ਝੂਠੇ ਮੁਕਾਬਲੇ ਬਣਾਉਣ ਵਾਲੇ ਅਫ਼ਸਰਾਂ ਖ਼ਿਲਾਫ਼ ਫ਼ੌਜਦਾਰੀ ਕੇਸ ਦਰਜ ਹੋਣ: ਜਸਟਿਸ ਕਾਟਜੂ

By December 11, 2015 0 Comments


ਖਾਲਿਸਤਾਨ ਪੱਖੀ ਆਗੂਆਂ ‘ਤੇ ਦੇਸ਼-ਧ੍ਰੋਹ ਕੇਸ ਗ਼ੈਰ-ਕਾਨੂੰਨੀ-ਕਾਟਜੂ

ਚੰਡੀਗੜ੍ਹ: ਜਸਟਿਸ ਕਾਟਜੂ ਨੇ ਖ਼ਾਲਿਸਤਾਨ ਦੀ ਮੰਗ ਕਰਨ ਵਾਲਿਆਂ ਵਿਰੁੱਧ ਦੇਸ਼ ਧਰੋਹ ਦਾ ਕੇਸ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ m katjuਕਰਨ ਨੂੰ ਗ਼ਲਤ ਦੱਸਦਿਆਂ ਕਿਹਾ ਕਿ ਹਰ ਕਿਸੇ ਨੂੰ ਆਪਣੀ ਗੱਲ ਸ਼ਾਂਤਮੲੀ ਤਰੀਕੇ ਨਾਲ ਕਹਿਣ ਦਾ ਹੱਕ ਹੈ। ੳੁਹ ਨਿੱਜੀ ਤੌਰ ’ਤੇ ਖ਼ਾਲਿਸਤਾਨ ਦੇ ਹੱਕ ਵਿੱਚ ਨਹੀਂ ਹਨ। ਸਾਬਕਾ ਜਸਟਿਸ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ’ਤੇ ਤਿੱਖੇ ਹਮਲੇ ਕਰਦਿਆਂ ਬਾਦਲ ਪਰਿਵਾਰ ਨੂੰ ਸਿਆਸਤ ਛੱਡ ਕੇ ਵਪਾਰ ਕਾਰੋਬਾਰ ਸ਼ੁਰੂ ਕਰਨ ਦੀ ਸਲਾਹ ਦਿੱਤੀ। ੳੁਨ੍ਹਾਂ ਦਾ ਮੰਨਣਾ ਹੈ ਕਿ ਬਾਦਲ ਪਰਿਵਾਰ ਨੇ ਰਾਜਨੀਤੀ ਨੂੰ ਵਪਾਰ ਬਣਾ ਕੇ ਰੱਖ ਦਿੱਤਾ ਹੈ। ਇੱਥੇ ਅਹਿਮ ਖ਼ੁਲਾਸਾ ਕਰਦਿਆਂ ਜਸਟਿਸ ਕਾਟਜੂ ਨੇ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਦੀ ਸਹੀ ਪੈਰਵੀ ਨਹੀਂ ਕੀਤੀ ਗੲੀ ਹੈ, ਜਿਸ ਕਰਕੇ ੳੁਸ ਨੂੰ ਜੇਲ੍ਹ ਵਿੱਚ ਰਹਿਣਾ ਪੈ ਰਿਹਾ ਹੈ।

ਆਪਣੀਆਂ ਬੇਬਾਕ ਟਿੱਪਣੀਆਂ ਕਾਰਨ ਚਰਚਾ ‘ਚ ਰਹਿਣ ਵਾਲੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਅਤੇ ਪ੍ਰੈੱਸ ਕੌਾਸਲ ਆਫ਼ ਇੰਡੀਆ ਦੇ ਸਾਬਕਾ ਚੇਅਰਮੈਨ ਮਾਰਕੰਡੇ ਕਾਟਜੂ ਨੇ ਅੱਜ ਇੱਥੇ ਕਿਹਾ ਕਿ ਸਰਬੱਤ ਖਾਲਸਾ ਇਕੱਤਰਤਾ ਦੌਰਾਨ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਖਿਲਾਫ਼ ਪੰਜਾਬ ਪੁਲਿਸ ਵੱਲੋਂ ਦਰਜ ਕੀਤੇ ‘ਦੇਸ਼-ਧਰੋਹ’ ਦੇ ਕੇਸ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹਨ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਅਫ਼ਸਰਾਂ ਨੂੰ ਆਪਣੇ ਸਿਆਸੀ ਆਕਾਵਾਂ ਦੇ ਗੈਰ-ਕਾਨੂੰਨੀ ਹੁਕਮ ਲਾਗੂ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ ਅਤੇ ਉਪਰੋਕਤ ਪਰਚੇ ਦਰਜ ਕਰਨ ਵਾਲੇ ਪੁਲਿਸ ਅਮਲੇ ਖਿਲਾਫ਼ ਮੁਕੱਦਮੇ ਚੱਲਣੇ ਚਾਹੀਦੇ ਹਨ | ਅੱਜ ਚੰਡੀਗੜ੍ਹ ਵਿਚ ਬਾਬਾ ਮੱਖਣ ਸ਼ਾਹ ਲੁਬਾਣਾ ਭਵਨ ‘ਚ ‘ਸਿੱਖਸ ਫਾਰ ਹਿਊਮਨ ਰਾਈਟਸ’ ਜਥੇਬੰਦੀ ਵੱਲੋਂ ਮਨੁੱਖੀ ਅਧਿਕਾਰਾਂ ਬਾਰੇ ਕਰਵਾਏ ਰਾਸ਼ਟਰੀ ਸੈਮੀਨਾਰ ‘ਚ ਬੋਲਦਿਆਂ ਕਾਟਜੂ ਨੇ ਕਿਹਾ ਕਿ ਜਿਹੜੇ ਪੁਲਿਸ ਅਫ਼ਸਰ ਬਾਅਦ ਵਿਚ ਇਹ ਆਖਦੇ ਹਨ ਕਿ ਸਾਨੂੰ ਤਾਂ ਉੱਪਰੋਂ ਹੁਕਮ ਆਇਆ ਸੀ, ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਕਾਨੂੰਨੀ ਤੌਰ ‘ਤੇ ਸਜ਼ਾ ਦੇ ਹੱਕਦਾਰ ਹਨ | ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਇਹ ਬੜਾ ਸਪੱਸ਼ਟ ਫੈਸਲਾ ਹੈ ਕਿ ਖਾਲਿਸਤਾਨ ਦੀ ਮੰਗ ਕਰਨਾ ਕੋਈ ਜ਼ੁਰਮ ਨਹੀਂ ਹੈ | ਕਾਟਜੂ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਖਾਲਿਸਤਾਨ ਦੀ ਮੰਗ ਕਰਨਾ ਕੋਈ ਦੇਸ਼ ਧਰੋਹ ਨਹੀਂ, ਪ੍ਰੰਤੂ ਹਿੰਸਕ ਢੰਗ ਨਾਲ ਅਜਿਹੀ ਮੰਗ ਅਪਰਾਧ ਹੈ | ਪੰਜਾਬ ‘ਚ ਭੂ-ਮਾਫ਼ੀਆ, ਰੇਤ ਮਾਫ਼ੀਆ, ਹੋਟਲ ਕਾਰੋਬਾਰ, ਟਰਾਂਸਪੋਰਟ ਕਾਰੋਬਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ‘ਚੋਂ ਸਿਆਸਤਦਾਨਾਂ ਦੇ ਕਾਰੋਬਾਰ ਬਾਰੇ ਜੋ ਖ਼ਬਰਾਂ ਆ ਰਹੀਆਂ ਹਨ, ਉਸ ‘ਤੇ ਉਨ੍ਹਾਂ ਨੂੰ ਬੇਹੱਦ ਹੈਰਾਨੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਮੈਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਬਾਰੇ ਆਇਆ ਸਾਰਾ ਫੈਸਲਾ ਪੜਿ੍ਹਆ ਅਤੇ ਇਸ ਨਤੀਜੇ ‘ਤੇ ਪੁੱਜਾ ਕਿ ਜਸਟਿਸ ਐਮ.ਵੀ.