ਕੈਪਟਨ ਅਮਰਿੰਦਰ ਨੇ 5 ਲੱਖ ਤੋਂ ਵੱਧ ਲੋਕਾਂ ਦੀ ਮੌਜ਼ੂਦਗੀ ‘ਚ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ

By December 15, 2015 0 Comments


ਬਠਿੰਡਾ, 15 ਦਸੰਬਰ: ਇਹ ਰੈਲੀ ਸਾਰੀ ਰੈਲੀਆਂ ਦੀ ਮਾਂ ਸੀ, ਜਿਸ ‘ਚ 5 ਲੱਖ ਤੋਂ ਵੱਧ ਲੋਕਾਂ ਦੀ ਮੌਜ਼ੂਦਗੀ ‘ਚ ਕੈਪਟਨ ਅਮਰਿੰਦਰ ਸਿੰਘ ਨੇ ਤੀਜ਼ੀ ਵਾਰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ। ਵੱਡੀ ਗਿਣਤੀ ‘ਚ ਲੋਕਾਂ ਦੀ ਮੌਜ਼ੂਦਗੀ ਹੇਠ ਇੰਨਾ ਵੱਡਾ ਇਕੱਠ ਪੰਜਾਬ ਦੇ ਇਤਿਹਾਸ ‘ਚ ਪਹਿਲਾਂ ਕਦੇ ਵੀ ਨਹੀਂ ਦੇਖਿਆ ਗਿਆ ਸੀ।

ਇਸ ਲੜੀ ਹੇਠ ਬੀਤੇ ਮਹੀਨੇ ਇਸੇ ਸਥਾਨ ‘ਤੇ ਅਕਾਲੀਆਂ ਦੀ ਰੈਲੀ ਦੇ ਪੰਡਾਲ ਤੋਂ ਦੋਗੁਣਾਂ ਹੋਣ ਦੇ ਬਾਵਜੂਦ ਅੱਜ ਪੰਡਾਲ ਛੋਟਾ ਪੈ ਰਿਹਾ ਸੀ ਤੇ ਵੱਡੀ ਗਿਣਤੀ ‘ਚ ਲੋਕ ਦਰਖਤਾਂ ਤੇ ਇਮਾਰਤਾਂ ਅਤੇ ਇਥੋਂ ਤੱਕ ਬਿਜਲੀ ਦੇ ਟ੍ਰਾਂਸਫਾਰਮਰਾਂ ‘ਤੇ ਚੜ• ਕੇ ਦੇਖ ਰਹੇ ਸਨ।
ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਗੁਰਪ੍ਰੀਤ ਕਾਂਗੜ ਤੇ ਕਿੱਕੀ ਢਿਲੋਂ ਨੂੰ ਵਾਰ ਵਾਰ ਲੋਕਾਂ ਨੂੰ ਟ੍ਰਾਂਸਫਾਰਮਰਾਂ ਤੋਂ ਹੇਠਾਂ ਉਤਰਨ ਦੀ ਅਪੀਲ ਕਰਨੀ ਪੈ ਰਹੀ ਸੀ।

ਜਦਕਿ ਪੰਜ ਲੱਖ ਦੇ ਕਰੀਬ ਲੋਕ ਪੰਡਾਲ ਦੇ ਅੰਦਰ ਤੇ ਰੈਲੀ ਸਥਾਨ ਦੇ ਆਲੇ ਦੁਆਲੇ ਮੌਜ਼ੂਦ ਸਨ, ਇੰਨੀ ਹੀ ਗਿਣਤੀ ‘ਚ ਲੋਕ ਸੜਕਾਂ ‘ਤੇ ਭਾਰੀ ਜਾਮ• ਲੱਗਣ ਕਾਰਨ ਰੈਲੀ ਸਥਾਨ ‘ਤੇ ਪਹੁੰਚ ਨਹੀਂ ਸਕੇ ਸਨ। ਲੋਕ ਮੀਲਾਂ ਤੋਂ ਤੁਰ ਕੇ ਰੈਲੀ ਸਥਾਨ ‘ਤੇ ਪਹੁੰਚ ਕੇ ਇਸ ਅਹੁਦਾ ਸੰਭਾਲ ਸਮਾਰੋਹ ਦੇ ਗਵਾਹ ਬਣਨ ਆ ਰਹੇ ਸਨ। ਜੋ ਅਸਲਿਅਤ ‘ਚ ਲੱਖਾਂ ਲੋਕਾਂ ਦਾ ਮਾਰਚ ਲੱਗ ਰਿਹਾ ਸੀ।
ਇਸ ਮੌਕੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਰਸਮੀ ਤੌਰ ‘ਤੇ ਕੈਪਟਨ ਅਮਰਿੰਦਰ ਨੂੰ ਪਾਰਟੀ ਝੰਡਾ ਸੌਂਪ ਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦਾ ਚਾਰਜ ਸੌਂਪਿਆ ਗਿਆ, ਜਿਸ ਦੌਰਾਨ ਲੋਕਾਂ ਵੱਲੋਂ ਬੋਲੇ ਸੋ ਨਿਹਾਲ ਦੇ ਨਾਅਰਿਆਂ ਦਾ ਹੁੰਗਾਰਾ ਭਰਿਆ ਗਿਆ, ਜਿਨ•ਾਂ ਦੀ ਕੈਪਟਨ ਅਮਰਿੰਦਰ ਨੇ ਹਵਾ ‘ਚ ਹੱਥ ਹਿਲਾ ਕੇ ਵਧਾਈ ਕਬੂਲੀ।