ਮੋਗਾ ਔਰਬਿਟ ਬੱਸ ਕਾਂਡ ਦੀ ਸੁਣਵਾਈ ਦੌਰਾਨ ਗਵਾਹ ਬਿਆਨਾਂ ਤੋਂ ਮੁਕਰੇ

By December 12, 2015 0 Comments


ਮੋਗਾ: ਚਰਚਿਤ ਔਰਬਿਟ ਬੱਸ ਕਾਂਡ ਦੀ ਸੁਣਵਾਈ ਦੌਰਾਨ ਮਿ੍ਤਕ ਨਾਬਾਲਿਗ ਲੜਕੀ ਦੇ ਪਿਤਾ ਸਮੇਤ ਦੋ ਹੋਰ ਮੁੱਕਰ ਗਏ ਹਨ।ਅਦਾਲਤ ਨੇ ਅਗਲੀ ਸੁਣਵਾਈ ਲਈ 15 ਜਨਵਰੀ ਮੁਕੱਰਰ ਕਰਦਿਆਂ ਮ੍ਰਿਤਕ ਦੀ ਮਾਂ-ਭਰਾ ਤੇ ਹੋਰ ਗਵਾਹ ਤਲਬ ਕਰ ਲਏ ਹਨ।

ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਜੰਟ ਸਿੰਘ ਦੀ ਅਦਾਲਤ ਵਿੱਚ ਮ੍ਰਿਤਕ ਲੜਕੀ ਅਰਸ਼ਦੀਪ ਕੌਰ ਦੇ ਪਿਤਾ ਸੁਖਦੇਵ ਸਿੰਘ ਨੇ ਬਤੌਰ ਗਵਾਹ ਬਿਆਨ ਦਰਜ ਕਰਵਾਏ ਤੇ ੳੁਹ ਇਸ ਮੌਕੇ ਪੁਲੀਸ ਕੋਲ ਦਿੱਤੇ ਪਹਿਲੇ ਬਿਆਨਾਂ ਤੋਂ ਤੋ ਪਲਟ ਗਿਆ।

Home / ਚੋਣਵੀ ਖਬਰ/ਲੇਖ / ਮੋਗਾ ਔਰਬਿਟ ਬੱਸ ਕਾਂਡ ਦੀ ਸੁਣਵਾਈ ਦੌਰਾਨ ਗਵਾਹ ਬਿਆਨਾਂ ਤੋਂ ਮੁਕਰੇ
ਮੋਗਾ ਔਰਬਿਟ ਬੱਸ ਕਾਂਡ ਦੀ ਸੁਣਵਾਈ ਦੌਰਾਨ ਗਵਾਹ ਬਿਆਨਾਂ ਤੋਂ ਮੁਕਰੇ

ਮੋਗਾ(11 ਦਸੰਬਰ, 2015): ਚਰਚਿਤ ਔਰਬਿਟ ਬੱਸ ਕਾਂਡ ਦੀ ਸੁਣਵਾਈ ਦੌਰਾਨ ਮਿ੍ਤਕ ਨਾਬਾਲਿਗ ਲੜਕੀ ਦੇ ਪਿਤਾ ਸਮੇਤ ਦੋ ਹੋਰ ਮੁੱਕਰ ਗਏ ਹਨ।ਅਦਾਲਤ ਨੇ ਅਗਲੀ ਸੁਣਵਾਈ ਲਈ 15 ਜਨਵਰੀ ਮੁਕੱਰਰ ਕਰਦਿਆਂ ਮ੍ਰਿਤਕ ਦੀ ਮਾਂ-ਭਰਾ ਤੇ ਹੋਰ ਗਵਾਹ ਤਲਬ ਕਰ ਲਏ ਹਨ।

ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਜੰਟ ਸਿੰਘ ਦੀ ਅਦਾਲਤ ਵਿੱਚ ਮ੍ਰਿਤਕ ਲੜਕੀ ਅਰਸ਼ਦੀਪ ਕੌਰ ਦੇ ਪਿਤਾ ਸੁਖਦੇਵ ਸਿੰਘ ਨੇ ਬਤੌਰ ਗਵਾਹ ਬਿਆਨ ਦਰਜ ਕਰਵਾਏ ਤੇ ੳੁਹ ਇਸ ਮੌਕੇ ਪੁਲੀਸ ਕੋਲ ਦਿੱਤੇ ਪਹਿਲੇ ਬਿਆਨਾਂ ਤੋਂ ਤੋ ਪਲਟ ਗਿਆ।

orbit bus badal
ਲੜਕੀ ਦੇ ਪਿਤਾ ਸੁਖਦੇਵ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਸੀ ਕਿ ਇਸ ਘਟਨਾ ਦੀ ਪੂਰੀ ਜਾਣਕਾਰੀ ਉਸਦੀ ਪਤਨੀ ਨੇ ਦਿੱਤੀ ਸੀ, ਜਿਸ ਵਿੱਚ ਕਿਹਾ ਸੀ ਉਸ ਦੀ ਅਰਸ਼ਦੀਪ ਕੌਰ ਨੂੰ ਛੇੜਛਾੜ ਤੋਂ ਬਾਅਦ ਚਲਦੀ ਬੱਸ ’ਚੋਂ ਸੁੱਟ ਦਿੱਤਾ ਸੀ ਅਤੇ ਉਸਦੀ ਮਾਂ ਛਿੰਦਰ ਕੌਰ ਗੰਭੀਰ ਜ਼ਖ਼ਮੀ ਹੋ ਗਈ ਸੀ। ਹਸਪਤਾਲ ਪਹੁੰਚਣ ਤੱਕ ਲੜਕੀ ਦੀ ਮੌਤ ਹੋ ਚੁੱਕੀ ਸੀ।

ਸੁਖਦੇਵ ਸਿੰਘ ਨੇ ਕਿਹਾ ਕਿ ਉਸ ਨੂੰ ਘਟਨਾ ਬਾਰੇ ਕੋੲੀ ਪੁਖ਼ਤਾ ਜਾਣਕਾਰੀ ਨਹੀਂ ਸੀ। ਇਸ ਕੇਸ ਵਿੱਚ ਚਸ਼ਮਦੀਦ ਗਵਾਹ ਬੱਸ ਯਾਤਰੀ ਜੋੜਾ ਜਗਤਾਰ ਸਿੰਘ ਤੇ ਅਮਰਜੀਤ ਕੌਰ ਦੋਵੇਂ ਪਿੰਡ ਰੋਡੇ ਦੀ ਵੀ ਅੱਜ ਅਦਾਲਤ ਵਿੱਚ ਗਵਾਹੀ ਦਰਜ ਕੀਤੀ ਗਈ। ਇਹ ਜੋੜਾ ਵੀ ਅਦਾਲਤ ’ਚ ਪੁਲੀਸ ਕੋਲ ਦਿੱਤੇ ਬਿਆਨਾਂ ਤੋਂ ਪਲਟ ਗਿਆ ਅਤੇ ਅਦਾਲਤ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕਾਨੂੰਨੀ ਮਾਹਰਾਂ ਅਨੁਸਾਰ ਇਹ ਤਿੰਨੇ ਗਵਾਹ ਮੁਕੱਰਨ ਨਾਲ ਜਿਥੇ ਪੁਲੀਸ ਜਾਂਚ ਕਮਜ਼ੋਰ ਹੋ ਗਈ ਉਥੇ ਮੁਲਜ਼ਮਾਂ ਨੂੰ ਅਦਾਲਤ ’ਚੋਂ ਵੱਡੀ ਰਾਹਤ ਮਿਲ ਸਕਦੀ ਹੈ।

ਜਾਣਕਾਰੀ ਅਨੁਸਾਰ 29 ਅਪ੍ਰੈਲ 2015 ਨੂੰ ਲੰਢੇਕੇ ਨਿਵਾਸੀ ਛਿੰਦਰ ਕੌਰ ਪਤਨੀ ਸੁਖਦੇਵ ਸਿੰਘ ਜਦ ਆਪਣੀ ਨਾਬਾਲਿਗ ਬੇਟੀ 13 ਸਾਲਾ ਅਰਸ਼ਦੀਪ ਕੌਰ ਨਾਲ ਮੋਗਾ ਤੋਂ ਬੈਠ ਕੇ ਭਗਤਾ ਭਾਈ ਲਈ ਜਾ ਰਹੀ ਸੀ ਤਾਂ ਔਰਬਿਟ ਬੱਸ ਦੇ ਕਰਮਚਾਰੀਆਂ ਨੇ ਗਲਤ ਹਰਕਤਾਂ ਕੀਤੀਆਂ ਸਨ ।

29 ਅਪ੍ਰੈਲ 2015 ਨੂੰ ਛਿੰਦਰ ਕੌਰ ਦੇ ਬਿਆਨਾਂ ਦੇ ਆਧਾਰਿਤ ਥਾਣਾ ਬਾਘਾ ਪੁਰਾਣਾ ਵਿਖੇ ਬੱਸ ਦੇ ਕਰਮਚਾਰੀਆਂ ਜਿੰਨ੍ਹਾਂ ‘ਚ ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਰਣਜੀਤ ਸਿੰਘ, ਅਮਰ ਰਾਮ ਉਪਰ ਅੰਡਰ ਸੈਕਸ਼ਨ 302, 307, 34 ਆਈ.ਪੀ.ਸੀ. ਅਤੇ ਐੱਸ.ਸੀ. ਐਕਟ ਤਹਿਤ ਮਾਮਲਾ ਦਰਜ ਹੋਇਆ ਸੀ ।

Posted in: ਪੰਜਾਬ