ਪਿੰਕੀ ਕੈਟ ਦਾ ਖੁਲਾਸਾ ਤਾਂ ਕੁੱਝ ਵੀ ਨਹੀਂ, ਹਜ਼ਾਰਾਂ ਬੇਦੋਸ਼ੇ ਸਿੱਖਾਂ ਦਾ ਕਤੱਲੇਆਮ ਸਰਕਾਰੀ ਦਹਿਸ਼ਤਵਾਦ ਕਾਰਨ ਹੋਇਆ

By December 14, 2015 0 Comments


ਪਿੰਕੀ ਵਰਗੇ ਸੈਂਕੜੇ ‘ਕੈਟ’ ਪੁਲਿਸ ਵਿਚ ਸਨ ਮੋਜੂਦ
ਚੰਡੀਗੜ• ਤੋਂ ਮੇਜਰ ਸਿੰਘ ਦੀ ਵਿਸ਼ੇਸ਼ ਰਿਪੋਰਟ
ਪੰਜਾਬ ਵਿਚ ਇਕ ਪਿੰਕੀ ਕੈਟ ਹੀ ਨਹੀਂ ਸਗੋਂ ਅਜਿਹੇ ਸੈਂਕੜਿਆਂ ਕੈਟਾਂ ਨੇ ਪੁਲਿਸ ਅਫ਼ਸਰਸ਼ਾਹੀ ਹੇਠ ਸਰਕਾਰੀ ਦਹਿਸ਼ਤਵਾਦ ਰਾਹੀਂ ਹਜ਼ਾਰਾ From Yamunanagarਬੇ ਦੋਸ਼ੇ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ। ਭਾਵੇਂ ਕਿ ਪਿੰਕੀ ਕੈਟ ਦੇ ਸਾਹਮਣੇ ਆਊਣ ਨਾਲ ਉਸ ਵਲੋਂ ਕੀਤੇ ਖੁਲਾਸਿਆਂ ਨੇ ਸਿੱਖਾਂ ਦੇ ਦਿਲਾਂ ਨੂੰ ਹਲੂਣ ਕੇ ਰਖ ਦਿਤਾ ਹੈ ਪਰ ਉਸ ਕਾਲੇ ਸਮੇਂ ਦੇ ਦੋਰਾਨ ਪੰਜਾਬ ਵਿਚ ਹੋਈਆਂ ਸਰਕਾਰੀ ਦਹਿਸ਼ਤਵਾਦ ਕਾਰਨ ਅਨੇਕਾਂ ਅਣਸੁਖਾਂਵੀਆਂ ਘਟਨਾਵਾਂ ਦੇ ਖੁਲਸੇ ਮਨੁੱਖੀ ਅਧਿਕਾਰਾਂ ਦੇ ਦੋ ਵਕੀਲਾਂ ਤੇਜਿੰਦਰ ਸਿੰਘ ਸੂਦਨ ਅਤੇ ਅਰੁਨਜੀਵ ਸਿੰਘ ਵਾਲੀਆ ਨੇ ਸਾਲ 2001 ਵਿਚ ਚੰਡੀਗੜ• ’ਚ ਲੋਕ ਅਰਪਣ ਕੀਤੀ ਆਪਣੀ ਕਿਤਾਬ ‘‘ਜੈਨਿਸਿਸ ਆਫ਼ ਸਟੇਟ ਟੈਰੋਰੀਜ਼ਮ ਇਨ ਪੰਜਾਬ’’ ਵਿਚ ਕੀਤੇ ਹੋਏ ਹਨ । ਮਨੁੱਖੀ ਅਧਿਕਾਰਾਂ ਦੇ ਵਕੀਲਾਂ ਵਲੋਂ ਲਿਖੀ ਇਸ ਕਿਤਾਬ ਵਿਚ ਕੀਤੇ ਅਹਿਮ ਖੁਲਾਸੇ ਰੋਂਗਟੇ ਤਾਂ ਖੜ•ੇ ਕਰਦੇ ਹੀ ਹਨ ਨਾਲ ਹੀ ਅੱਖਾਂ ਵਿਚੋਂ ਪਾਣੀ ਦਾ ਵਗਣਾ ਵੀ ਸੁਭਾਵਿਕ ਹੈ। ਕਿਤਾਬ ਦਸੱਦੀ ਹੈ ਕਿ ਉਸ ਸਮੇਂ ਇੰਟੈਲੀਜੈਂਸ ਦੀਆਂ ਰਿਪੋਰਟਾਂ ਅਨੁਸਾਰ ਪੰਜਾਬ ਵਿਚ 300 ਤੋਂ ਵੱਧ ‘ਪੁਲਿਸ ਕੈਟ’ ਉਸ ਸਮੇਂ ਦੇ ਡੀਜੀਪੀ ਕੇ.ਪੀ. ਐਸ ਗਿੱਲ ਦੀ ਰਹਿਮੁਨਾਈ ਵਿਚ ਕੰਮ ਕਰ ਰਹੇ ਸਨ, ਜਿਨ•ਾਂ (ਕੈਟਾਂ) ਨੂੰ ਮਹੀਨਾਵਾਰ ਭੱਤੇ , ਪੁਲਿਸ ਗਾਰਡਜ਼ ਅਤੇ ਪੁਲਿਸ ਦੀਆਂ ਗੱਡੀਆਂ ਵੀ ਮਿਲੀਆਂ ਹੋਈਆਂ ਸਨ। ਸਾਲ 1993 ਦੇ ਅੰਤ ਤਕ ਉਨ•ਾਂ ‘ਕੈਟਾਂ’ ਵਿਚੋਂ ਸਿਰਫ਼ 40 ‘ ਕੈਟ’ ਹੀ ਜਿਊਂਦੇ ਬਚੇ ਸਨ। ਕਿਤਾਬ ਦਸੱਦੀ ਹੈ ਕਿ ਇਨ•ਾਂ ‘ਕੈਟਾਂ’ ਦੀ ਪੈਦਾਇਸ਼ ਸਾਲ 1985-88 ਦੋਰਾਨ ਉਸ ਸਮੇਂ ਦੇ ਡੀਜੀਪੀ ਜੇ.ਐਫ਼ ਰਿਬੈਰੋ ਨੇ ਕੀਤੀ ਸੀ, ਜੋ ਕਿ ਉਸ ਸਮੇਂ ਦੀ ਕੇਂਦਰ ਸਰਕਾਰ ਦੀਆਂ ਹਿਦਾਇਤਾਂ ਤੇ ਪੰਜਾਬ ਵਿਚ ਭੇਜਿਆ ਗਿਆ ਸੀ। ਕਿਤਾਬ ਅਨੁਸਾਰ ਜੇ ਐਫ ਰਿਬੈਰੋ ਨੇ ਨਾ ਤਾਂ ਭਾਰਤੀ ਸਵਿਧਾਨ ਅਤੇ ਨਾ ਹੀ ਸੂਬੇ ਦੀ ਸਰਕਾਰੀ ਮਸ਼ਿਨਰੀ ਦੀ ਪ੍ਰਵਾਹ ਕੀਤੀ। ਰਿਬੈਰੋ ਨੇ ਏ ਸ਼੍ਰੈਣੀ ਦੇ 38 ਚੋਟੀ ਦੇ ਅਤੇ ਬੀ ਸ਼੍ਰੈਣੀ ਦੇ 400 ‘ਅੱਤਵਾਦੀਆਂ’ ਨੂੰ ਮਾਰਨ ਲਈ ਹਿੱਟ ਲਿਸਟ ਤਿਆਰ ਕੀਤੀ ਅਤੇ ਇਸ ਦੇ ਨਾਲ ਹੀ ਨਕਦੀ ਇਨਾਮ ਅਤੇ ਤਰਕੀਆਂ ਦੇਣ ਦਾ ਵਾਅਦਾ ਕੀਤਾ। ਇਸ ਦੋਰਾਨ ਰਿਬੈਰੋ ਨੇ ਆਪਣੀ ਤਾਕਤ ਨੂੰ ਪੂਰੀ ਤਰਾਂ ਗੈਰ ਕਨੂੰਨੀ ਢੰਗ ਵਰਤਦਿਆਂ ਸ਼ਰੇਆਮ ਚੋਰੀ, ਡਕੈਤੀਆਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਮੁਜ਼ਰਮਾਂ ਨੂੰ ਪੁਲਿਸ ਫੋਰਸ ਵਿਚ ਭਰਤੀ ਕਰਨਾ ਸ਼ੁਰੂ ਕਰ ਦਿਤਾ। ਕੈਟਾਂ ਨੂੰ ਉਸ ਸਮੇਂ ਬੇ ਹਿਸਾਬੀ ਤਾਕਤਾਂ ਦਿਤੀਆਂ ਗਈਆਂ ਅਤੇ ਇਸ ਸਰਕਾਰੀ ਦਹਿਸ਼ਤਵਾਦ ਦੀ ਸ਼ਹਿ ਤੇ ‘ਕੈਟਾਂ’ ਨੇ ਸ਼ਰੇਆਮ ਆਪਣੀਆਂ ਨਿੱਜੀ ਦੁਸ਼ਮਣੀਆਂ ਵੀ ਕੱਢੀਆਂ ਅਤੇ ਕਈਆਂ ਦਾ ਕਤੱਲੇਆਮ ਕੀਤਾ । ਕਿਤਾਬ ਅਨੁਸਾਰ ਇਹ ‘ਕੈਟ’ ਸਰਕਾਰੀ ਸ਼ਹਿ ਥੱਲੇ ਸੂਬੇ ’ਚ ਦਹਿਸ਼ਤ ਫੈਲਾਊਣ ਲਈ ਕਦੇ ਖਾੜਕੂਆਂ ਦੇ ਭੇਸ਼ ਅਤੇ ਕਦੇ ਪੁਲਿਸ ਦੇ ਭੇਸ਼ ਵਿਚ ਕੰਮ ਕਰਦੇ ਸਨ । ਕਿਤਾਬ ਇਹ ਵੀ ਦਸਦੀ ਹੈ ਉਸ ਸਮੇਂ ਦੋਰਾਨ ਪੁਲਿਸ ਖਾੜਕੂਆਂ ਨੂੰ ਚੁੱਕ ਲੈਂਦੀ ਸੀ ਅਤੇ ਉਨ•ਾਂ ਨੂੰ ਮਾਰਿਆ ਗਿਆ ਐਲਾਨ ਕਰ ਦਿੰਦੇ ਸੀ ਪਰ ਅਸਲ ਵਿਚ ਉਨ•ਾਂ ਨੂੰ ਆਪਣੀ ਗ੍ਰਿਫ਼ਤ ਵਿਚ ਰੱਖ ਕੇ ਚੋਟੀ ਦੇ ਖਾੜਕੂਆਂ ਨੂੰ ਮਰਵਾਊਣ ਲਈ ਨਵੀਂ ਪਛਾਣ ਦੇ ਕੇ ਵਰਤਦੀ ਸੀ। ਸਿੱਖ ਖਾੜਕੂ ਜੱਥੇਬੰਦੀਆਂ ਦੇ ਕਈ ਕਾਰਕੂਨ ‘ਪੁਲਿਸ ਕੈਟ’ ਬਣਕੇ ਪੁਲਿਸ ਲਈ ਕੰਮ ਕਰਦੇ ਰਹੇ ਅਤੇ ਇਨ•ਾਂ ਦਾ ਚੋਟੀ ਦੇ ਖਾੜਕੂਆਂ ਨੂੰ ਮਰਵਾਊਣ ਵਿਚ ਅਤੇ ਲੁੱਟਾਂ ਖੋਹਾਂ ਕਰਨ ਵਿਚ ਪੂਰਾ ਹੱਥ ਰਿਹਾ ਹੈ। ਇਨ•ਾਂ ‘ਕੈਟਾਂ’ ਵਿਚੋਂ ਕਈ ਅਜਿਹੇ ‘ਕੈਟ’ ਪੁਲਿਸ ਵਲੋਂ ਮਾਰੇ ਐਲਾਨੇ ਗਏ ਸਨ ਅਤੇ ਬਾਅਦ ਵਿਚ ਉਹੀ ਜਿਉਂਦੇ ਨਿਕਲੇ ਸਨ। ਇਨ•ਾਂ ‘ਕੈਟਾਂ’ ਵਿਚੋਂ ਕਈਆਂ ਨੂੰ ਖਾੜਕੂਆਂ ਨੇ ਮਾਰ ਦਿਤਾ ਅਤੇ ਕਈਆਂ ਨੂੰ ਪੁਲਿਸ ਨੇ ਵਰਤ ਕੇ ਆਪੇ ਹੀ ਮਾਰ ਦਿਤਾ। ਕਿਤਾਬ ਦਸੱਦੀ ਹੈ ਕਿ ਜ਼ਿਆਦਾਤਰ ਉਹ ਘਟਨਾਵਾਂ ਜਿਨ•ਾਂ ਵਿਚ ਬੱਸਾਂ ਵਿਚੋਂ ਲਾਹਕੇ ਅੰਨ•ੇਵਾਹ ਗੋਲੀਬਾਰੀ ਕਰਕੇ ਇਕੋ ਫਿਰਕੇ ਦੇ ਲੋਕਾਂ, ਔਰਤਾਂ ਅਤੇ ਬੱਚਿਆਂ ਤਕ ਨੂੰ ਮਾਰਨ ਪਿੱਛੇ ਵੀ ਇਨ•ਾਂ ‘ਕੈਟਾਂ’ ਦਾ ਹੀ ਹੱਥ ਸੀ।

ਇਨ•ਾਂ ‘ਕੈਟਾਂ’ ਬਾਰੇ ਉਸ ਸਮੇਂ ਪ੍ਰੈਸ ਵਿਚ ਸਭ ਤੋਂ ਪਹਿਲਾਂ ਰਿਪੋਰਟਾਂ ਉਦੋਂ ਆਈਆਂ ਜਦੋਂ ਜ਼ਿਲ•ਾ ਅੰਮ੍ਰਿਤਸਰ ’ਚ ਪੈਂਦੇ ਚੌਂਕ ਮਹਿਤਾ ਇਲਾਕੇ ਵਿਚ ਇਕ ਡਕੈਤੀ ਅਤੇ ਕਤਲ ਵਿਚ ਇਨ•ਾਂ ‘ਕੈਟਾਂ’ ਦੀ ਪਛਾਣ ਹੋ ਗਈ। ਉਸ ਸਮੇਂ ਉਥੋਂ ਦੇ ਐਸ ਐਸ ਪੀ ਮੁਹੰਮਦ ਇਜ਼ਹਾਰ ਆਲਮ ਨੇ ਇਹੋ ਜਿਹੇ ‘ਕੈਟਾਂ’ ਦੀ ਹੋਂਦ ਨੂੰ ਸਿਰੇ ਤੋਂ ਹੀ ਰੱਦ ਕਰ ਦਿਤਾ। ਇਨ•ਾਂ ‘ਕੈਟਾਂ’ ਵਲੋਂ ਸੂਬੇ ’ਚ ਦਹਿਸ਼ਤ ਫੈਲਾਉਣ ਦੀ ਖ਼ਬਰ ਸਾਲ 1987 ਵਿਚ ਉਦੋਂ ਆਈ ਜਦੋਂ ਇਕ ਨੋਕਰੀ ਤੋਂ ਬਰਖਾਸਤ ਕੀਤਾ ਪੁਲਿਸ ਵਾਲੇ ਦਲਬੀਰ ਸਿੰਘ ਨੂੰ ਮੁੜ ਪੁਲਿਸ ਵਿਚ ਭਰਤੀ ਕੀਤਾ ਗਿਆ। ਦਲਬੀਰ ਸਿੰਘ ਖਾਸ ਕਰਕੇ ਕਤਲ , ਡਕੈਤੀਆਂ, ਲੁੱਟਾਂ-ਖੋਹਾਂ ਦੇ ਕਈ ਕੇਸਾਂ ਵਿਚ ਬਦਨਾਮ ਸੀ। ਉਹ ਰਿਬੈਰੋ ਦਾ ਸੱਜਾ ਹੱਥ ਸੀ ਅਤੇ ਉਸ ਨੇ ਕਈ ਚੋਟੀ ਦੇ ਖਾੜਕੂਆਂ ਨੂੰ ਫੜਵਾਊਣ ਵਿਚ ਪੁਲਿਸ ਦੀ ਮਦਦ ਕੀਤੀ ਸੀ। ਉਹ ਪੁਲਿਸ ਦੀਆਂ ਨਜ਼ਰਾਂ ਵਿਚ ਉਸ ਸਮੇਂ ਹੀਰੋ ਬਣ ਗਿਆ ਜਦੋਂ ਉਸ ਨੇ ਇਕ ਏ ਸ਼੍ਰੈਣੀ ਦੇ ਖਾੜਕੂ ਸੁਰਿੰਦਰ ਸਿੰਘ ਉਰਫ਼ ਕੇਸੀ ਸ਼ਰਮਾਂ ਨੂੰ ਚੰਡੀਗੜ• ਵਿਚ ਸ਼ਰੇਆਮ ਗੋਲੀਆਂ ਮਾਰ ਕੇ ਮਾਰ ਦਿਤਾ। ਜਿਸਤੋਂ ਬਾਅਦ ਦਲਬੀਰ ਨੂੰ ਦੋ ਤਰਕੀਆਂ, ਇਕ ਜੀਪ , ਗਾਰਦ ਅਤੇ ਹੱਿਥਆਰ ਦਿਤੇ ਗਏ। ਉਸ ਦੀ ਤਾਇਨਾਤੀ ਪਟਿਆਲਾ ਕਰ ਦਿਤੀ ਗਈ ਅਤੇ ਪੂਰੇ ਪੰਜਾਬ ਵਿਚ ਕਿਤੇ ਵੀ ਕਾਰਵਾਈ ਕਰਨ ਦੀ ਊਸਨੂੰ ਖੁੱਲ ਦਿਤੀ ਗਈ ਸੀ। ਇਕ ਵਾਰ ਇਹ ਪਤਾ ਲਗਣ ਤੇ ਕਿ ਦਲਬੀਰ ਨੇ ਕਈ ਬੈਂਕ ਡਕੈਤੀਆਂ ਵਿਚੋਂ ਪੈਸੇ ਲੁੱਟੇ ਹਨ ਤਾਂ ਉਸ ਨੂੰ ਉਸ ਸਮੇਂ ਦੇ ਐਸ ਪੀ ਬਲਦੇਵ ਸਿੰਘ ਬਰਾੜ ਨੇ ਪੇਸ਼ ਹੋਣ ਲਈ ਕਿਹਾ, ਦਲਬੀਰ ਜਦੋਂ ਐਸ ਪੀ ਅੱਗੇ ਪੇਸ਼ ਹੋਇਆ ਤਾਂ ਦਲਬੀਰ ਸਿੰਘ ਨੂੰ ਆਪਣਾ ਸਰਕਾਰੀ ਰਿਵਾਲਵਰ ਟੇਬਲ ਤੇ ਰੱਖਣ ਲਈ ਕਿਹਾ । ਜਦੋਂ ਪੈਸੇ ਦਾ ਲੈਣ-ਦੇਣ ਕਰਕੇ ਦੋਹਾਂ ਵਿਚ ਬਹਿਸ ਹੋਣ ਲੱਗੀ ਤਾਂ ਦਲਬੀਰ ਨੇ ਰਿਵਾਲਵਰ ਚੁੱਕ ਕੇ ਐਸ ਪੀ ਬਲਦੇਵ ਸਿੰਘ ਬਰਾੜ ਨੂੰ ਮੌਕੇ ਤੇ ਹੀ ਮਾਰ ਦਿਤਾ ਅਤੇ ਜਦੋਂ ਐਸ ਐਸ ਪੀ ਸੀਤਲ ਦਾਸ ਇਕਦਮ ਉਥੇ ਵੇਖਣ ਆਇਆ ਤਾਂ ‘ਕੈਟ’ ਦਲਬੀਰ ਸਿੰਘ ਨੇ ਉਸ ਨੂੰ ਵੀ ਮਾਰ ਦਿਤਾ ਤੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ । ਅਜਿਹੇ ਹੀ ਖ਼ਤਰਨਾਕ ‘ਪੁਲਿਸ ਕੈਟਾਂ’ ਵਿਚੋਂ ਸੰਤੋਖ ਸਿੰਘ ਉਰਫ਼ ਕਾਲਾ ਨਾਂਅ ਦਾ ਇਕ ‘ਕੈਟ’ ਵੀ ਸੀ, ਜੋ ਕਿ ਜਿਆਦਾਤਰ ਜ¦ਧਰ ਖੇਤਰ ਵਿਚ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਇਕ ਹੋਰ ਨਾਮੀ ‘ਪੁਲਿਸ ਕੈਟ’ ਕਾਂਸਟੇਬਲ ਬਸੰਤ ਸਿੰਘ ਜੋ ਕਿ ਜ਼ਿਲ•ਾ ਸੰਗਰੂਰ ਦੇ ਪਿੰਡ ਅਮਰਗੜ• ਦਾ ਰਹਿਣ ਵਾਲਾ ਸੀ ਅਤੇ ਸਿਧਵਾਂ ਬੇਟ ਪੁਲਿਸ ਥਾਣੇ ਦੇ ਐਸ ਐਚ ਓ ਦਰਸ਼ਨ ਸਿੰਘ ਦਾ ਗੰਨਮੈਨ ਸੀ। ਬਸੰਤ ਸਿੰਘ ਨੇ ਅਗਵਾ ਅਤੇ ਕਤੱਲ ਕਰਨ ਦੇ ਕਈ ਜ਼ੁਰਮ ਕੀਤੇ। ਉਸ ਨੇ ਫਿਰੋਤੀਆਂ ਰਾਹੀਂ ਆਪਣੇ ਉੱਚ ਅਧਿਕਾਰੀਆਂ ਲਈ ਪੰਜ ਕਰੋੜ ਤੋਂ ਵੀ ਵੱਧੇਰੇ ਪੈਸੇ ਇਕੱਠੇ ਕੀਤੇ। ਬਸੰਤ ਸਿੰਘ ‘ਕੈਟ’ ਨੇ ਲੁੱਟ ਮਾਰ ਅਤੇ ਫਿਰੋਤੀਆਂ ਦੀ ਇਕੱਠੀ ਕੀਤੀ ਰਕੱਮ ਵਿਚੋਂ ਉਸ ਸਮੇਂ ਦੇ ਐਸ ਐਸ ਪੀ, ਜਗਰਾਂਓ ਨੂੰ ਸਿਰਫ਼ 15 ਲੱਖ ਰੁਪਏ ਦਿਤੇ ਜਿਸ ਤੋਂ ਨਰਾਜ਼ ਹੋਕੇ ਐਸ ਐਸ ਪੀ ਨੇ ਐਸ ਐਚ ਓ ਦਰਸ਼ਨ ਸਿੰਘ ਨੂੰ ਬਸੰਤ ਸਿੰਘ ਕੋਲੋ ਪੰਜ ਕਰੌੜ ਰੁਪਏ ਦੀ ਬਰਾਮਦਗੀ ਕਰਨ ਅਤੇ ਮਾਰ ਦੇਣ ਦੇ ਹੁਕੱਮ ਦਿਤੇ। ਹੁਕੱਮਾਂ ਨੂੰ ਮੰਨਦਿਆਂ ਐਸ ਐਚ ਓ ਦਰਸ਼ਨ ਸਿੰਘ ਅਤੇ ਐਸ ਪੀ ਓ ਸਰਬਜੀਤ ਸਿੰਘ ਨੇ ਬਸੰਤ ਸਿੰਘ ‘ਕੈਟ’ ਨੂੰ ਮਾਰ ਕੇ ਉਸ ਦੀ ਦੇਹ ਨੂੰ ਪਿੰਡ ਦਰਦੇਕੇ ਦੀ ਨਹਿਰ ਵਿਚ ਸੁੱਟ ਦਿਤਾ। ਬਾਅਦ ਵਿਚ ਇਹ ਵੀ ਪਤਾ ਲੱਗਾ ਕਿ ‘ਕੈਟ’ ਬਸੰਤ ਸਿੰਘ ਨੇ ਖਾੜਕੂਆਂ ਦੇ ਭੇਸ ਵਿਚ ਕਈ ਜ਼ੁਰਮ ਕੀਤੇ ਸਨ। ਪੰਜਾਬ ਪੁਲਿਸ ਦੇ ‘ਕੈਟਾਂ’ ਦੀਆਂ ਗੈਰ ਕਨੂੰਨੀ ਕਾਰਵਾਈਆਂ ਤੇ ਉਸ ਸਮੇਂ ਮੁੜ ਸਵਾਲੀਆ ਨਿਸ਼ਾਨ ਲੱਗਾ ਜਦੋਂ ਮਾਰਚ 1997 ਵਿਚ ਖਾੜਕੂਆਂ ਤੋਂ ‘ਪੁਲਿਸ ਕੈਟ’ ਬਣਿਆ ਬਲਵਿੰਦਰ ਸਿੰਘ ਭੱਪ ਨੇ ਲੁਧਿਆਣਾ ਵਿਚ ਇਕ ਅਕਾਲੀ ਵਰਕਰ ਬਲਰਾਜ ਸਿੰਘ ਗਿੱਲ ਦਾ ਕਤੱਲ ਕਰ ਦਿਤਾ। ਬਾਅਦ ਵਿਚ ਇਹ ਵੀ ਪਤਾ ਲੱਗਾ ਕਿ ਅਕਾਲੀ ਵਰਕਰ ਬਲਰਾਜ ਸਿੰਘ ਗਿੱਲ ਅਤੇ ਬਲਵਿੰਦਰ ਸਿੰਘ ਭੱਪ ਦੋਵੇਂ ਹੀ ‘ਪੁਲਿਸ ਕੈਟ’ ਸਨ ਜੋ ਆਪਸ ਵਿਚ ਹੀ ਲੜ ਪਏ ਸਨ। ਇਕ ਹੋਰ ‘ਕੈਟ’ ਹਰਪ੍ਰੀਤ ਸਿੰਘ ਉਰਫ਼ ਹੈਪੀ ਨੂੰ ਪੁਲਿਸ ਨੇ ਆਪਣੇ ਰਿਕਾਰਡ ਵਿਚ ਮੁਕਾਬਲੇ ਦੋਰਾਨ ਮਾਰਿਆ ਵਿਖਾ ਦਿੱਤਾ ਅਤੇ ਉਸ ਨੂੰ 150 ਕਤੱਲਾਂ ਵਿਚ ਲੋੜੀਂਦਾ ਦਰਸਾਇਆ ਅਤੇ ਇਹ ਵੀ ਦਸਿਆ ਕਿ ਹੈਪੀ ਦੇ ਸਿਰ ਤੇ ਦਸ ਲੱਖ ਰੁਪਏ ਦਾ ਇਨਾਮ ਸੀ। ਇਹੀ ਹਰਪ੍ਰੀਤ ਸਿੰਘ ਹੈਪੀ ਅਸਲ ਵਿਚ ਜਿੰਦਾ ਨਿਕਲਿਆ ਜੋ ਬਾਅਦ ਵਿਚ ਪੁਲਿਸ ਦੇ ਖਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ• ਵਿਚ ਦਸੰਬਰ 1995 ਵਿਚ ਪੇਸ਼ ਹੋ ਗਿਆ ਅਤੇ ਮੰਨਿਆ ਕਿ ਜਿਸ ਮੁਕਾਬਲੇ ਵਿਚ ਪੁਲਿਸ ਨੇ ਉਸ ਨੂੰ ਮਰਿਆ ਵਿਖਾਇਆ ਅਸਲ ਵਿਚ ਉਹ ਪੁਲਿਸ ਮੁਕਾਬਲਾ ਹੋਇਆ ਹੀ ਨਹੀਂ ਸੀ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਸੇ ਤਰਾਂ ਦੇ ਦਸ ਤੋਂ ਵੀ ਵਧੇਰੇ ‘ਖਾੜਕੂ’ ਹਾਈਕੋਰਟ , ਚੰਡੀਗੜ• ਵਿਚ ਪੇਸ਼ ਹੋਏ ਜੋ ਕਿ ਪੁਲਿਸ ਰਿਕਾਰਡ ਵਿਚ ਮਾਰੇ ਗਏ ਐਲਾਨੇ ਗਏ ਸੀ। ਜ਼ਿਆਦਾਤਰ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਅਜਿਹੇ ‘ਖਾੜਕੂਆਂ’ ਤੋਂ ਪੁਲਿਸ ‘ਕੈਟਾਂ’ ਦਾ ਕੰਮ ਕਰਵਾਊਂਦੀ ਸੀ ਜੋ ਕਿ ਅਸਲੀ ਖਾੜਕੂਆਂ ਦੇ ਨਾਂਅ ਤੇ ਹਰ ਤਰਾਂ ਦਾ ਜ਼ੁਰਮ ਅਤੇ ਹਰ ਤਰਾਂ ਦੀ ਦਹਿਸ਼ਤ ਫੈਲਾਉਣ ਦਾ ਕੰਮ ਕਰਦੇ ਸਨ। ਇਕ ਹੋਰ ਬਬੱਰ ਖਾਲਸਾ ਅਤੇ ਖਾਲਿਸਤਾਨ ਕੰਮਾਂਡੋ ਫੋਰਸ ਦਾ ਖਾੜਕੂ ਫਤਿਹ ਸਿੰਘ ਪੁਲਿਸ ਰਿਕਾਰਡ ਵਿਚ ਵਾਂਟਿਡ ਵਿਖਾਇਆ ਹੋਇਆ ਸੀ। ਜਿਸ ਤੋਂ ਕਿ ਲਗਾਤਾਰ ਸਾਲ 1991 ਤੋਂ ਪੰਜ-ਛੇ ਸਾਲ ‘ਕੈਟ’ ਦਾ ਕੰਮ ਕਰਵਾਇਆ ਗਿਆ। ਇਸ ‘ਕੈਟ’ ਨੇ ਉੱਚ ਕੋਟੀ ਦੇ ਖਾੜਕੂਆਂ ਨੂੰ ਫੜਵਾਊਣ ਅਤੇ ਮਰਵਾਉਣ ਵਿਚ ਪੁਲਿਸ ਦੀ ਬਹੁਤ ਮਦਦ ਕੀਤੀ ਤੇ ਨਾਲ ਹੀ ਵੱਡੇ ਇਨਾਮ ਵੀ ਹਾਸਿਲ ਕੀਤੇ। ਰੋਪੜ• ਦਾ ਇਕ ਹੋਰ ‘ਪੁਲਿਸ ਕੈਟ’ ਅਮਰਪਾਲ ਸਿੰਘ ਦੀ ਕਹਾਣੀ ਵੀ ਇਸੇ ਤਰਾਂ ਦੀ ਹੈ। ਉਸ ਨੂੰ 1991 ਵਿਚ ਫੜ• ਲਿਆ ਗਿਆ ਸੀ ਤੇ ਬਾਅਦ ਵਿਚ ਉਸਨੂੰ ਪੁਲਿਸ ਨੇ ‘ਕੈਟ’ ਬਣਾਕੇ ਵਰਤਿਆ। ਬਾਅਦ ਵਿਚ ਉਸ ਨੂੰ ਅਣਪਛਾਤੇ ਵਿਅਕਤੀਆਂ ਨੇ ਮਾਰ ਦਿੱਤਾ । ਇਕ ਹੋਰ ‘ਪੁਲਿਸ ਕੈਟ’ ਕੁਲਬੀਰ ਸਿੰਘ ਸੀ ਜਿਸ ਦੀ ਪਤੱਨੀ ਪੰਜਾਬ ਪੁਲਿਸ ਵਿਚ ਉੱਚ ਅਧਿਕਾਰੀ ਸੀ। ਕੁਲਬੀਰ ਸਿੰਘ ਨੇ ਖਾੜਕੂ ਸਤਵਿੰਦਰ ਸਿੰਘ (ਟੋਟੋ), ਹਰਪਾਲ ਸਿੰਘ ਬਬੱਰ ਅਤੇ ਕੰਵਲਜੀਤ ਸਿੰਘ ਨੂੰ ਜਬੱਰੀ ਅਗਵਾ ਕਰਨ ਵਿਚ ਪੁਲਿਸ ਦੀ ਮਦਦ ਕੀਤੀ।ਉਸ ਨੇ ਭਿੰਦਾ ਕਾਮੋਕੇ, ਮਲਾਇਕ ਪੁਰ ਦਾ ਲੱਖਾ, ਕਸ਼ਮੀਰ ਸਿੰਘ ਮੋਲਵੀ ਅਤੇ ਬਲਵਿੰਦਰ ਸਿੰਘ ਨੂੰ ਕਤੱਲ ਕਰਨ ਵਿਚ ਵੀ ਪੁਲਿਸ ਦੀ ਬਹੁਤ ਮਦਦ ਕੀਤੀ। ਕਈ ਹੋਰ ‘ਕੈਟ’ ਜਿਵੇਂ ਕਿ ਕਾਬਲ ਸਿੰਘ ਫੋਜ਼ੀ ਨੂੰ ਸੀ ਆਈ ਏ ਸਟਾਫ਼ ਵਿਚ ਹੀ ਰਖਿਆ ਜਾਂਦਾ ਸੀ। ਜੋ ਕਿ ਖਾੜਕੂਆਂ ਨੂੰ ਮਾਰ ਕੇ ਵਾਪਿਸ ਸੀ ਆਈ ਸਟਾਫ਼ ਰੋਪੜ• ਹੀ ਆਕੇ ਰਹਿੰਦੇ ਸਨ। ਪੁਲਿਸ ਨੇ ਕਾਬਲ ਸਿੰਘ ਫੋਜੀ ਨੂੰ ਪ੍ਰੈਸ ਸਾਹਮਣੇ ਖ਼ਤਰਨਾਕ ਦਹਿਸ਼ਤਗਰਦ ਵਜੋਂ ਪੇਸ਼ ਕੀਤਾ। ਉਸ ਨੂੰ ਖ਼ਤਰਨਾਕ ਦਹਿਸ਼ਤਗਰਦ ਵਿਖਾਉਣ ਲਈ ਉਸ ਸਮੇਂ ਰੋਪੜ• ਦੇ ਐਸ ਐਸ ਪੀ ਅਜੀਤ ਸਿੰਘ ਸੰਧੂ ਨੇ ਇਕ ਰਿਵਾਲਵਰ ਦੇ ਕੇ ਦਿੱਲੀ ਭੇਜਿਆ। ਜਿੱਥੇ ਕਿ ਉਸਨੂੰ ਦਿੱਲੀ ਪੁਲਿਸ ਵਲੋਂ ਮੁਕਾਬਲੇ ਵਿਚ ਗ੍ਰਿਫਤਾਰ ਕੀਤਾ ਵਿਖਾ ਦਿਤਾ ਅਤੇ ਪ੍ਰੈਸ ਵਿਚ ਇਹ ਪੇਸ਼ ਕੀਤਾ ਕਿ ਪੰਜਾਬ ਦਾ ਇਕ ਖ਼ਤਰਨਾਕ ਦਹਿਸ਼ਤਗਰਦ ਫੜ• ਲਿਆ ਗਿਆ ਹੈ ਪਰ ਬਾਅਦ ਵਿਚ ਪੰਜਾਬ ਪੁਲਿਸ ਨੇ ਸੋਚੀ ਸਮੱਝੀ ਸਕੀਮ ਤਹਿਤ ਉਸਨੂੰ ਇੰਟੈਰੋਗੇਟ ਕਰਨ ਦੇ ਬਹਾਨੇ ਦਿੱਲੀ ਕੋਰਟ ਵਿਚੋਂ ਆਪਣੇ ਕਬੱਜੇ ਵਿਚ ਲੈ ਕੇ ਪੰਜਾਬ ਲੈ ਆਂਦਾ। ਬਾਅਦ ਵਿਚ ਉਸਨੂੰ ਪੁਲਿਸ ਗ੍ਰਿਫ਼ਤ ਵਿਚੋਂ ਭੱਜ ਗਿਆ ਵਿਖਾ ਦਿੱਤਾ ਜਦਕਿ ਕਾਬਲ ਸਿੰਘ ਫੋਜ਼ੀ ਮੁੜ ਸੀ ਆਈ ਏ ਸਟਾਫ਼ ਰੋਪੜ• ਵਿਚ ਹੀ ਰਹਿ ਰਿਹਾ ਸੀ। ਇਸ ਤਰਾਂ ਦਾ ਇਕ ਹੋਰ ‘ਕੈਟ’ ਸੁਖਬੀਰ ਸਿੰਘ ਜੋ ਕਿ 1991 ਤਕ ਖਾਲਿਸਤਾਨ ਕਮਾਂਡੋ ਫੋਰਸ ਦਾ ਵਾਂਟਿਡ ਖਾੜਕੂ ਸੀ ਜੋ ਕਿ ਬਾਅਦ ਵਿਚ ‘ਕੈਟ’ ਬਣ ਗਿਆ। ਇਸੇ ਤਰਾਂ ਗੁਰਮੀਤ ਸਿੰਘ ਪਿੰਕੀ ਜੋ ਕਿ ਪਹਿਲਾਂ ਖਾੜਕੂ ਸੀ ਤੇ ਬਾਅਦ ਵਿਚ ਪੰਜਾਬ ਪੁਲਿਸ ਦੇ ‘ਕੈਟ’ ਵਜੋਂ ਕੰਮ ਕਰਦਾ ਰਿਹਾ ਹੈ। ਮਨੁੱਖੀ ਅਧਿਕਾਰਾਂ ਦੇ ਵਕੀਲਾਂ ਦੀ ਲਿੱਖੀ ਕਿਤਾਬ ‘‘ਜੈਨੇਸਿਸ ਆਫ਼ ਸਟੇਟ ਟੈਰੋਰੀਜ਼ਮ ਇਨ ਪੰਜਾਬ’’ ਵਿਚ ਬੇਕਸੂਰ ਸਿੱਖਾਂ ਦੇ ਕਤੱਲੇਆਮਾਂ ਤੇ ਸਰਕਾਰੀ ਦਹਿਸ਼ਤਵਾਦ ਦੇ ਹੋਰ ਵੀ ਕਈ ਅਹਿਮ ਖੁਲਾਸੇ ਕਰਦੀ ਹੈ ਜਿਸ ਵਿਚ ਜੁਡੀਸ਼ਰੀ ਅਤੇ ਪ੍ਰੈਸ ਨੂੰ ਉਸ ਸਮੇਂ ਆਪਣੀ ਜ਼ਿੰਮੇਵਾਰੀ ਨਾ ਨਿਭਾਊਣ ਲਈ ਵੀ ਜਿੰਮੇਵਾਰ ਠਹਿਰਾਇਆ ਹੈ।