ਉਦਘਾਟਨ ਕਰਨ ਲਈ ਸਮੇਂ ਸਿਰ ਨਾ ਪੁੱਜੇ ਸਿਹਤ ਮੰਤਰੀ ਜਿਆਣੀ, ਮੀਡੀਆ ਨੇ ਕੀਤਾ ਬਾਈਕਾਟ

By December 12, 2015 0 Comments


jeyaniਜਲੰਧਰ, 12 ਦਸੰਬਰ – ਸਿਵਲ ਹਸਪਤਾਲ ‘ਚ ਨਸ਼ਾ ਛੁਡਾਊ ਕੇਂਦਰ ਦਾ ਉਦਘਾਟਨ ਕਰਨ ਲਈ ਆ ਰਹੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਮੀਡੀਆ ਨੇ ਬਾਈਕਾਟ ਕਰ ਦਿੱਤਾ। ਦਰਅਸਲ ਮੰਤਰੀ ਨੇ ਸਿਵਲ ਹਸਪਤਾਲ ‘ਚ 12 ਵਜੇ ਆਉਣਾ ਸੀ ਜਦਕਿ 3 ਵਜੇ ਤੱਕ ਵੀ ਨਹੀਂ ਆਉਣ ‘ਤੇ ਮੀਡੀਆ ਕਰਮਚਾਰੀਆਂ ਨੇ ਇਸ ਉਦਘਾਟਨ ਦਾ ਬਾਈਕਾਟ ਕਰ ਦਿੱਤਾ। ਉਨ੍ਹਾਂ ਦੇ ਇੰਤਜ਼ਾਰ ‘ਚ ਕਾਫੀ ਸਮੇਂ ਤੋਂ ਸਿਵਲ ਹਸਪਤਾਲ ਦੇ ਡਾਕਟਰ ਵੀ ਇੰਤਜ਼ਾਰ ਕਰਦੇ ਰਹੇ ਜਿਸ ਕਾਰਨ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ।

Posted in: ਪੰਜਾਬ