ਅਮਰੀਕਾ ‘ਚ ਗੁਰਦੁਆਰਾ ਸਾਹਿਬ ਦੀ ਕੀਤੀ ਭੰਨਤੋੜ, ਕੰਧਾਂ ‘ਤੇ ਆਈ.ਐਸ.ਆਈ.ਐਸ. ਵਿਰੋਧੀ ਟਿੱਪਣੀਆਂ

By December 9, 2015 0 Comments


gurdwaraਲਾਸ ਏਜੰਲਸ, 9 ਦਸੰਬਰ (ਏਜੰਸੀ) – ਕੈਲੀਫੋਰਨੀਆ ‘ਚ ਪਾਕਿਸਤਾਨੀ ਮੂਲ ਦੇ ਅੱਤਵਾਦੀ ਮੁਸਲਿਮ ਜੌੜੇ ਵਲੋਂ ਕੀਤੀ ਗਈ ਕਈ ਅਮਰੀਕੀ ਲੋਕਾਂ ਦੀਆਂ ਹੱਤਿਆਵਾਂ ਤੋਂ ਬਾਅਦ ਸਿੱਖਾਂ ਨੂੰ ਮੁਸਲਿਮ ਸਮਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਥੋਂ ਦੇ ਸਥਾਨਕ ਗੁਰਦੁਆਰਾ ਸਿੰਘ ਸਾਹਿਬ ‘ਚ ਭੰਨਤੋੜ ਕੀਤੀ ਗਈ ਤੇ ਕੰਧਾਂ ‘ਤੇ ਆਈ.ਐਸ.ਆਈ.ਐਸ. ਵਿਰੋਧੀ ਟਿੱਪਣੀਆਂ ਕੀਤੀਆਂ ਗਈਆਂ ਹਨ। ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰਾਂ ਨੇ ਕਿਹਾ ਹੈ ਕਿ ਇਹ ਘਟਨਾ 6 ਦਸੰਬਰ ਦੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਨਾਲ ਸਬੰਧਤ ਬੱਸ ਸਮੇਤ ਕਈ ਚੀਜ਼ਾਂ ਦੀ ਭੰਨਤੋੜ ਕੀਤੀ ਗਈ। ਇਹ ਗੁਰਦੁਆਰਾ ਸਾਹਿਬ ਬਿਓਨਾ ਪਾਰਕ ‘ਚ ਹੈ, ਜੋ ਲਾਸ ਏਜੰਲਸ ਦੇ ਬਾਹਰਵਾਰ ਸਥਿਤ ਹੈ। ਕਮੇਟੀ ਮੈਂਬਰਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਉਹ ਆਪਣੇ ਸਿੱਖ ਭਾਈਚਾਰੇ ਲਈ ਬਹੁਤ ਚਿੰਤਾਜਨਕ ਹਨ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਜੋਤ ਸਿੰਘ ਨੇ ਕਿਹਾ ਕਿ ਇਹ ਗੁਰਦੁਆਰਾ ਸਾਹਿਬ ‘ਤੇ ਹਮਲਾ ਕੈਲੀਫੋਰਨੀਆ ‘ਚ ਵਾਪਰੀ ਘਟਨਾ ਤੋਂ ਬਾਅਦ ਦਾ ਨਤੀਜਾ ਹੈ। ਇਸ ਗੁਰਦੁਆਰਾ ਸਾਹਿਬ ‘ਚ ਹਰ ਹਫਤੇ ਕਰੀਬ 1000 ਦੇ ਸਿੱਖ ਸੰਗਤ ਇਕੱਤਰ ਹੁੰਦੀ ਹੈ। ਵਾਈਟ ਹਾਊਸ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਜਿਸ ਨੇ ਅਗੋਂ ਹੋਮਲੈਂਡ ਸੁਰੱਖਿਆ ਵਿਭਾਗ ਨੂੰ ਘਟਨਾ ਦੀ ਜਾਂਚ ਕਰਨ ਸਬੰਧੀ ਜਿੰਮੇਵਾਰੀ ਸੌਂਪੀ ਹੈ। ਕੈਲੀਫੋਰਨੀਆ ‘ਚ ਵਾਪਰੇ ਘਟਨਾਕ੍ਰਮ ਤੋਂ ਬਾਅਦ ਪੂਰੇ ਅਮਰੀਕਾ ‘ਚ ਸਿੱਖ ਭਾਈਚਾਰੇ ‘ਚ ਵੀ ਚਿੰਤਾ ਦੀ ਲਹਿਰ ਹੈ।