ਸਰਕਾਰੀ ਦਹਿਸ਼ਤਵਾਦ ਨੇ ਪਿੰਡ ਕੰਗ ਦੇ ਇਕੋ ਪਰਿਵਾਰ ਦੇ ਨਿਗਲੇ ਤਿੰਨ ਜੀਅ

By December 16, 2015 0 Comments


ਪਤੀ ਬਲਬੀਰ ਸਿੰਘ ਅਤੇ ਇਕ ਪੁਤੱਰ ਤੇਗਾ ਸਿੰਘ ਦੀ ਲਾਸ਼ ਨੂੰ ਵੀ ਤਰਸੀ ਅਭਾਗੀ ਮਨਜੀਤ ਕੋਰ ਤੇ ਦੂਜੇ ਪੁਤੱਰ ਮੋਹਣੇ ਦੀ 25 ਸਾਲਾਂ ਤੋਂ ਕਰ ਰਹੀ ਹੈ ਘਰ ਪਰਤਣ ਦੀ ਊਡੀਕ,ਨਹੀਂ ਹੋਈ ਦਰਜ ਕੋਈ ਐਫ਼ ਆਈ ਆਰ
ਵਿਸ਼ੇਸ਼ ਰਿਪੋਰਟ, ਮੇਜਰ ਸਿੰਘ
96467-71776

punjab
ਪੰਜਾਬ ਵਿਚ ਕਾਲੇ ਸਮੇਂ ਦੋਰਾਨ ਪਿੰਡਾ ਅਤੇ ਸ਼ਹਿਰਾਂ ਵਿਚ ਰਹਿੰਦੇ ਸਿੱਖ ਨੋਜੁਆਨਾਂ ,ਬਜ਼ੁਰਗਾਂ ਅਤੇ ਔਰਤਾਂ ਸਮੇਤ ਭੋਲੇ ਭਾਲੇ ਬੱਚਿਆਂ ਨੂੰ ਸਰਕਾਰੀ ਦਹਿਸ਼ਤਵਾਦ ਦਾ ਸ਼ਿਕਾਰ ਬਣਾਇਆ ਜਾਂਦਾ ਰਿਹਾ । ਫੀਤੀਆਂ ਲਵਾਊਣ ,ਮੋਟੇ ਇਨਾਮ ਲੈਣ ਅਤੇ ਤਰਕੀਆਂ ਦੇ ਲਾਲਚ ‘ਚ ਵਰਦੀਧਾਰੀਆਂ ਨੇ ਕਾਨੂੰਨ ਨੂੰ ਛਿੱਕੇ ਟੰਗਦਿਆਂ ਮਨੁੱਖੀ ਅਧਿਕਾਰਾਂ ਦਾ ਪੁਰੀ ਤਾਕਤ ਨਾਲ ਘਾਣ ਕੀਤਾ। ਜਿਸ ਸਰਕਾਰੀ ਦਹਿਸ਼ਤਵਾਦ ਦਾ ਸ਼ਿਕਾਰ ਤਹਿਸੀਲ ਖਡੂਰ ਸਾਹਿਬ ਵਿਚ ਪੈਂਦੇ ਪਿੰਡ ਕੰਗ ਦੇ ਪਰਿਵਾਰ ਨੂੰ ਵੀ ਹੋਣਾ ਪਿਆ। ਪਤੀ ਅਤੇ ਆਪਣੇ ਦੋ ਪੁਤੱਰ ਗੂਆਉਣ ਸੰਤਾਪ ਭੋਗ ਰਹੀ ਬੀਬੀ ਮਨਜੀਤ ਕੌਰ ਭਾਵੇਂ ਆਪਣੇ ਛੋਟੇ ਪੁਤੱਰ ਮੇਜਰ ਸਿੰਘ ਕੰਗ ਦੇ ਆਸਰੇ ਜਿੰਦਗੀ ਤਾਂ ਜੀਅ ਰਹੀ ਹੈ ਪਰ ਉਸ ਦੇ ਅੰਦਰਲਾ ਦਰਦ ਐਨਾਂ ਹੈ ਕਿ ਸੁਣਨ ਵਾਲਾ ਇਕ ਵਾਰ ਤਾਂ ਸੁੰਨ ਹੋ ਜਾਂਦਾ ਹੈ। ਬੀਬੀ ਮਨਜੀਤ ਕੌਰ ਦੀ ਉਮਰ ਵੀ ਤੇਜੀ ਨਾਲ ਬੁਢਾਪੇ ਵੱਲ ਵੱਧ ਰਹੀ ਹੈ ਜੋ ਇਹ ਤਾਂ ਜਾਣਦੀ ਹੈ ਕਿ ਉਸਦਾ ਪਤੀ ਜਥੇਦਾਰ ਬਲਬੀਰ ਸਿੰਘ ਅਤੇ ਇਕ ਜਵਾਨ ਪੁਤੱਰ ਤੇਗਾ ਸਿੰਘ ਨੂੰ ਕਾਲੇ ਦੋਰ ਦਾ ਦੈਂਤ ਨਿਗਲ ਗਿਆ ਜਿਸਨੇ ਉਸ ਦੇ ਸਿਰ ਦਾ ਸਾਈਂ ਅਤੇ ਇਕ ਪੁਤੱਰ ਨੂੰ ਮਾਰ ਕੇ ਉਸਦੀ ਗੋਦ ਸੁੰਨੀ ਕਰ ਦਿਤੀ ਜਿਨ•ਾਂ ਦੀਆਂ ਲਾਸ਼ਾਂ ਨੂੰ ਵੀ ਤਰਸਦੀ ਰਹਿ ਗਈ,ਪਰ ਇਨਾ ਹੀ ਨਹੀਂ ਇਕ ਬਾਲੜੀ ਉਮਰ ਦੇ ਸੂਬੇਗ ਸਿੰਘ ਮੋਹਣਾ ਦੀ ਅੱਜ ਤਕ ਉਡੀਕ ਕਰ ਰਹੀ ਹੈ ਕਿ ਸ਼ਾਇਦ ਭੂਆ ਕੋਲ ਮੇਰਾ ਮੋਹਣਾ ਕਿਧਰੋਂ ਵਾਪਿਸ ਆ ਜਾਵੇ। ਆਪਣੀ ਹੱਡ ਬੀਤੀ ਸੁਣਾਉਦਿਆਂ ਬੀਬੀ ਮਨਜੀਤ ਕੌਰ ਨੇ ਦਸਿਆ ਕਿ (ਪਤੀ) ਜਥੇਦਾਰ ਬਲਬੀਰ ਸਿੰਘ ਕੰਗ ਪੁਤਰ ਸੁਰਜਨ ਸਿੰਘ ਪਿੰਡ ਕੰਗ ਤਹਿਸੀਲ ਖਡੂਰ ਸਾਹਿਬ 1986-87 ਪੁਲਿਸ ਨੇ ਘਰ ਛਾਪਾ ਮਾਰਿਆ ਕੇ ਤੁਸੀ ਸਿੰਘਾ ਨੂੰ ਰੋਟੀਆ ਖਵਾਂਦੇ ਹੋ ਜਿਸ ਤੇ ਡਰਦਿਆਂ ਉਹ ਘਰੋ ਭੱਜ ਗਏ ਤਾਂ ਪੁਲਿਸ ਸਾਰੇ ਘਰ ਵਾਲਿਆਂ ਨੂੰ ਤੰਗ ਪਰੇਸ਼ਾਨ ਕਰਨ ਲੱਗ ਪਈ ਕਿ ੳਉਨ•ਾਂ ਨੂੰ ਛੇਤੀ ਪੇਸ਼ ਕਰੋ ਪਰ ਉਹ ਪੇਸ਼ ਨਾ ਹੋਏ ਤੇ ਪੁਲਿਸ ਉਹਨਾ ਦੇ ਦੋਵਾ ਪੁਤਰਾ ਭਾਈ ਤੇਗਾ ਸਿੰਘ ਅਤੇ ਭਾਈ ਸੁਬੇਗ ਸਿੰਘ ਮੋਹਣਾ ਨੂੰ ਫੜ ਕੇ ਲੈ ਗਈ। ਬੀਬੀ ਨੇ ਭਰੇ ਮੰਨ ਨਾਲ ਦਸਿਆ ਕਿ ਪਿੰਡ ਦੇ ਮੋਤਬਾਰ ਲੋਕਾ ਨੇ ਛਡਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸਦੇ ਦੋਵਾਂ ਪੁਤੱਰਾਂ ਨੂੰ ਨਾ ਛਡਿਆਂ। ਪਿੰਡ ਕੰਗ ਵਿਚ ਪੁਲਿਸ ਤੇ ਸਕੂਲ ਵਿਚ ਸੀ ਆਰ ਪੀ ਐਫ਼ ਡੇਰਾ ਲਾਈ ਬੈਠੀ ਸੀ। ਉਸਦੇ ਦੋਵਾ ਪੁਤਰਾ ਨੂੰ ਸੀ ਆਰ ਪੀ ਐਫ਼ ਨੇ ਆਪਣੇ ਕੋਲ ਦੋ ਮਹੀਨੇ ਫੜੀ ਰਖਿਆ ਅਤੇ ਬਹੁਤ ਕੁਟਦੇ ਮਾਰਦੇ ਰਹੇ । ਜਿਸ ਸਕੂਲ ਵਿਚ ਸੀ ਆਰ ਪੀ ਐਫ ਵਲੋਂ ਉਸਦੇ ਦੋਵੇਂ ਪੁਤੱਰਾਂ ਨੂੰ ਫੜ• ਰਖਿਆ ਸੀ ਸੁਬੇਗ ਸਿੰਘ ਮੋਹਣਾ ੳਉਸੇ ਸਕੂਲ ਦੀ ਦਸਵੀ ਕਲਾਸ ਵਿਚ ਪੜਦਾ ਸੀ। ਮਾਤਾ ਨੇ ਦਸਿਆ ਕਿ ਬਾਅਦ ਵਿਚ ਮਾਸਟਰਾਂ ਤੇ ਮੋਤਬਾਰਾਂ ਦੇ ਕਹਿਣ ਤੇ ਇਹਨਾ ਦੋਵੇਂ ਭਰਾਵਾਂ ਨੂੰ ਦੋ ਮਹੀਨੇ ਛੱਡ ਦਿੱਤਾ ਗਿਆ ਪਰ ਪੁਲਿਸ ਅਤੇ ਸੀ ਆਰ ਪੀ ਐਫ ਘਰ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਨ ਲੱਗ ਪਈ। ਇਹਨਾ ਹਾਲਤਾਂ ਵਿਚ ਅਸੀਂ ਘਰ ਛੱਡ ਦਿਤਾ ਅਤੇ ਰਿਸ਼ਤੇਦਾਰਾਂ ਅਤੇ ਲੋਕਾਂ ਕੋਲ ਰਹਿਣ ਲੱਗ ਪਏ । ਮਾਤਾ ਮਨਜੀਤ ਕੌਰ ਦੇ ਨਾਲ ਰਹਿ ਰਹੇ ਉਨ•ਾਂ ਦੇ ਪੁਤੱਰ ਮੇਜਰ ਸਿੰਘ ਕੰੰਗ ਨੇ ਦਸਿਆ ਕਿ ਸਾਲ 1988 ਵਿਚ ਪਿਤਾ ਜੀ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਦਿੱਲੀ ਚਲੇ ਗਏ ਜਿਥੇ ਮੇਰੇ ਚਾਚਾ ਗਰਦਿਆਲ ਸਿੰਘ ਟਰੱਕਾਂ ਦਾ ਕਾਰੋਬਾਰ ਕਰਦੇ ਸਨ। ਪਿਤਾ ਜੀ ਅਤੇ ਭਰਾ ੳਹੁਣਾ ਨਾਲ ਟੱਰਕਾਂ ਦੇ ਕਾਰੋਬਾਰ ਵਿਚ ਲਗ ਗਏ। ਲਗਭਗ ਛੇ ਮਹੀਨੇ ਬਾਅਦ ਪੰਜਾਬ ਪੁਲਿਸ ਨੇ 2 ਨਵੰਬਰ 1988 ਨੂੰ ਮੇਰੇ ਪਿਤਾ ਜਥੇਦਾਰ ਬਲਬੀਰ ਸਿੰਘ, ਵੱਡੇ ਭਰਾ ਤੇਗਾ ਸਿੰਘ ਅਤੇ ਮੇਰੇ ਚਾਚਾ ਗੁਰਦਿਆਲ ਸਿੰਘ ਨੂੰ ਫੜ• ਕੇ ਤਰਨਤਾਰਨ ਥਾਣੇ ਲੈ ਆਂਦਾ ਜਿਥੇ ਉਹਨਾ ਨੂੰ ਬਹੁਤ ਤਸੀਹੇ ਦਿਤੇ ਗਏ। ਪੀੜਤ ਪਰਿਵਾਰਿਕ ਮੈਂਬਰਾਂ ਨੇ ਦਸਿਆ ਕਿ ਪੁਲਿਸ ਨੇ ਅੰਨ•ਾਂ ਤਸ਼ਦੱਦ ਕਰਨ ਤੋਂ ਬਾਅਦ 5 ਨਵੰਬਰ 1988 ਨੂੰ ਬਲਬੀਰ ਸਿੰਘ ਅਤੇ ਤੇਗਾ ਸਿੰਘ ਨੂੰ ਪਿੰਡ ਪੋਖੋਕੇ ਵਿਚ ਝੂਠਾ ਪੁਲਿਸ ਮੁਕਾਬਲਾ ਬਣਾਕੇ ਮਾਰ ਦਿਤਾ ਜਿਨ•ਾਂ ਦੀਆਂ ਲਾਸ਼ਾਂ ਨੂੰ ਲਵਾਰਿਸ ਕਹਿ ਕੇ ਸਾੜ ਦਿਤਾ । ਸਾਨੂੰ ਉਹਨਾ ਦੀਆ ਲਾਸ਼ਾਂ ਵੀ ਨਹੀ ਦਿਤੀਆਂ।
