ਭਾਰਤ ਵਿਕਸਤ ਦੇਸ਼ਾਂ ਦੀਆਂ ਸ਼ਰਤਾਂ ਅੱਗੇ ਨਾ ਝੁਕੇ ਤੇ ਸਖ਼ਤ ਸਟੈਂਡ ਲੈਣ ਦੀ ਲੋੜ -ਪ੍ਰੋ. ਚੰਦੂਮਾਜਰਾ

By December 11, 2015 0 Comments


ਨਵੀਂ ਦਿੱਲੀ :ਸ਼ੋ੍ਰਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਭਾਰਤ ਨੂੰ ਵਿਕਸਤ ਦੇਸ਼ਾਂ ਦੀਆਂ ਸ਼ਰਤਾਂ ਅੱਗੇ ਨਾ ਝੁਕਦਿਆਂ ਸਖ਼ਤ ਸਟੈਂਡ ਲੈਣ ਦੀ ਲੋੜ ’ਤੇ ਜ਼ੋਰ ਦਿੱਤਾ।

ਅੱਜ ਲੋਕ ਸਭਾ ਅੰਦਰ ਜ਼ੀਰੋ ਆਵਰ ਦੌਰਾਨ ਪ੍ਰੋ. ਚੰਦੂਮਾਜਰਾ ਨੇ ਸੁਚੇਤ ਕੀਤਾ ਕਿ ਡਬਲਿਊ ਟੀ.ਓ. ਵੱਲੋਂ ਨੈਰੋਬੀ ਵਿੱਚ ਮੰਤਰੀ ਪੱਧਰ ਦੀ ਮੀਟਿੰਗ ਵਿੱਚ ਵਿਕਸਤ ਦੇਸ਼ਾਂ ਵੱਲੋਂ ਲਾਈਆਂ ਜਾ ਰਹੀਆਂ ਸ਼ਰਤਾਂ ਭਾਰਤ ਵਰਗੇ ਦੇਸ਼ ਲਈ ਘਾਤਕ ਹੋਣਗੀਆਂ। ਉਹਨਾਂ ਕਿਹਾ ਕਿ ਜੇ ਐੱਮ.ਐੱਸ. ਟੀ ਦੇ ਸੀਮਾਂ ਲੱਗ ਗਈ ਤਾਂ ਉਪਜ ਦੇ ਭਾਅ ਵਧਣ ਦੀ ਥਾਂ ਘੱਟ ਜਾਣਗੇ। ਦੂਜੀ ਪਬਲਿਕ ਸਟਾਕ ਖ਼ਤਮ ਕਰਨ ਨਾਲ ਫੂਡ ਸਕਿਓਰਟੀ ਐੱਸ.ਐੱਮ. ਐੱਸ. ਹੋਇਆ ਖਰਾਬ ਹੋ ਜਾਵੇਗਾ ਤੇ ਐਸ ਐਮ ਐਸ ਖਰਾਬ ਹੋਣ ਨਾਲ ਬਾਹਰਲੇ ਦੇਸ਼ਾਂ ਦਾ ਅਨਾਜ ਦੇਸ਼ ਵਿੱਚ ਆਵੇਗਾ ਜਿਸ ਨਾਲ ਘਰੇਲੂ ਉਤਪਾਦਨ ’ਤੇ ਮਾੜਾ ਅਸਰ ਪਏਗਾ।

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਹ ਭਾਰਤ ਵਰਗੇ ਮੁਲਕ ਲਈ ਖਾਸ ਤੌਰ ’ਤੇ ਕਿਸਾਨਾਂ ਲਈ ਘਾਤਕ ਹੋਣਗੀਆਂ। ਇਸ ਸਾਰਾ ਹਾਊਸ ਸਰਬ-ਸੰਮਤੀ ਨਾਲ ਸਰਕਾਰ ਦੇ ਨਾਲ ਖੜਾ ਹੈ।

Posted in: ਰਾਸ਼ਟਰੀ