ਨਿਊਜ਼ੀਲੈਂਡ ‘ਚ ਦਵਿੰਦਰ ਸਿੰਘ ਕਤਲ ਕਾਂਡ : ਅਦਾਲਤ ਵੱਲੋਂ ਪਤਨੀ ਅਤੇ ਪ੍ਰੇਮੀ ਪਾਏ ਗਏ ਦੋਸ਼ੀ

By December 10, 2015 0 Comments


wifeਆਕਲੈਂਡ-10 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)- ਪਿਛਲੇ ਸਾਲ 7 ਅਗਸਤ ਨੂੰ ਪਾਪਾਟੋਏਟੋਏ ਵਿਖੇ 35 ਸਾਲਾ ਦਵਿੰਦਰ ਸਿੰਘ ਦਾ ਕਤਲ ਹੋ ਗਿਆ ਸੀ। ਇਸ ਦੇ ਸਬੰਧ ਵਿਚ ਉਸਦੀ ਪਤਨੀ ਅਮਨਦੀਪ ਕੌਰ ਅਤੇ ਉਸਦੇ ਦੋਸਤ ਗੁਰਜਿੰਦਰ ਸਿੰਘ ਉਤੇ ਕੇਸ ਚੱਲ ਰਿਹਾ ਸੀ ਜਿਸ ਦੀ ਸੁਣਵਾਈ ਪਿਛਲੇ ਇਕ ਮਹੀਨੇ ਤੋਂ ਆਕਲੈਂਡ ਹਾਈਕੋਰਟ ਦੇ ਵਿਚ ਜਾਰੀ ਸੀ। ਇਸ ਮਾਮਲੇ ਲਈ 12 ਮੈਂਬਰੀ ਜਿਊਰੀ ਬਿਠਾਈ ਗਈ ਸੀ। ਲੰਬਾ ਸਮਾਂ ਦੋਵਾਂ ਪਾਸਿਆਂ ਦੇ ਪੱਖ ਸੁਨਣ ਬਾਅਦ ਪਾਇਆ ਗਿਆ ਕਿ ਦਵਿੰਦਰ ਸਿੰਘ ਦਾ ਕਤਲ ਉਸਦੀ ਹੀ ਪਤਨੀ ਅਮਨਦੀਪ ਕੌਰ ਨੇ ਆਪਣੇ ਇਕ ਦੋਸਤ (ਪ੍ਰੇਮੀ) ਗੁਰਜਿੰਦਰ ਸਿੰਘ ਦੇ ਨਾਲ ਰਲ ਕੇ ਕੀਤਾ ਸੀ।

ਪੁਲਿਸ ਨੇ ਤਫਤੀਸ਼ ਦੌਰਾਨ ਇਸ ਸਬੰਧੀ ਹੱਥ-ਲਿਖੇ ਸੁਨੇਹੇ ਵੀ ਫੜ ਲਏ ਸਨ। ਕਤਲ ਦੌਰਾਨ ਉਸਦੇ ਗਲ ਅਤੇ ਹੱਥਾਂ ਉਤੇ 13 ਵਾਰ ਕੀਤੇ ਗਏ ਸਨ। ਜਦੋਂ ਐਂਬੂਲੈਂਸ ਸਟਾਫ ਨੇ ਉਸਦੇ ਗਲੇ ਉਤੇ ਪੱਟੀ (ਤੌਲੀਆ) ਬੰਨ੍ਹਿਆ ਸੀ ਤਾਂ ਅਮਨਦੀਪ ਕੌਰ ਵਾਰ-ਵਾਰ ਲਾਹ ਰਹੀ ਸੀ, ਜਿਸਦਾ ਮਤਲਬ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਨਹੀਂ ਚਾਹੁੰਦੀ ਸੀ ਕਿ ਉਹ ਬਚ ਜਾਵੇ। ਇਸ ਸਾਰੇ ਕੇਸ ਦੇ ਵਿਚ 41 ਗਵਾਹ ਭੁਗਤੇ 24 ਦਿਨ ਅਦਾਲਤੀ ਕਾਰਵਾਈ ਚੱਲੀ, 10 ਬਿਆਨ ਪੜ੍ਹੇ ਗਏ 36 ਵਸਤਾਂ ਨਿਸ਼ਾਨੀਆਂ ਵੱਜੋਂ ਪੇਸ਼ ਕੀਤੀਆਂ ਗਈਆਂ, ਪੁਲਿਸ ਨੇ 11 ਤੋਂ ਜਿਆਦਾ ਘੰਟੇ ਤੱਕ ਇਸ ਜੋੜੇ ਦੀ ਇੰਟਰਵਿਊ ਕੀਤੀ। ਇਸ ਕੇਸ ਦੀ ਸੁਣਵਾਈ ਲਈ 1000 ਸਫਿਆਂ ਦੇ ਵਿਚ ਲਿਖੀ ਜਾ ਚੁੱਕੀ ਹੈ।
ਇਸ ਕੇਸ ਪ੍ਰਤੀ ਦੋਸ਼ੀਆਂ ਨੂੰ ਸਜ਼ਾ ਫਰਵਰੀ ਮਹੀਨੇ ਸੁਣਾਈ ਜਾਵੇਗੀ। ਨਿਊਜ਼ੀਲੈਂਡ ਦੇ ਰਾਸ਼ਟਰੀ ਮੀਡੀਆ ਉਤੇ ਇਹ ਖਬਰ ਅੱਜ ਸੁਰਖੀਆਂ ਦੇ ਰੂਪ ਵਿਚ ਪੇਸ਼ ਕੀਤੀ ਗਈ।