ਮਾਂ ਅਤੇ ਪੁਤੱਰ ਨੇ ਆਪਣੇ ਪਿੰਡੇ ‘ਤੇ ਹੰਢਾਏ ਦੁਖਾਂਤ ਵਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਇਸੇ ਦੋਰਾਨ ਬਾਕੀ ਦਾ ਸਾਡਾ ਪਰਿਵਾਰ ਯੂਪੀ ਵਿਚ ਰਿਸ਼ਤੇਦਾਰਾ ਕੋਲ ਰਿਹਾ। ਚਾਰ ਪੰਜ ਮਹੀਨੇ ਬਾਦ ਅਸੀ ਪੰਜਾਬ ਵਿਚ ਆਏ ਤੇ ਪੁਲਿਸ ਸਾਨੂੰ ਫਿਰ ਤੰਗ ਪਰੇਸ਼ਾਨ ਕਰਨ ਲਗ ਪਈ ਕਿ ਸੁਬੇਗ ਸਿੰਘ ਮੋਹਣਾ ਨੂੰ ਪੇਸ਼ ਕਰਾਵਾਓੳ ਪਰ ਉਹ ਪੁਲਿਸ ਦੇ ਅੰਨ•ੇ ਤਸ਼ਦਦ ਤੋ ਡਰਦਾ ਪੇਸ਼ ਨਾ ਹੋਇਆ ਕਿ ਪੁਲਿਸ ਨੇ ਉਸ ਨੂੰ ਵੀ ਮਾਰ ਦੇਣਾ। ਜਿਸ ਤਰਾ ਦੋ ਸਾਲ ਦਾ ਸਮਾ ਬੀਤ ਗਿਆ ਸਾਲ 1990-91 ਵਿਚ ਸੁਬੇਗ ਸਿੰਘ ਆਪਣੀ ਭੂਆ ਕੋਲੋ ਤਰਨਤਾਰਨ ਆ ਰਿਹਾ ਸੀ ਤਾਂ ਸਾਨੂੰ ਲੋਕਾਂ ਤੋਂ ਪਤਾ ਲੱਗਾ ਕਿ ਰਸਤੇ ਵਿਚ ਝਬਾਲ ਪੁਲਿਸ ਨੇ ਮੋਹਣੇ ਨੂੰ ਬਸ ਤੋ ਲਾਹ ਕੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿਤਾ ਪਰ ਸਾਨੂੰ ਅੱਜ ਤਕ ਉਸ ਬਾਰੇ ਕੁਝ ਵੀ ਪਤਾ ਨਹੀ ਲਗਾ ਕੇ ਸੂਬੇਗ ਸਿੰਘ ਮੋਹਣਾ ਜਿੰਦਾ ਹੈ ਜਾ ਮਾਰ ਦਿਤਾ ਹੈ ਤੇ ਨਾ ਹੀ ਸਾਨੂੰ ਪੁਲਿਸ ਨੇ ਕਿਸੇ ਥਾਣੇ ਵਿਚ ਦਰਜ਼ ਕੋਈ ਐਫ ਅਈ ਆਰ ਦੀ ਕਾਪੀ ਹੀ ਦਿਤੀ। ਬੀਬੀ ਮਨਜੀਤ ਕੌਰ ਅਤੇ ਉਸਦਾ ਪਰਿਵਾਰ ਇੰਨਸਾਫ਼ ਲਈ ਦਰ ਦਰ ਦੇ ਧੱਕੇ ਖਾਂਦਾ ਆਪਣੀ ਲਗਭਗ ਛੇ ਕਿਲੇ ਜਮੀਨ ਵੀ ਗੁਆ ਚੁੱਕਾ ਹੈ ਪਰ ਅਜੇ ਤਕ ਨਾ ਹੀ ਉਸਦਾ ਪੁਤੱਰ ਮੋਹਣਾ ਹੀ ਉਸਨੂੰ ਮਿਲਿਆ ਹੈ ਜਿਸਦਾ ਰਾਹ ਉਹ ਲਗਭਗ ਪਿਛੱਲੇ 25 ਸਾਲਾਂ ਤੋਂ ਵੇਖ ਰਹੀ ਹੈ।
Tags: , ,