ਸਿੱਖਾਂ ਦੀ ਸੈਨਾ ‘ਚ ਭਰਤੀ ਲਈ ਅੜਿੱਕਾ ਬਣਨ ਵਾਲੀ ਨੀਤੀ ਤਿਆਗੀ ਜਾਵੇ-ਸੈਨੇਟਰ

By December 11, 2015 0 Comments


sikhਵਾਸ਼ਿਗਟਨ-ਅਮਰੀਕਾ ਦੇ ਚੋਟੀ ਦੇ ਸੈਨੇਟਰ ਟਿਮ ਕੀਨੇ ਨੇ ਰੱਖਿਆ ਸਕੱਤਰ ਅਸ਼ਟਨ ਕਾਰਟਰ ਨੂੰ ਉਸ ਨੀਤੀ ਦਾ ਤਿਆਗ ਕਰਨ ਲਈ ਕਿਹਾ ਜੋ ਸਿੱਖਾਂ ਨੂੰ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਨੂੰ ਪਹਿਨਣ ਕਾਰਨ ਉਨ੍ਹਾਂ ਦੇ ਸੈਨਾ ‘ਚ ਭਰਤੀ ਹੋਣ ‘ਚ ਅੜਿੱਕਾ ਬਣ ਰਹੀ ਹੈ | ਇਸ ਵੇਲੇ 1988 ਦੀ ਰੱਖਿਆ ਵਿਭਾਗ ਦੀ ਨੀਤੀ ਤਹਿਤ ਸਿੱਖ ਧਰਮ ਨਾਲ ਸੰਬੰਧਿਤ ਲੋਕ ਸੈਨਾ ‘ਚ ਭਰਤੀ ਨਹੀਂ ਹੋ ਸਕਦੇ, ਉਨ੍ਹਾਂ ਨੂੰ ਸੈਨਾ ‘ਚ ਭਰਤੀ ਹੋਣ ਲਈ ਜਾਂ ਤਾਂ ਆਪਣੇ ਕੇਸ, ਦਾਹੜੀ ਤੇ ਪੱਗੜੀ ਦਾ ਤਿਆਗ ਕਰਨਾ ਪਵੇਗਾ ਨਹੀਂ ਤਾਂ ਉਹ ਸੈਨਾ ‘ਚ ਭਰਤੀ ਨਹੀਂ ਹੋ ਸਕਦੇ |