ਹੈ ਤਾਂ ਪੁਲੀਸ ਦੇ ਵਿਰੁੱਧ ਵੀ ਕਾਰਵਾਈ ਬਣਦੀ ਹੈ। ਉਹਨਾਂ ਕਿਹਾ ਕਿ ਜਿਹੜਾ ਵੀ ਅਧਿਕਾਰੀ ਇਸ ਵਿੱਚ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਵੀ ਕੜੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੁਲੀਸ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਨ ਵਾਲਿਆ ਦੇ ਖਿਲਾਫ ਤੁਰੰਤ ਕਾਰਵਾਈ ਕਰੇ ਤੇ ਜਿਹੜੇ ਪੁਲੀਸ ਅਧਿਕਾਰੀਆ ਦੀ ਸ਼ਹਿ ਤੇ ਇਹ ਗੋਰਖ ਧੰਦਾ ਚਲਾਇਆ ਜਾ ਰਿਹਾ ਹੈ ਉਸ ਦੇ ਵਿਰੁੱਧ ਵੀ ਵਿਭਾਗੀ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਦੋਸ਼ੀਆ ਵਿਰੁੱਧ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾ ਕੇ ਅਦਾਲਤ ਰਾਹੀ ਕਾਰਵਾਈ ਨੂੰ ਯਕੀਨੀ ਬਣਾਉਣਗੇ।
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ ) ਦੇ ਮੀਤ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਪੁਲੀਸ ਵੱਲੋ ਚਲਾਣ ਕੱਟਣ ਦੇ ਬਹਾਨੇ ਥਾਂ ਥਾਂ ਤੇ ਦੁਕਾਨਦਾਰੀਆ ਖੋਹਲਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਪੁਲੀਸ ਨਿਯਮਾਂ ਅਨੁਸਾਰ ਜਿੰਨਾ ਚਿਰ ਤੱਕ ਕੋਈ ਕਨੂੰਨ ਦੀ ਉਲੰਘਣਾ ਨਹੀ ਕਰਦਾ ਉਸ ਨੂੰ ਰੋਕਿਆ ਨਹੀ ਜਾ ਸਕਦਾ ਪਰ ਇਥੇ ਤਾਂ ਇੰਨੀ ਕੁ ਵਰਦੀਧਾਰੀ ਗੁੰਡਾਗਰਦੀ ਹੋ ਰਹੀ ਹੈ ਕਿ ਪੁਲੀਸ ਵਾਲੇ ਕਾਰਾਂ , ਸਕੂਟਰਾਂ ਤੇ ਮੋਟਰਸਾਈਕਲਾਂ ਨੂੰ ਰੋਕ ਰੋਕ ਕੇ ਉਹਨਾਂ ਦੇ ਚਲਾਣ ਹੀ ਨਹੀ ਕੱਟ ਰਹੇ ਹਨ ਸਗੋ ਦੋਹੀ ਹੱਥੀ ਲੁੱਟ ਰਹੇ ਹਨ ਜਦ ਕਿ ਟਰੱਕਾਂ ਤੇ ਬੱਸਾਂ ਵਾਲਿਆ ਨੂੰ ਇਸ ਕਰਕੇ ਨਹੀ ਰੋਕਿਆ ਜਾਂਦਾ ਕਿਉਕਿ ਉਹ ਹਾਕਮ ਦੇ ਮੰਤਰੀਆ ਤੇ ਸੰਤਰੀਆ ਦੇ ਹਨ। ਉਹਨਾਂ ਕਿਹਾ ਕਿ ਭੰਡਾਰੀ ਪੁੱਲ ਤੇ ਜਿਹੜਾ ਟਰੈਫਿਕ ਪੁਲੀਸ ਦੇ ਅਧਿਕਾਰੀਆ ਵੱਲੋ ਹੈਲਮੈਂਟ ਵੇਚਣ ਦਾ ਗੋਰਖ ਧੰਦਾ ਸ਼ੁਰੂ ਕੀਤਾ ਗਿਆ ਹੈ ਉਸ ਨੂੰ ਅਦਾਲਤ ਵਿੱਚ ਲੈ ਜਾਇਆ ਜਾਵੇਗਾ ਕਿਉਕਿ ਪੁਲੀਸ ਦਾ ਕੰਮ ਨਜਾਇਜ਼ ਕਬਜ਼ੇ ਕਰਾਉਣਾ ਨਹੀ ਸਗੋ ਹਟਾਉਣਾ ਹੈ ਪਰ ਇਥੇ ਤਾਂ ਟਰੈਫਿਕ ਪੁਲੀਸ ਵੱਲੋ ਦੁਕਾਨਦਾਰੀ ਚਲਾਈ ਜਾ ਰਹੀ ਹੈ।
ਹੈਲਮੈਂਟ ਲਗਾਉਣ ਵਾਲੀ ਦੁਕਾਨ ਟੋਏ ਜਰਨਲ ਸਟੋਰ ਦੇ ਮਾਲਕ ਸ੍ਰੀ ਗੁਲਾਟੀ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਟਰੈਫਿਕ ਦੇ ਐਸ.ਪੀ ਨਿਬਲੇ ਧੂਮਲੇ ਨੇ ਬੁਲਾਇਆ ਸੀ ਕਿ ਉਹ ਭੰਡਾਰੀ ਪੁੱਲ ਤੇ ਹੈਲਮੈਂਟ ਲਗਾਉਣ ਤੇ ਜਿਹੜੇ ਹੈਲਮੈਂਟ ਤੋ ਬਗੈਰ ਆਉਣਗੇ ਉਹਨਾਂ ਨੂੰ ਹੈਲਮੈਂਟ ਪੁਲੀਸ ਵਿਕਾਏਗੀ। ਉਹਨਾਂ ਕਿਹਾ ਕਿ ਉਹਨਾਂ ਕੋਲ ਤਾਂ ਦੁਕਾਨ ਤੇ ਹੀ ਕੰਮ ਬਹੁਤ ਹੈ ਤੇ ਭੰਡਾਰੀ ਪੁੱਲ ਤੇ ਲਗਾਉਣ ਲਈ ਤਿਆਰ ਨਹੀ ਹਨ। ਉਹਨਾਂ ਕਿਹਾ ਕਿ ਭਲਕ ਤੋ ਉਹ ਹੈਲਮੈਂਟ ਲਗਾਉਣ ਤੋਂ ਪਹਿਲਾਂ ਐਸ ਪੀ ਕੋਲੋ ਹੈਲਮੈਂਟ ਲਗਾਉਣ ਦੀ ਇਜਾਜਤ ਦੇ ਲਿਖਤੀ ਤੌਰ ਕੇ ਪੱਤਰ ਮੰਗਣਗੇ ਤਾਂ ਕਿ ਕਿਸੇ ਭਸੂੜੀ ਸਮੇਂ ਪੁਲੀਸ ਵੀ ਨਾਲ ਸ਼ਾਮਲ ਹੋ ਸਕੇ।
ਇਸ ਸਬੰਧੀ ਜਦੋ ਕਾਰਪੋਰੇਸ਼ਨ ਦੇ ਕਮਿਸ਼ਨਰ ਨਾਲ ਗੱਲ ਕਰਨੀ ਚਾਹੀ ਤਾਂ ਉਹ ਸ਼ਹਿਰ ਤੋ ਬਾਹਰ ਪਾਏ ਗਏ ਪਰ ਹੈਲਮੈਂਟ ਵੇਚ ਰਹੇ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਕਾਰਪੋਰੇਸ਼ਨ ਤੋ ਕੋਈ ਪਰਚੀ ਨਹੀ ਪਰ ਵਿਅੰਗਮਈ ਤਰੀਕੇ ਨਾਲ ਕਿਹਾ ਕਿ ਉਹਨਾਂ ਕੋਲ ਸਿਰਫ ਐਸ.