ਸ਼ਾਹ ਸਹੀ ਹਨ ਕਿ ਭੁੱਲਰ ਬੇਗੁਨਾਹ ਹੈ | ਉਨ੍ਹਾਂ ਦੱਸਿਆ ਕਿ ਭੁੱਲਰ ਨੂੰ ਸਜ਼ਾ ਮੁਆਫ਼ੀ ਬਾਰੇ ਮੈਂ ਤਤਕਾਲੀਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਿਲਿਆ ਸੀ, ਪ੍ਰੰਤੂ ਡਾ. ਮਨਮੋਹਨ ਸਿੰਘ ਨੇ ਇਸ ਪ੍ਰਤੀ ਅਸਮਰੱਥਤਾ ਪ੍ਰਗਟ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਸੀ ਅਤੇ ਭੁੱਲਰ ਦੀ ਫਾਂਸੀ ਦੀ ਸਜ਼ਾ ਮੁਆਫ਼ ਹੋਈ ਸੀ | ਇਸ ਮੌਕੇ ਕਸ਼ਮੀਰ ਤੋਂ ਆਏ ਹੁਰੀਅਤ ਕਾਨਫਰੰਸ ਦੇ ਬੁਲਾਰੇ ਆਯਾਜ਼ ਅਕਬਰ ਨੇ ਕਿਹਾ ਕਿ ਜੋ ਇਸ ਵੇਲੇ ਜੋ ਅਸਥਿਰਤਾ ਕਸ਼ਮੀਰ ‘ਚ ਹੈ, ਉਹੀ ਪੰਜਾਬ ਅਤੇ ਉਹੀ ਤਾਮਿਲਨਾਡੂ ‘ਚ ਹੈ | ਕਸ਼ਮੀਰ ਸਿਵਲ ਸੁਸਾਇਟੀ ਦੇ ਨੁਮਾਇੰਦੇ ਅਬਦੁਲ ਮਜੀਦ ਜਰਗ਼ਜ਼ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਬਹਾਲੀ ਪੱਖੋਂ ਸੁਪਰੀਮ ਕੋਰਟ ਵੀ ਫੇਲ੍ਹ ਹੋਈ ਹੈ | ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਪੰਜਾਬ ‘ਚ ਅਸੀਂ ਜ਼ੁਲਮ ਸਹਿ ਰਹੇ ਹਾਂ, ਵੰਡੇ ਹੋਏ ਹਾਂ ਤਾਂ ਹੀ ਸਾਡੇ ਨਾਲ ਅਜਿਹਾ ਹੋ ਰਿਹਾ ਹੈ ਅਤੇ ਪੰਜਾਬ ‘ਚ ਮੁਗਲ ਹਕੂਮਤ ਵਰਗਾ ਰਾਜ ਹੈ | ਪੰਜਾਬ ਦੇ ਸਾਬਕਾ ਡੀ.ਜੀ.ਪੀ. ਜੇਲ੍ਹਾਂ ਸ਼ਸ਼ੀ ਕਾਂਤ ਨੇ ਕਿਹਾ ਕਿ ਪਿੰਕੀ ਕੈਟ ਵਾਂਗ ਹੋਰ ਵਿਅਕਤੀ ਵੀ ਅਹਿਮ ਖੁਲਾਸੇ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨੂੰ ਜਾਪਦਾ ਹੈ ਕਿ ਸਾਨੂੰ ਇਸਤੇਮਾਲ ਕੀਤਾ ਗਿਆ | ਇਸ ਮੌਕੇ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ, ਸੀਨੀਅਰ ਪੱਤਰਕਾਰ ਕੰਵਰ ਸੰਧੂ, ਐਡਵੋਕੇਟ ਅਮਰ ਸਿੰਘ ਚਾਹਲ, ਐਡਵੋਕੇਟ ਬਲਦੇਵ ਸਿੰਘ ਸਿਰਸਾ, ਕੇਂਦਰੀ ਸਿੰਘ ਸਭਾ ਤੋਂ ਸ. ਸੁਰਿੰਦਰ ਸਿੰਘ ਕਿਸ਼ਨਪੁਰਾ, ਦਲ ਖਾਲਸਾ ਦੇ ਸ. ਕੰਵਰਪਾਲ ਸਿੰਘ, ਸਿੱਖਸ ਫਾਰ ਹਿਊਮਨ ਰਾਈਟਸ ਤੋਂ ਸ. ਹਰਪਾਲ ਸਿੰਘ ਚੀਮਾ, ਜਨਰਲ ਕਰਤਾਰ ਸਿੰਘ ਗਿੱਲ, ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ, ਸ. ਮਨਜਿੰਦਰ ਸਿੰਘ ਜੰਡੀ, ਜੱਥੇਦਾਰ ਗੁਰਨਾਮ ਸਿੰਘ ਸਿੱਧੂ, ਬੀਬੀ ਪ੍ਰੀਤਮ ਕੌਰ ਅਤੇ ਹੋਰ ਕਈ ਸਖਸ਼ੀਅਤਾਂ ਮੌਜੂਦ ਸਨ |