ਭਾਰਤ ਦੇ ਕਿਸੇ ਵੀ ਸ਼ਹਿਰ ਨੂੰ ਨਿਸ਼ਾਨਾ ਬਣਾ ਸਕਦੀ ਹੈ ਪਾਕਿਸਤਾਨ ਦੀ ਸ਼ਾਹੀਨ ਤੀਸਰੀ ਬੈਲੇਸਟਿਕ ਮਿਸਾਈਲ

By December 11, 2015 0 Comments


shaheenਇਸਲਾਮਾਬਾਦ, 11 ਦਸੰਬਰ (ਏਜੰਸੀ) – ਪਾਕਿਸਤਾਨ ਨੇ ਜ਼ਮੀਨ ਤੋ ਜ਼ਮੀਨ ‘ਤੇ ਮਾਰ ਕਰਨ ਵਾਲੀ ਮੱਧ ਦੂਰੀ ਦੀ ਸ਼ਾਹੀਨ ਤੀਸਰੀ ਬੈਲੇਸਟਿਕ ਮਿਸਾਈਲ ਦਾ ਸ਼ੁੱਕਰਵਾਰ ਨੂੰ ਸਫਲ ਪ੍ਰੀਖਣ ਕੀਤਾ ਜੋ 2, 750 ਕਿੱਲੋਮੀਟਰ ਦੀ ਦੂਰੀ ਤੱਕ ਪ੍ਰਮਾਣੂ ਹਥਿਆਰ ਲਿਜਾ ਸਕਦੀ ਹੈ। ਇਸਦੇ ਦਾਇਰੇ ‘ਚ ਕਈ ਭਾਰਤੀ ਸ਼ਹਿਰ ਆ ਸਕਦੇ ਹਨ। ਫ਼ੌਜ ਦੇ ਇੰਟਰ ਸਰਵਿਸਜ ਪਬਲਿਕ ਰਿਲੇਸ਼ਨ ( ਆਈਐਸਪੀਆਰ ) ਦੇ ਇੱਕ ਬਿਆਨ ਦੇ ਅਨੁਸਾਰ ਮਿਸਾਈਲ ਦੇ ਇਸ ਪ੍ਰੀਖਣ ਦਾ ਉਦੇਸ਼ ਇਸ ਹਥਿਆਰ ਦੇ ਵੱਖਰੇ ਡਿਜਾਇਨ ਤੇ ਤਕਨੀਕੀ ਮਾਪਦੰਡਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰਨਾ ਸੀ।