ਸ੍ਰੋਮਣੀ ਕਮੇਟੀ ਆਗੂਆ ਦੀਆ ਮਾੜੀਆ ਕਰਤੂਤਾ ਕਾਰਣ ਪੰਜਾਬ ਦੀ ਧਰਤੀ ਤੇ ਡੇਰਾਵਾਦ ਵਧਣਾ ਲਗਾਤਾਰ ਜਾਰੀ

By December 18, 2015 0 Comments


ਸੌਦਾ ਸਾਧ ਦੇ ਗੜ ਚ ਹੁਣ ਰਾਧਾ ਸੁਆਮੀ ਵੀ ਲੱਗੇ ਆਪਣੇ ਡੇਰੇ ਉਸਾਰਨ
1
ਭਾਈ ਰੂਪਾ 18 ਦਸੰਬਰ ( ਅਮਨਦੀਪ ਸਿੰਘ ) : ਸੌਦਾ ਸਾਧ ਦਾ ਪੰਜਾਬ ਵਿਚਲਾ ਸਭ ਤੋ ਵੱਡਾ ਡੇਰਾ ਸਲਾਬਤਪੁਰਾ ਦੇ ਇਲਾਕੇ ਵਿਚ ਹੁਣ ਭੂ ਮਾਫੀਆ ਦੇ ਨਾਮ ਨਾਲ ਜਾਣੇ ਜਾਂਦੇ ਡੇਰਾ ਬਿਆਸ ਵਾਲੇ ਵੀ ਆਪਣੇ ਪੱਕੇ ਡੇਰੇ ਲਗਾਤਾਰ ਉਸਾਰਨ ਲੱਗੇ ਹੋਏ ਹਨ ਇਸੇ ਤਰਾ ਦੀ ਤਾਜਾ ਮਿਸਾਲ ਸਲਾਬਤਪੁਰਾ ਤੋ ਪੰਜ ਕਿਲੋਮੀਟਰ ਦੂਰ ਪਿੰਡ ਭਾਈ ਰੂਪਾ ਵਿਖੇ ਦੇਖਣ ਨੂੰ ਮਿਲੀ ਜਿਥੇ ਸਿੱਖ ਪਰਿਵਾਰ ਵਿਚੋ ਪੈਦਾ ਹੋਏ ਦੋ ਸਕੇ ਭਰਾਵਾ ਨੇ ਰਾਧਾ ਸੁਆਮੀ ਗੁਰੂ ਡੰਮ ਵਾਲਿਆ ਨੂੰ ਆਪਣੀ ਦੋ ਕੁਨਾਲਾ ਜਮੀਨ ਪੱਕਾ ਡੇਰਾ ਬਣਾਉਣ ਲਈ ਦਾਨ ਵਿਚ ਦਿੱਤੀ ਜਿਕਰਯੋਗ ਹੈ ਕਿ ਪਿੰਡ ਭਾਈ ਰੂਪਾ ਦਾ ਸਿੱਖ ਇਤਿਹਾਸ ਵਿਚ ਅਹਿਮ ਸਥਾਨ ਹੈ ਕਿਉਕਿ ਇਸ ਪਿੰਡ ਦੀ ਰਚਨਾ ਛੇਵੇ ਪਾਤਸਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਰਮ ਸੇਵਕ ਭਾਈ ਰੂਪ ਚੰਦ ਜੀ ਦੇ ਨਾਮ ਤੇ ਪਿੰਡ ਭਾਈ ਰੂਪਾ ਵਸਾ ਕੇ ਆਪਣੇ ਹੱਥੀ ਮੋੜੀ ਗੱਡ ਕੇ ਕੀਤੀ ਅਤੇ ਗੁਰੂ ਸਾਹਿਬ ਜੀ ਆਪ ਭਾਈ ਰੂਪਾ ਵਿਖੇ ਸਿੱਖੀ ਦੇ ਪ੍ਰਚਾਰ ਲਈ ਨੌ ਮਹੀਨੇ ਰਹੇ , ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਪਿੰਡ ਭਾਈ ਰੂਪਾ ਵਿਖੇ ਇਤਿਹਾਸਕ ਗੁਰੁਦੁਵਾਰਾ ਸਾਹਿਬ ਵੀ ਬਣਿਆ ਹੋਇਆ ਹੈ ਜਿਸਦਾ ਸਾਰਾ ਪ੍ਰਬੰਧ ਅਤੇ ਗੁਰੁਦੁਵਾਰਾ ਸਾਹਿਬ ਦੇ ਨਾਮ ਤੇ ਪਿੰਡ ਦੀ 161 ਏਕੜ ਜਮੀਨ ਦਾ ਸਾਰਾ ਪ੍ਰਬੰਧ ਸ੍ਰੋਮਣੀ ਕਮੇਟੀ ਅਮ੍ਰਿਤਸਰ ਕੋਲ ਹੈ ਪਰ ਐਨੀ ਜਮੀਨ ਦੀ ਆਮਦਨ ਲੈਣ ਦੇ ਵਾਵਜੂਦ ਵੀ ਸ੍ਰੋਮਣੀ ਕਮੇਟੀ ਵਲੋਂ ਪਿੰਡ ਅਤੇ ਹਲਕੇ ਵਿਚ ਸਿੱਖੀ ਦਾ ਪ੍ਰਚਾਰ ਨਾਹ ਦੇ ਬਰਾਬਰ ਹੈ ਤੇ ਸ੍ਰੋਮਣੀ ਕਮੇਟੀ ਆਗੂਆ ਦੀਆ ਇਸੇ ਤਰਾ ਦੀਆ ਮਾੜੀਆ ਕਰਤੂਤਾ ਕਾਰਣ ਹੀ ਸਿੱਖ ਪਰਿਵਾਰਾ ਵਿਚੋ ਪੈਦਾ ਹੋਏ ਲੋਕ ਲਗਾਤਾਰ ਡੇਰਾਵਾਦ ਦੇ ਜਾਲ ਵਿਚ ਫਸਦੇ ਜਾ ਰਹੇ ਹਨ ਤੇ ਆਪਣੀ ਕੀਮਤੀ ਜਮੀਨ ਡੇਰੇਦਾਰਾ ਨੂੰ ਦਾਨ ਕਰ ਕੇ ਗੁਰੂਆ ਦੇ ਨਾਮ ਤੇ ਵਸਣ ਵਾਲੇ ਪੰਜਾਬ ਨੂੰ ਡੇਰਾਵਾਦ ਦਾ ਘਰ ਬਣਾਉਣ ਲੱਗੇ ਹੋਏ ਹਨ ਇਸ ਸਬੰਧੀ ਜਦੋ ਹਲਕੇ ਦੇ ਸ੍ਰੋਮਣੀ ਕਮੇਟੀ ਮੈਂਬਰ ਮੇਜਰ ਸਿੰਘ ਫੂਲ ਨਾਲ ਗੱਲ ਕਰਨੀ ਚਾਹੀ ਤਾ ਉਹ ਕੈਨੇਡਾ ਗਏ ਹੋਣ ਕਾਰਣ ਉਹਨਾ ਨਾਲ ਗੱਲ ਨਹੀ ਹੋ ਸਕੀ ਇਸ ਸਬੰਧੀ ਜਦੋ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਗੱਲ ਕਰਨੀ ਚਾਹੀ ਤਾ ਉਹਨਾ ਦਾ ਫੋਨ ਕਿਸੇ ਗੁਰਪ੍ਰੀਤ ਸਿੰਘ ਨਾਮੀ ਵਿਆਕਤੀ ਨੇ ਰਸੀਵ ਕੀਤਾ ਤੇ ਉਹਨਾ ਪ੍ਰਧਾਨ ਮੱਕੜ ਦੇ ਕਿਸੇ ਮੀਟਿੰਗ ਵਿਚ ਬਿਜੀ ਹੋਣਾ ਕਹਿਣ ਕਾਰਣ ਉਹਨਾ ਨਾਲ ਵੀ ਗੱਲ ਨਾ ਹੋ ਸਕੀ, ਦੱਸਣਯੋਗ ਹੈ ਕੀ ਸ੍ਰੋਮਣੀ ਕਮੇਟੀ ਅਮ੍ਰਿਤਸਰ ਵਲੋਂ ਪਿੰਡ ਦੀ 161 ਏਕੜ ਜਮੀਨ ਦੀ ਆਮਦਨ ਲੈਣ ਦੇ ਵਾਵਜੂਦ ਵੀ ਕਦੇ ਪਿੰਡ ਵਿਚ ਸਿੱਖੀ ਦੇ ਪ੍ਰਚਾਰ ਲਈ ਕੋਈ ਨਾਮੀ ਕਥਾਵਾਚਕ, ਪ੍ਰਚਾਰਕ ਆਦਿ ਸੱਦ ਕੇ ਧਰਮ ਪ੍ਰਚਾਰ ਦੀ ਕੋਈ ਸਰਗਰਮੀ ਨਹੀ ਵਿਖਾਈ ਗਈ |