ਜਲੰਧਰ ਨਜ਼ਦੀਕ ਇਕ ਪਿੰਡ ‘ਚ ਗੁਰਦੁਆਰਾ ਸਾਹਿਬ ਨੂੰ ਲੱਗੀ

By December 8, 2015 0 Comments


ਜਲੰਧਰ, 8 ਦਸੰਬਰ : ਕਿਸ਼ਨਗੜ੍ਹ ਦੇ ਕੋਲ ਸਥਿਤ ਗੋਪਾਲਪੁਰ ‘ਚ ਅੱਜ ਸਵੇਰੇ ਗੁਰਦੁਆਰਾ ਸਾਹਿਬ ‘ਚ ਅੱਗ ਲੱਗ ਗਈ। ਇਸ ‘ਚ ਸ੍ਰੀ ਗੁਰੂ ਗਰੰਥ ਸਾਹਿਬ ਤੇ ਪਾਲਕੀ ਅਗਨ ਭੇਂਟ ਹੋ ਗਏ। ਇਹ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਤੇ ਸੰਗਤਾਂ ਨੇ ਆਪ ਵੀ ਅੱਗ ਬੁਝਾਉਣ ਦਾ ਯਤਨ ਕੀਤਾ। ਜਦੋਂ ਤੱਕ ਅੱਗ ‘ਤੇ ਕਾਬੂ ਪਾਇਆ ਗਿਆ ਤਾਂ ਕਾਫੀ ਸਾਰਾ ਨੁਕਸਾਨ ਹੋ ਚੁੱਕਾ ਸੀ।

Posted in: ਪੰਜਾਬ