ਵਾਤਾਵਰਨ ਤਬਦੀਲੀ ਸਮਝੌਤਾ : ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਨਾ ਕੋਈ ਜਿੱਤਿਆ, ਨਾ ਕੋਈ ਹਾਰਿਆ

By December 13, 2015 0 Comments


modi on gandhiਨਵੀਂ ਦਿੱਲੀ, 13 ਦਸੰਬਰ (ਏਜੰਸੀ) – ਪੈਰਿਸ ‘ਚ ਬੀਤੀ ਰਾਤ ‘ਕਲਾਈਮੇਂਟ ਚੇਂਜ’ ‘ਤੇ ਹੋਏ ਇਤਿਹਾਸਕ ਸਮਝੌਤੇ ਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਤਾਵਰਨ ਇਨਸਾਫ ਦੀ ਜਿੱਤ ਦੱਸਿਆ ਤੇ ਕਿਹਾ ਇਸ ਦੇ ਫਲਸਰੂਪ ਨਾ ਕੋਈ ਜਿੱਤਿਆ ਤੇ ਨਾ ਹੀ ਕੋਈ ਹਾਰਿਆ ਹੈ। ਪ੍ਰਧਾਨ ਮੰਤਰੀ ਨੇ ਹਰ ਇਕ ਦੇਸ਼ ਦੇ ਯੋਗਦਾਨ ਦੀ ਪ੍ਰਸੰਸਾ ਕੀਤੀ। ਮੋਦੀ ਨੇ ਕਿਹਾ ਕਿ ਇਸ ਬਾਰੇ ‘ਚ ਹੋਈ ਚਰਚਾ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਦੀ ਦਿਸ਼ਾ ‘ਚ ਵਿਸ਼ਵ ਨੇਤਾਵਾਂ ਦੀ ਸਮੂਹਿਕ ਬੁੱਧੀਮਤਾ ਨੂੰ ਪ੍ਰਗਟਾਉਂਦੀ ਹੈ।

Posted in: ਰਾਸ਼ਟਰੀ