ਪੀ. ਧੂਮਲੇ ਹੀ ਪਰਚੀ ਹਨ। ਵਰਨਣਯੋਗ ਹੈ ਕਿ ਬੀਤੀ 15 ਦਸੰਬਰ ਨੂੰ ਟਰੈਫਿਕ ਪੁਲੀਸ ਦੀਆ ਜ਼ਿਆਦਤੀਆ ਦੇ ਖਿਲਾਫ ਪੱਤਰਕਾਰਾਂ ਨੇ ਵੀ ਹਾਲ ਗੇਟ ਦੇ ਬਾਹਰ ਜ਼ੋਰਦਾਰ ਰੋਸ ਮੁਜਾਹਰਾ ਕੀਤਾ ਸੀ ਅਤੇ ਇੱਕ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜ ਕੇ ਮੰਗ ਕੀਤੀ ਗਈ ਸੀ ਕਿ ਟਰੈਫਿਕ ਪੁਲੀਸ ਦੇ ਏ.ਸੀ.ਪੀ ਬਾਲ ਕ੍ਰਿਸ਼ਨ ਸਿੰਗਲਾ ਦੀ ਗੁੰਡਾਗਰਦੀ ਬੰਦ ਕੀਤੀ ਜਾਵੇ। ਐਸ.ਪੀ ਧੂਮਲੇ ਨਾਲ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਫੋਨ ਚੁੱਕਣ ਦੀ ਜ਼ਹਿਮਤ ਨਹੀ ਕੀਤੀ।

ਧੱਕੇਸ਼ਾਹੀਆ ਕਰਨ ਵਾਲੇ ਏ ਸੀ ਪੀ ਦਾ ਪੱਤਰਕਾਰਾਂ ਨੇ ਫੂਕਿਆ ਪੁਤਲਾ
ਟਰੈਫਿਕ ਰੋਕ ਕੇ ਕੀਤੀ ਨਾਅਰੇਬਾਜ਼ੀ………

ਅਜਨਾਲਾ (ਅੰਮ੍ਰਿਤਸਰ) 18 ਦਸੰਬਰ (ਜਸਬੀਰ ਸਿੰਘ ).ਲੋਕਤੰਤਰ ਦੇ ਚੌਥੇ ਥੰਮ ਵਜੋਂ ਜਂਾਣੇਂ ਜਾਂਦੇ ਪ¤ਤਰਕਾਰਾਂ ਨੂੰ ਬੀਤੇ ਕੁਝ ਦਿਨਾਂ ਤੋਂ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਵਿ¤ਚ ਤੈਨਾਤ ਏ ਸੀ ਪੀ ਬਾਲ ਕ੍ਰਿਸ਼ਨ ਸ਼ਿੰਗਲਾ ਵ¤ਲੋਂ ਇਕ ਸ਼ਪੈਸ਼ਲ ਪਲੈਨਿੰਗ ਬਣਾਂ ਕੇ ਸੜਕਾਂ ਤੇ ਆਪਣੇ ਵਾਹਨਾਂ ਸਮੇਤ ਚਲਦੇ ਸਮੇਂ ਨਜਾਇਜ ਤੌਰ ਤੇ ਚਲਾਨ ਕਰਕੇ ਤੰਗ ਪ੍ਰੇਸ਼ਾਨ ਕਰਨ ਦੇ ਰੋਸ਼ ਵਜੋਂ ਪੱਤਰਕਾਰ ਐਸੋਸੀਏਸ਼ਨ ਨੇ ਅੰਮ੍ਰਿਤਸਰ ਤੇ ਬਾਅਦ ਅਜਨਾਲਾ ਵਿਖੇ ਵੀ ਫੂਕਿਆ ਪੁਤਲਾ ਤੇ ਮੰਗ ਕੀਤੀ ਕਿ ਇਸ ਅਧਿਕਾਰੀ ਦਾ ਤੁਰੰਤ ਤਬਾਦਲਾ ਕਰਕੇ ਵਿਭਾਗੀ ਜਾਂਚ ਕੀਤੀ ਜਾਵੇ।
