ਫੂਲੇਵਾਲਾ ਵਿਖੇ ਨਵਜੰਮਿਆ ਮਿਰਤਕ ਬੱਚਾ ਮਿਲਿਆ , ਅਣਪਛਾਤਿਆ ਤੇ ਪਰਚਾ ਦਰਜ

By December 15, 2015 0 Comments


ਭਾਈ ਰੂਪਾ 15 ਦਸੰਬਰ ( ਅਮਨਦੀਪ ਸਿੰਘ ) : ਨੇੜਲੇ ਪਿੰਡ ਫੂਲੇਵਾਲਾ ਵਿਖੇ ਬੀਤੇ ਸੌਮਵਾਰ ਸਵੇਰ ਇੱਕ ਨਵਜਨਮੇ ਮਿਰਤਕ ਲੜਕੇ ਦੀ ਲਾਸ ਮਿਲੀ, ਪ੍ਰਾਪਤ ਜਾਣਕਾਰੀ ਅਨਸਾਰ ਡੇਰਾ ਬਾਬਾ ਗੁੱਜਰ ਸਿੰਘ ਦੇ ਅੰਦਰ ਬਣੀਆ ਸਾਮਾਧਾ ਕੋਲੋ ਇੱਕ ਨਵਜੰਮਿਆ ਬੱਚਾ ਅਤੇ ਖੂਨ ਨਾਲ ਲਿਬੜੇ ਕਪੜੇ ਮਿਲੇ, ਇਸ ਸਬੰਧੀ ਜਦੋ ਡੀ ਐਸ ਪੀ ਗੁਰਜੀਤ ਸਿੰਘ ਰੋਮਾਣਾ ਨੂੰ ਪਤਾ ਚੱਲਿਆ ਤਾ ਉਹ ਮੌਕੇ ਤੇ ਪਹੁੰਚੇ | ਮਿਰਤਕ ਬੱਚੇ ਦਾ ਪੋਸਟ ਮਾਰਟਮ ਕਰਵਾਉਣ ਲਈ ਲਾਸ ਸਿਵਲ ਹਸਪਤਾਲ ਰਾਮਪੁਰਾ ਫੂਲ ਭੇਜ ਦਿੱਤੀ ਗਈ ਹੈ ਜੋ ਖਬਰ ਲਿਖੇ ਜਾਣ ਤੱਕ ਹਸਪਤਾਲ ਵਿਖੇ ਹੀ ਰੱਖੀ ਗਈ ਸੀ, ਨਗਰ ਨਿਵਾਸੀ ਲੋਕਾ ਦਾ ਕਹਿਣਾ ਹੈ ਕੇ ਬੱਚੇ ਦੇ ਅੰਤਿਮ ਸਸਕਾਰ ਤੋ ਬਾਅਦ ਬੱਚੇ ਦੀ ਯਾਦ ਵਿਚ ਪਾਠ ਪ੍ਰਕਾਸ ਕਰਵਾ ਕੇ ਭੋਗ ਪਾਇਆ ਜਾਵੇਗਾ, ਇਸ ਸਬੰਧੀ ਜਦੋ ਡੀ ਐਸ ਪੀ ਰੋਮਾਣਾ ਨਾਲ ਗਲ ਕੀਤੀ ਤਾ ਉਹਨਾ ਕਿਹਾ ਕਿ ਸਾਡੇ ਵੱਲੋਂ ਅਣਪਛਾਤੇ ਦੋਸੀਆ ਤੇ ਧਾਰਾ 313 ਅਤੇ 318 ਦੇ ਅਧੀਨ ਪਰਚਾ ਦਰਜ ਕਰ ਕੇ ਤਫਤੀਸ ਸੁਰੂ ਕਰ ਦਿੱਤੀ ਗਈ ਹੈ |

Posted in: ਪੰਜਾਬ