ਕੀਟਨਾਸ਼ਕ ਦਵਾਈਆਂ ਘੁਟਾਲਾ ਮਾਮਲਾ – ਮੰਗਲ ਸੰਧੂ ਨੂੰ ਮਿਲੀ ਜ਼ਮਾਨਤ

By December 11, 2015 0 Comments


mangal sandhuਚੰਡੀਗੜ੍ਹ-ਕੀਟਨਾਸ਼ਕ ਦਵਾਈਆਂ ਦੇ ਘੁਟਾਲੇ ‘ਚ ਫਸੇ ਖੇਤੀਬਾੜੀ ਵਿਭਾਗ ਦੇ ਮੁਅੱਤਲ ਡਾਇਰੈਕਟਰ ਮੰਗਲ ਸਿੰਘ ਸੰਧੂ ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਜ਼ਮਾਨਤ ਦੇ ਦਿੱਤੀ ਹੈ। ਮੰਗਲ ਸਿੰਘ ਸੰਧੂ ਵੱਲੋਂ ਐਡਵੋਕੇਟ ਅਨਮੋਲ ਰਤਨ ਸਿੰਘ ਸਿੱਧੂ ਦੁਆਰਾ ਹਾਈਕੋਰਟ ‘ਚ ਜ਼ਮਾਨਤ ਦੀ ਅਪੀਲ ਦਾਇਰ ਕੀਤੀ ਗਈ ਸੀ। ਇਸ ਅਪੀਲ ‘ਚ ਕਿਹਾ ਗਿਆ ਸੀ ਕਿ ਇਸ ਮਾਮਲੇ ‘ਚ ਫਸੇ ਕੁੱਝ ਵਿਅਕਤੀਆਂ ਨੂੰ ਜ਼ਮਾਨਤ ਮਿਲ ਚੁੱਕੀ ਹੈ, ਲਿਹਾਜ਼ਾ ਉਹ ਵੀ ਜ਼ਮਾਨਤ ਦੇ ਹੱਕਦਾਰ ਹਨ।

ਹਾਈਕੋਰਟ ਦੇ ਜਸਟਿਸ ਰਾਜਨ ਗੁਪਤਾ ਨੇ ਜ਼ਮਾਨਤ ਅਰਜ਼ੀ ਮਨਜ਼ੂਰ ਕਰਦਿਆਂ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਹੈ। ਸੰਧੂ ਦੇ ਨਾਲ ਇੱਕ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦਿੱਤੀ ਗਈ ਹੈ। ਕਾਬਲੇ-ਗ਼ੌਰ ਹੈ ਕਿ ਪੰਜਾਬ ‘ਚ ਕੀਟਨਾਸ਼ਕ ਦਵਾਈਆਂ ਦੇ ਵੱਡੇ ਪੱਧਰ ‘ਤੇ ਹੋਏ ਘਪਲੇ ਦਾ ਮਾਮਲਾ ਵਿਧਾਨ ਸਭਾ ‘ਚ ਉੱਛਲਨ ਤੋਂ ਬਾਅਦ ਪੰਜਾਬ ਸਰਕਾਰ ਨੇ ਹਰਕਤ ‘ਚ ਆਉਂਦਿਆਂ ਮੰਗਲ ਸਿੰਘ ਸੰਧੂ ਸਮੇਤ ਕੁੱਝ ਹੋਰ ਵਿਅਕਤੀਆਂ ਖ਼ਿਲਾਫ਼ ਬਠਿੰਡਾ ਦੀ ਰਾਮਾ ਮੰਡੀ ਥਾਣੇ ‘ਚ ਭ੍ਰਿਸ਼ਟਾਚਾਰ ਅਤੇ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।