ਰਾਜੋਆਣਾ ਤੇ ਭਿਉਰਾ ’ਤੇ ਯਕੀਨ ਨਹੀਂ ਕਰਦੀ ਸਿੱਖ ਕੌਮ: ਮਾਨ

By December 8, 2015 0 Comments


mannਪਟਿਆਲਾ, 7 ਦਸੰਬਰ: ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਪੁੱਜੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਸਿੱਖ ਕੌਮ ਨੇ ਭਾਈ ਪਰਮਜੀਤ ਸਿੰਘ ਭਿਉਰਾ ਤੇ ਬਲਵੰਤ ਸਿੰਘ ਰਾਜੋਆਣਾ ਦੀਆਂ ਦਲੀਲਾਂ ’ਤੇ ਵਿਸ਼ਵਾਸ ਕਰਨਾ ਬੰਦ ਕਰ ਦਿਤਾ ਹੈ। ੳੁਨ੍ਹਾਂ ਦੋਸ਼ ਲਾਏ ਕਿ ਇਹ ਦੋਵੇਂ ਸਿੱਖ ਵਿਰੋਧੀ ਬਿਆਨ ਦੇ ਕੇ ਪ੍ਰਕਾਸ਼ ਸਿੰਘ ਬਾਦਲ ਦੀ ਹਾਮੀ ਭਰਦੇ ਹਨ ਜਦਕਿ ਬਾਦਲ ਹੋਰੀਂ ਹੁਣ ਪੰਥ ਦੇ ਸਾਰੇ ਏਜੰਡੇ ਛੱਡ ਕੇ ਆਰ.ਐੱਸ.ਐੱਸ. ਦੇ ਏਜੰਡੇ ’ਤੇ ਕੰਮ ਰਹੇ ਹਨ। ਇਸ ਕਰਕੇ 2017 ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਲੋਕਾਂ ਨੇ ਪੰਜਾਬ ਤੋਂ ਬਾਹਰ ਕਰ ਦੇਣਾ ਹੈ।
ਸ੍ਰੀ ਮਾਨ ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਕਿਸੇ ਵਿਸ਼ੇਸ਼ ਕੰਮ ਲਈ ਆਏ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਾਂ ਗੱਠਜੋੜ ਬਣਾਉਣ ਦਾ ਸੁਪਨਾ ਮਹਿਜ਼ ਪਾਣੀ ਦਾ ਬੁਲਬੁਲਾ ਹੋਵੇਗਾ ਕਿਉਂਕਿ ਇਹ ਗੱਠਜੋੜ ਗੈਰ-ਸਿਧਾਂਤਕ ਹੀ ਹੋਵੇਗਾ। ੳੁਨ੍ਹਾਂ ਕੈਪਟਨ ਨੂੰ ਸੱਦਾ ਦਿੰਦਿਅਾਂ ਕਿਹਾ,‘ਕਾਂਗਰਸ ਤੇ ਅਕਾਲੀ ਦਲ ਤੇ ਭਾਜਪਾ ਤਾਂ ਡੁੱਬ ਚੁੱਕੇ ਹਨ ਅਤੇ ਉਹ ਹੁਣ ਦੁਬਾਰਾ ਸਾਡੇ ਨਾਲ ਹੱਥ ਮਿਲਾ ਲੈਣ।’ ੳੁਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤਾਂ ਦਿੱਲੀ ਦੀ ਪਾਰਟੀ ਹੈ, ਉਹ ਵੀ ਸਿੱਖਾਂ ਲਈ ਉਹੀ ਕੰਮ ਰਹੀ ਹੈ ਜਿਵੇਂ ਆਮ ਪਾਰਟੀਆਂ ਲਾਹਾ ਲੈਣ ਲਈ ਕਰ ਰਹੀਆਂ ਹਨ। ਇਸ ਕਰਕੇ ਆਮ ਆਦਮੀ ਪਾਰਟੀ ਵੀ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਕਰ ਸਕੇਗੀ।
ਉਨ੍ਹਾਂ ਕਿਹਾ ਕਿ ੳੁਹ ਤਖ਼ਤਾਂ ਦੇ ਜਥੇਦਾਰ ਥਾਪੇ ਗਏ ਵਿਅਕਤੀਆਂ ਦੀਆਂ ਜ਼ਮਾਨਤਾਂ ਨਹੀਂ ਲੈਣਗੇ ਪਰ ਜੋ ਹੋਰ ਸਿੰਘ ਜੇਲ੍ਹਾਂ ਵਿੱਚ ਹਨ ਉਨ੍ਹਾਂ ਨੂੰ ਜ਼ਮਾਨਤਾਂ ’ਤੇ ਰਿਹਾਅ ਕਰਾਉਣ ਲਈ ਅਰਜ਼ੀਆਂ ਪਾ ਦਿੱਤੀਆਂ ਹਨ। ਉਨ੍ਹਾਂ ਨਾਲ ਪ੍ਰੋ. ਮਹਿੰਦਰਪਾਲ ਸਿੰਘ, ਗੁਰਜੰਟ ਸਿੰਘ ਕੱਟੂ ਆਦਿ ਸਨ।

ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ਯਕਦਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਸਿਮਰਨਜੀਤ ਸਿੰਘ ਮਾਨ ਦਾ ਟਾਕਰਾ ਹੋ ਗਿਆ। ਉਨ੍ਹਾਂ ਰਸਮੀ ਤੌਰ ’ਤੇ ਫਤਿਹ ਸਾਂਝੀ ਕੀਤੀ। ਪ੍ਰੋ. ਮਹਿੰਦਰਪਾਲ ਨੇ ਇੱਕ ਸੋਫ਼ੇ ’ਤੇ ਬੈਠਣ ਲਈ ਦੋਵਾਂ ਲੀਡਰਾਂ ਨੂੰ ਕਿਹਾ ਪ੍ਰੰਤੂ ਪ੍ਰੋ. ਬਡੂੰਗਰ ਨੇ ਸ੍ਰੀ ਮਾਨ ਤੋਂ ਦੂਰੀ ਬਣਾਈ ਰੱਖੀ। ਉਹ ਯੂਨੀਵਰਸਿਟੀ ਦੇ ਇੱਕ ਕਮਰੇ ਵਿੱਚ ਲੰਮਾ ਸਮਾਂ ਇਕੱਠੇ ਬੈਠੇ ਰਹੇ ਪਰ ਦੋਵਾਂ ਨੇ ਕੋਈ ਵੀ ਵਾਰਤਾਲਾਪ ਨਹੀਂ ਕੀਤੀ। ਜਦੋਂ ਇਸ ਬਾਰੇ ਪ੍ਰੋ. ਬਡੂੰਗਰ ਨੂੰ ਪੁੱਛਿਆ ਤਾਂ ਉਹ ਇਹ ਕਹਿ ਕੇ ਟਾਲ ਗਏ ਕਿ ੳੁਨ੍ਹਾਂ ਕੋਲ ਸਮਾਂ ਨਹੀਂ ਹੈ ਅਤੇ ੳੁਹ ਕਿਸੇ ਹੋਰ ਵਿਦਵਾਨ ਨਾਲ ਗੱਲ ਕਰ ਰਹੇ ਹਨ।
Source: Punjabi Tribune