ਕੈਪਟਨ ਸਿਮਰਤਪਾਲ ਸਿੰਘ ਨੂੰ ਜੰਗੀ ਡਿੳੂਟੀ ਦੌਰਾਨ ਦਾੜੀ ਵਧਾੳੁਣ ਤੇ ਦਸਤਾਰ ਸਜਾੳੁਣ ਦੀ ਮਿਲੀ ੲਿਜਾਜ਼ਤ

By December 14, 2015 0 Comments


simratpalਨਿੳੂਯਾਰਕ-ਅਮਰੀਕੀ ਫ਼ੌਜ ਨੇ ੲਿਕ ਬਹੁਤ ਹੀ ਵਿਰਲੇ ਮਾਮਲੇ ਵਿੱਚ ਸਰਗਰਮ ਜੰਗੀ ਡਿੳੂਟੀ ਕਰਨ ਵਾਲੇ ੲਿਕ ਸਿੱਖ ਫ਼ੌਜੀ ਨੂੰ ਧਾਰਮਿਕ ਛੋਟ ਦਿੰਦਿਅਾਂ ਦਾੜੀ ਵਧਾੳੁਣ ਤੇ ਪੱਗ ਸਜਾੳੁਣ ਦੀ ੲਿਜਾਜ਼ਤ ਦੇ ਦਿੱਤੀ ਹੈ। ਕੈਪਟਨ ਸਿਮਰਤਪਾਲ ਸਿੰਘ (27) ਨਾਮੀਂ ੲਿਹ ਸਿੱਖ ਜਵਾਨ ੲਿਨ੍ਹੀਂ ਦਿਨੀਂ ਅਫ਼ਗਾਨਿਸਤਾਨ ਵਿੱਚ ਤਾੲਿਨਾਤ ਹੈ।
ਕੈਪਟਨ ਸਿਮਰਤਪਾਲ ਸਿੰਘ ਨੂੰ ਕਰੀਬ 10 ਸਾਲ ਪਹਿਲਾਂ ਫ਼ੌਜ ਵਿੱਚ ਅਾਪਣੀ ਡਿੳੂਟੀ ਦੇ ਪਹਿਲੇ ਹੀ ਦਿਨ ਕੇਸ ਕਟਾੳੁਣੇ ਪੲੇ ਸਨ, ਕਿਉਂਕਿ ਫ਼ੌਜ ਦੇ ਨਿਯਮਾਂ ਮੁਤਾਬਕ ੳੁਨ੍ਹਾਂ ਨੂੰ ਕੇਸ ਰੱਖਣ ਦੀ ੲਿਜਾਜ਼ਤ ਨਹੀਂ ਸੀ। ਪਰ ਪਿਛਲੇ ਹਫ਼ਤੇ ਫ਼ੌਜ ਨੇ ੳੁਸ ਨੂੰ ੲਿਹ ੲਿਜਾਜ਼ਤ ਦੇ ਦਿੱਤੀ। ੳੁਨ੍ਹਾਂ ਨੂੰ ੲਿਸ ਸਬੰਧ ਵਿੱਚ ਬਰੌਂਜ਼ ਸਟਾਰ ਦਿੱਤਾ ਗਿਅਾ ਹੈ, ਜੋ ੲਿਕ ਧਾਰਮਿਕ ਛੋਟ ਹੈ। ੲਿਸ ਤਹਿਤ ੳੁਹ ਦਾਡ਼੍ਹੀ ਵਧਾ ਤੇ ਪੱਗ ਸਜਾ ਸਕਦੇ ਹਨ।
ੲਿਸ ਪਿੱਛੋਂ ਕੈਪਟਨ ਸਿਮਰਤਪਾਲ ਨੇ ਅਫ਼ਗਾਨਿਸਤਾਨ ਵਿੱਚ ੲਿਕ ਫ਼ੌਜੀ ਅਪਰੇਸ਼ਨ ਦੌਰਾਨ ਜੰਗੀ ੲਿੰਜਨੀਅਰਾਂ ਦੀ ੲਿਕ ਪਲਟਣ ਦੀ ਅਗਵਾੲੀ ਕੀਤੀ, ਜਿਸ ਨੇ ਸਡ਼ਕਾਂ ਦੇ ਕਿਨਾਰਿਅਾਂ ਤੋਂ ਬੰਬਾਂ ਨੂੰ ਨਕਾਰਾ ਕੀਤਾ। ੳੁਨ੍ਹਾਂ ਅਖ਼ਬਾਰ ਨੂੰ ਦੱਸਿਅਾ, ‘‘ੲਿਹ ਬਹੁਤ ਸੁਖਦ ਅਹਿਸਾਸ ਹੈ। ੲਿਸ ਤੋਂ ਪਹਿਲਾਂ ਮੈਂ ਦੋਹਰੀ ਜ਼ਿੰਦਗੀ ਜੀਅ ਰਿਹਾ ਸਾਂ, ਜਿਸ ਦੌਰਾਨ ਮੈਂ ਸਿਰਫ਼ ਘਰ ਵਿੱਚ ਹੀ ਪੱਗ ਬੰਨ੍ਹ ਸਕਦਾ ਸਾਂ। ਪਰ ਹੁਣ ਸਭ ਠੀਕ ਹੋ ਗਿਅਾ ਹੈ।’’ ੳੁਨ੍ਹਾਂ ਕਿਹਾ, ‘‘ੲਿਕ ਸਿੱਖ ਹਮੇਸ਼ਾ ਜਬਰ-ਜ਼ੁਲਮ ਖ਼ਿਲਾਫ਼ ਲਡ਼ਦਾ ਹੈ ਤੇ ਮੈਂ ੲਿਸੇ ਕਾਰਨ ਫ਼ੌਜ ਵਿੱਚ ਭਰਤੀ ਹੋੲਿਅਾ ਸਾਂ।’’
ਉਂਜ ਹਾਲੇ ੲਿਹ ਰਾਹਤ ਅਾਰਜ਼ੀ ਹੈ ਤੇ ੲਿਕ ਮਹੀਨੇ ਲੲੀ ਮਿਲੀ ਹੈ। ੲਿਸ ਦੌਰਾਨ ਫ਼ੌਜ ਵੱਲੋਂ ਫ਼ੈਸਲਾ ਕੀਤਾ ਜਾਵੇਗਾ ਕਿ ੲਿਹ ਛੋਟ ਪੱਕੇ ਤੌਰ ’ਤੇ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ। ਕੈਪਟਨ ਸਿਮਰਤਪਾਲ ਦਾ ਕਹਿਣਾ ਹੈ ਕਿ ਜੇ ੳੁਨ੍ਹਾਂ ਨੂੰ ਪੱਕੀ ਛੋਟ ਨਾ ਮਿਲੀ ਤਾਂ ੳੁਹ ਫ਼ੌਜ ਖ਼ਿਲਾਫ਼ ਮੁਕੱਦਮਾ ਕਰਨ ਲੲੀ ਮਜਬੂਰ ਹੋਣਗੇ।