ਜਾਰੀ ਇੱਕ ਬਿਆਨ ਰਾਹੀ ਚੰਡੀਗੜ• ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਕਨਵੀਨਰ ਵਿਜੇ ਕੁਮਾਰ ਪੰਕਜ਼ ਸ਼ਰਮਾ ਨੇ ਦੱਸਿਆ ਕਿ ਏ ਸੀ ਪੀ ਵ¤ਲੋਂ ਖਾਸ ਤੌਰ ਤੇ ਪ¤ਤਰਕਾਰਾਂ ਨੂੰ ਨਜ਼ਾਇਜ ਤੌਰ ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਪ¤ਤਰਕਾਰਾਂ ਭਾਈਚਾਰਾ ਪੂਰੀ ਤਰ•ਾ ਸਕਤੇ ਵਿੱਚ ਹੈ। ਉਹਨਾਂ ਕਿਹਾ ਕਿ ਪ¤ਤਰਕਾਰ ਭਾਈਚਾਰਾ ਕਾਫੀ ਦਿਨਾਂ ਤੋਂ ਬਰਦਾਸ਼ਤ ਕਰਦਾ ਆ ਰਿਹਾ ਸੀ ਪਰ ਹੁਣ ਪ¤ਤਰਕਾਰਾਂ ਦੇ ਸਬਰ ਦਾ ਬੰਨ• ਟੁ¤ਟ ਗਿਆ ਜਿਸ ਦੇ ਚਲਦਿਆਂ ਅ¤ਜ ਅਜਨਾਲਾ ਵਿੱਚ ਏ ਸੀ ਪੀ ਦੇ ਪੁ¤ਤਲਾ ਫੂਕਿਆ ਗਿਆ ਅਤੇ ਭਲਕੇ ਮਜੀਠੇ ਵਿਖੇ ਪੁਤਲਾ ਫੂਕਿਆ ਜਾਵੇਗਾ। ਉਹਨਾਂ ਕਿਹਾ ਕਿ ਚੰਡੀਗੜ• ਪੰਜਾਬ ਜਰਨਲਿਸਟਸ ਐਸ਼ੋਸ਼ੀਏਸ਼ਨ ਦੇ ਸੂਬਾ ਪ੍ਰਧਾਨ ਸ: ਜਸਬੀਰ ਸਿੰਘ ਪ¤ਟੀ ਦੀਆਂ ਹਦਾਇਤਾਂ ਮਤਾਬਿਕ ਸਥਾਨਕ ਸ਼ਹਿਰ ਅਜਨਾਲਾ ਵਿਖੇ ਵੀ ਪ¤ਤਰਕਾਰ ਭਾਈਚਾਰੇ ਵ¤ਲੋ ਏ ਸੀ ਪੀ ਬਾਲ ਕ੍ਰਿਸ਼ਨ ਸ਼ਿੰਗਲਾ ਦਾ ਪੁਤਲਾ ਫੂਕਣ ਦੇ ਨਾਲ ਨਾਲ ਗਿਆ ਸਿੰਗਲੇ ਦੇ ਵਿਰੁੱਧ ਮੁਰਦਾਬਾਦ ਦੀ ਨਾਅਰੇਬਾਜੀ ਵੀ ਕੀਤੀ ਗਈ।ਇਸ ਰੋਸ ਪ੍ਰਦਰਸ਼ਨ ਵਿ¤ਚ ਫਤਿਹਗੜ• ਚੂੜੀਆਂ , ਚੌਗਾਵਾਂ, ਭਿੰਡੀ ਸੈਦਾਂ ,ਰਮਦਾਸ ਅਤੇ ਗ¤ਗੋਮਾਹਲ ਆਦਿ ਤੋਂ ਪ¤ਤਰਕਾਰਾਂ ਨੇ ਹਿ¤ਸਾ ਲਿਆ ਅਤੇ ਪ¤ਤਰਕਾਰਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ।ਇਸ ਮੌਕੇ ਤਹਿਸੀਲ ਪ੍ਰਧਾਨ ਗੁਰਪ੍ਰੀਤ ਰੰਧਾਵਾ ਨੇ ਪ¤ਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ¤ਤਰਕਾਰਾਂ ਨਾਲ ਕਿਸੇ ਕਿਸਮ ਦੀ ਧ¤ਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਇਸ ਮੌਕੇ ਓੁਹਨਾਂ ਕਿਹਾ ਮੁ¤ਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੀ ਖੁਦ ਪ¤ਤਰਕਾਰਾਂ ਦੀ ਬਹੁਤ ਇਜਤ ਕਰਦੇ ਹਨ ਅਤੇ ਹਰ ਵਾਰ ਓੁਹ ਪ¤ਤਰਕਾਰਾਂ ਦੀ ਹੋਂਸਲਾ ਅਫਜਾਈ ਕਰਦੇ ਹੋਏ ਪ¤ਤਰਕਾਰਾਂ ਨੂੰ ਇਹ ਯਕੀਨ ਦਿਵਾਂਓੁਦੇ ਹਨ ਕਿ ਪ¤ਤਰਕਾਰਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਓੁਣ ਦਿ¤ਤੀ ਜਾਵੇਗੀ ਪਰ ਸਿੰਗਲੇ ਪਤਾ ਨਹੀ ਕਿਸੇ ਹੋਰ ਸੂਬੇ ਦਾ ਅਧਿਕਾਰੀ ਹੈ ਜਾਂ ਪੰਜਾਬ ਦਾ ਹੈ। ਉਹਨਾਂ ਕਿਹਾ ਕਿ ਜਦੋਂ ਪ¤ਤਰਕਾਰ ਭਾਈਚਾਰਾ ਬਾਦਲ ਸਾਹਿਬ ਨੂੰ ਸਰਕਟ ਹਾਓੂਸ ਵਿ¤ਚ ਮਿਲਿਆ ਸੀ ਤਾਂ ਓਦੋਂ ਵੀ ਓੂਹਨਾਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਦਹਾਇਤਾਂ ਜਾਰੀ ਕੀਤੀਆਂ ਸਨ ਕਿ ਪ¤ਤਰਕਾਰਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਓੂਣੀ ਚਾਹੀਦੀ ਕਿਓੁਕਿ ਪ¤ਤਰਕਾਰ ਹਮੇਸ਼ਾ ਲੋਕ ਸੇਵਾ ਕਰਦੇ ਹਨ ਅਤੇ ਉਹ ਅੱਜ ਮੁੱਖ ਮੰਤਰੀ ਵੀ ਪੱਤਰਕਾਰ ਭਾਈਚਾਰੇ ਦੇ ਕਰਕੇ ਹੀ ਹਨ।ਉਹਨਾਂ ਕਿਹਾ ਕਿ ਜਦੋਂ ਬਾਲ ਕ੍ਰਿਸ਼ਨ ਵਰਗੇ ਅਫਸਰ ਪ¤ਤਰਕਾਰਾਂ ਨਾਲ ਹੀ ਇਸ ਤਰੀਕੇ ਦੀਆਂ ਧ¤ਕੇਸ਼ਾਹੀਆਂ ਕਰਨਗੇ ਤਾਂ ਆਮ ਲੋਕਾਂ ਨੂੰ ਇਨਸਾਫ ਕਿਥੋਂ ਮਿਲੇਗਾ। ਰੰਧਾਵਾ ਨੇ ਪ੍ਰਸ਼ਾਸ਼ਨ ਤੋਂ ਮੰਗ ਕਰਿਦਆਂ ਕਿਹਾ ਕਿ ਇਹੋਂ ਜਿਹੇ ਅਫਸਰ ਨੂੰ ਗੁਰੁ ਨਗਰੀ ਵਿ¤ਚੋਂ ਤੁਰੰਤ ਬਦਲਿਆ ਜਾਵੇ ਨਹੀਂ ਤਾਂ ਪ¤ਤਰਕਾਰ ਭਾਈਚਾਰੇ ਇਸ ਖਿਲਾਫ ਇਕ ਵ¤ਡਾ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਹੋਵੇਗਾ ਓੁਹਨਾਂ ਕਿਹਾ ਕਿ ਇਸ ਸੰਬੰਧੀ ਮੁਖ ਮੰਤਰੀ ਸਾਹਿਬ ਨੂੰ ਵੀ ਜਲਦ ਹੀ ਮਿਲਿਆ ਜਾਵੇਗਾ ਅਤੇ ਇਸ ਦੀਆਂ ਇਸ ਦੀਆ ਵਧੀਕੀਆ ਤੋ ਜਾਣੂ ਕਰਵਾਇਆ ਜਾਵੇਗਾ।

Posted in: ਪੰਜਾਬ