ਭਾਈ ਅਜਨਾਲਾ ਨੇ ਜ਼ਮਾਨਤ ਲੈਣ ਤੋਂ ਕੀਤਾ ਇਨਕਾਰ

By December 10, 2015 0 Comments


ajnalaਅਜਨਾਲਾ, 10 ਦਸੰਬਰ : ਅੱਜ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਸਥਾਨਕ ਤਹਿਸੀਲਦਾਰ -ਕਮ- ਕਾਰਜਕਾਰੀ ਮੈਜਿਸਟ੍ਰੇਟ ਸ੍ਰੀ ਅਰਵਿੰਦ ਪ੍ਰਕਾਸ਼ ਦੀ ਅਦਾਲਤ ‘ਚ ਕਪੂਰਥਲਾ ਜ਼ੇਲ੍ਹ ‘ਚੋਂ ਪੇਸ਼ੀ ਭੁਗਤਾਉਣ ਲਈ ਲਿਆਂਦੇ ਗਏ 10 ਨਵੰਬਰ ਨੂੰ ਸਰਬੱਤ ਖਾਲਸਾ ਵਲੋਂ ਨਾਮਜਦ ਸ੍ਰੀ ਆਨੰਦਪੁਰ ਸਾਹਿਬ ਦੇ ਤਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਪੁਲੀਸ ਥਾਣਾ ਅਜਨਾਲਾ ‘ਚ ਧਾਰਾ 107/151, 108 ਤਹਿਤ ਜ਼ਾਬਤਾ ਫੌਜ਼ਦਾਰੀ ਦਰਜ ਮਾਮਲੇ ‘ਚ ਜਮਾਨਤ ਲੈਣ ਤੋਂ ਇਨਕਾਰ ਕੀਤਾ ਅਤੇ ਉਨ੍ਹਾਂ ਦੇ ਨਾਲ ਹੀ ਗ੍ਰਿਫਤਾਰ ਕੀਤੇ ਗਏ ਦਮਦਮੀ ਟਕਸਾਲ ਅਜਨਾਲਾ ਦੇ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਨੇ ਵੀ ਇਸੇ ਤਰਜ ਤੇ ਹੀ ਜ਼ਮਾਨਤ ਕਰਵਾਉਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ।