ਜਲੰਧਰ ‘ਚ 15-20 ਨੌਜਵਾਨਾਂ ਨੇ ਘਰ ‘ਚ ਦਾਖਲ ਹੋ ਕੇ ਬਜ਼ੁਰਗ ਜੋੜੇ ਨੂੰ ਗੰਭੀਰ ਜ਼ਖਮੀ ਕਰਕੇ ਲੁੱਟਿਆ

By December 13, 2015 0 Comments


ਜਲੰਧਰ , 13 ਦਸੰਬਰ : ਬਾਬਾ ਦੀਪ ਸਿੰਘ ਨਗਰ ‘ਚ ਬੀਤੀ ਦੇਰ ਰਾਤ ਵੱਡੀ ਵਾਰਦਾਤ ਹੋਈ। ਇਕ ਘਰ ‘ਚ ਦਾਖਲ ਹੋ ਕੇ 15-20 ਨੌਜਵਾਨਾਂ ਨੇ ਇਕ ਐਨ.ਆਰ.ਆਈ. ਦੇ ਬਜ਼ੁਰਗ ਮਾਤਾ-ਪਿਤਾ ‘ਤੇ ਜਾਨਲੇਵਾ ਹਮਲਾ ਕਰਕੇ ਉਨ੍ਹਾਂ ਦੇ ਘਰ ਤੋਂ ਸਾਰਾ ਸਮਾਨ ਲੁੱਟ ਲਿਆ। ਜ਼ਖਮੀ ਭਜਨ ਕੌਰ ਤੇ ਮਹਿੰਦਰ ਸਿੰਘ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਮਹਿੰਦਰ ਸਿੰਘ ਦਾ ਬੇਟਾ ਵਿਦੇਸ਼ ਰਹਿੰਦਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੋਵਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Posted in: ਪੰਜਾਬ