ਬਲਤੇਜ ਪਨੂੰ ਦੇ ਕੇਸ ਦੀ ਪੜਤਾਲ ਵਿਸ਼ੇਸ਼ ਜਾਂਚ ਟੀਮ ਤੋ ਕਰਵਾਈ ਜਾਵੇ- ਜਸਬੀਰ ਪੱਟੀ

By December 15, 2015 0 Comments


ਨਜਾਇਜ ਚਲਾਣ ਕੱਟਣ ਵਾਲੇ ਡੀ.ਐਸ.ਪੀ ਸਿੰਗਲਾ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ
ਮੁੱਖ ਮੰਤਰੀ ਦਾ ਨਾਮ ਦਿੱਤਾ ਤਹਿਸੀਲਦਾਰ ਨੂੰ ਮੰਗ ਪੱਤਰ
ਅੰਮ੍ਰਿਤਸਰ 15 ਦਸੰਬਰ : ਚੰਡੀਗੜ• ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵੱਲੋ ਪੱਤਰਕਾਰਾਂ ਤੋ ਹੋ ਰਹੇ ਹਮਲਿਆ ਅਤੇ ਟਰੈਫਿਕ ਪੁਲੀਸ ਵੱਲੋ ਪੱਤਰਕਾਰਾਂ ਨੂੰ ਤੰਗ ਪਰੇਸ਼ਾਨ ਕਰਨ ਨੂੰ ਲੈ ਕੇ ਸਥਾਨਕ ਹਾਲ ਦੇ ਗੇਟ ਰੋਸ ਮੁਜ਼ਾਹਰਾ ਕੀਤਾ ਤੇ ਮੰਗ ਕੀਤੀ ਕਿ ਬਲਤੇਜ ਪਨੂੰ ਦੇ ਖਿਲਾਫ ਦਰਜ ਕੀਤੇ ਮੁਕੱਦਮੇ ਦੀ ਜਾਂਚ ਸਪੈਸ਼ਲ ਇੰਵੈਸਟੀਗੇਸ਼ਨ ਟੀਮ (ਐਸ.ਆਈ.ਟੀ) ਬਣਾ ਕੇ ਜਾਂਚ ਕਰਵਾਈ ਜਾਵੇ ਤਾਂ ਕਿ ਪੀੜਤ ਨਾਲ ਇਨਸਾਫ ਹੋ ਸਕੇ।

ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਦਿੱਤੇ ਗਏ ਧਰਨੇ ਤੋ ਪਹਿਲਾਂ ਸੈਕੜਿਆ ਦੀ ਗਿਣਤੀ ਵਿੱਚ ਪੱਤਰਕਾਰਾਂ ਨੇ ਰੋਸ ਮਾਰਚ ਕੀਤਾ ਤੇ ਵੱਖ ਵੱਖ ਬਜਾਰਾ ਵਿੱਚ ਖਲੋ ਤੇ ਜਨਤਾ ਨੂੰ ਪੱਤਰਕਾਰਾਂ ਦੀਆ ਮੰਗਾਂ ਤੋ ਜਾਣੂ ਕਰਵਾਇਆ। ਹਾਲ ਦੇ ਗੇਟ ਬਾਹਰ ਪੱਤਰਕਾਰਾਂ ਨੇ ਕਰੀਬ ਇੱਕ ਘੰਟਾ ਰੋਸ ਮੁਜਾਹਰਾ ਕਰਕੇ ਟਰੈਫਿਕ ਦੇ ਇੱਕ ਡੀ.ਐਸ.ਪੀ ਬਾਲ ਕ੍ਰਿਸ਼ਨ ਸਿੰਗਲਾ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਉਸ ਦੇ ਵਤੀਰੇ ਦੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਮੰਗ ਕੀਤੀ ਕਿ ਅਜਿਹੀ ਲੋਕਾਂ ਨਾਲ ਬੇਇਨਸਾਫੀ ਕਰਨ ਵਾਲੇ ਅਧਿਕਾਰੀ ਵਿਰੁੱਧ ਬਿਨਾਂ ਕਿਸੇ ਦੇਰੀ ਤੋ ਕਾਰਵਾਈ ਕੀਤੀ ਜਾਵੇ। ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਪੱਤਰਕਾਰ ਤੇ ਪੁਲੀਸ ਦਾ ਆਪਸ ਵਿੱਚ ਬਹੁਤ ਨੇੜਲਾ ਰਿਸ਼ਤਾ ਹੁੰਦਾ ਹੈ ਪਰ ਕੁਝ ਸਿੰਗਲੇ ਵਰਗੇ ਹੈਕੜਬਾਜ ਪੁਲੀਸ ਅਧਿਕਾਰੀ ਇਸ ਰਿਸ਼ਤੇ ਵਿੱਚ ਕੁੜੱਤਣ ਪੈਦਾ ਕਰਨ ਦਾ ਕਾਰਨ ਬਣਦੇ ਹਨ। ਉਹਨਾਂ ਕਿਹਾ ਕਿ ਪੱਤਰਕਾਰ ਜਿਥੇ ਸਮਾਜ ਦਾ ਜਿੰਮੇਵਾਰ ਵਰਗ ਮੰਨਿਆ ਜਾਂਦਾ ਹੈ ਤੇ ਉਥੋ ਲੋਕਤੰਤਰ ਦਾ ਚੌਥਾ ਥੰਮ ਹੋਣ ਦਾ ਮਾਣ ਵੀ ਇਸ ਤਬਕੇ ਨੂੰ ਹਾਸਲ ਹੈ। ਉਹਨਾਂ ਮੰਗ ਕੀਤੀ ਕਿ ਪੱਤਰਕਾਰਾਂ ਦੇ ਬਿਨਾਂ ਕਿਸੇ ਵਜਾ ਚਲਾਣ ਕਰਨ ਵਾਲੇ ਸਿੰਗਲੇ ਮਾਹੌਲ ਵਿੱਚ ਅਸਾਵਾਪਨ ਪੈਦਾ ਕਰਨ ਵਾਲੇ ਸਿੰਗਲੇ ਦਾ ਤਬਾਦਲਾ ਕਰਕੇ ਤੁਰੰਤ ਕਾਰਵਾਈ ਕੀਤੀ ਜਾਵੇ। ਇਸੇ ਤਰ•ਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਡੀ.ਐਸ.ਪੀ ਬਾਲ ਕ੍ਰਿਸ਼ਨ ਸਿੰਗਲਾ ਦੇ ਦੋ ਵੱਖ ਵੱਖ ਪੁਤਲੇ ਵੀ ਫੂਕੇ ਗਏ। ਐਸੋਸੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਜੇਕਰ ਉਸ ਦਾ ਤੁਰੰਤ ਤਬਾਦਲਾ ਨਾ ਕੀਤਾ ਗਿਆ ਤਾਂ ਨਵੇਂ ਸਾਲ ਵਾਲੇ ਦਿਨ ਫਿਰ ਇਸੇ ਤਰ੍ਵ•ਾ ਹੀ ਪੁਤਲਾ ਫੂਕਿਆ ਜਾਵੇਗਾ। ਇਸ ਸਮੇਂ ਸਰਕਾਰ ਤੇ ਪੁਲੀਸ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ ਗਈ ਤੇ ਦੁਕਾਨਦਾਰਾਂ ਨੇ ਇਸ ਸੰਘਰਸ਼ ਦਾ ਤਾੜੀਆ ਮਾਰ ਕੇ ਸੁਆਗਤ ਕੀਤਾ।

Posted in: ਪੰਜਾਬ