ਯੂਨਾਈਟਿਡ ਅਕਾਲੀ ਦਲ ਦਾ ਆਗੂ ਬੇਅਦਬੀ ਮਾਮਲਾ ਨਹੀਂ ਬਲਕਿ ‘ਦੇਸ਼ ਧਰੋਹ’ ‘ਚ ਗ੍ਰਿਫ਼ਤਾਰ ਕੀਤਾ : ਜ਼ਿਲ੍ਹਾ ਪੁਲਿਸ ਮੁਖੀ

By December 7, 2015 0 Comments


policeਅੰਮ੍ਰਿਤਸਰ-ਹਰਿਆਣਾ ਦੇ ਜੀਂਦ ਖੇਤਰ ਦੇ ਨਰਵਾਣਾ ਰੋਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਯੂਨਾਈਟਿਡ ਅਕਾਲੀ ਦਲ ਦਾ ਇਕ ਆਗੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਨਹੀਂ, ਬਲਕਿ ਸਰਬੱਤ ਖ਼ਾਲਸਾ ਉਪਰੰਤ ਦਰਜ ‘ਦੇਸ਼ ਧਰੋਹ’ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਅੱਜ ਪੁਲਿਸ ਵੱਲੋਂ ਇੱਥੇ ਹਰਸਿਮਰਨਜੀਤ ਕੌਰ ਇਲਾਕਾ ਮੈਜਿਸਟਰੇਟ ਦੀ ਅਦਾਲਤ ‘ਚ ਪੇਸ਼ ਕਰਕੇ ਦਿਨ ਪੁਲਿਸ ਵੱਲੋਂ ਇਕ ਦਿਨ ਦਾ ਰਿਮਾਂਡ ਲੈ ਲਿਆ ਗਿਆ ਹੈ। ਜ਼ਿਲ੍ਹਾ ਪੁਲਿਸ ਮੁੱਖ ਦਿਹਾਤੀ ਸ੍ਰੀ ਜਸਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਹਰਿਆਣਾ ਤੋਂ ਗ੍ਰਿਫ਼ਤਾਰ ਕੀਤੇ ਆਗੂ ਦੀ ਸ਼ਨਾਖ਼ਤ ਪਰਮਜੀਤ ਸਿੰਘ ਵਾਸੀ ਪਿੰਡ ਜਿੱਜੇਆਣੀ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ, ਜਿਸਨੂੰ ਚਾਟੀ ਵਿੰਡ ਥਾਣੇ ਦੀ ਪੁਲਿਸ ਵੱਲੋਂ ਦਰਜ ‘ਦੇਸ਼ ਧਰੋਹ’ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਕਿ ਜਿੱਜੇਆਣੀ ਦੀ ਗ੍ਰਿਫ਼ਤਾਰੀ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਬੇਅਦਬੀ ਮਾਮਲੇ ‘ਚ ਹੋਈ ਹੈ। ਅੱਜ ਸ਼ਾਮ ਵੇਲੇ ਇੱਥੇ ਉਕਤ ਅਦਾਲਤ ‘ਚ ਡੀ. ਐੱਸ. ਪੀ. ਅਟਾਰੀ ਸ: ਗੁਰਪ੍ਰੀਤ ਸਿੰਘ ਚੀਮਾ ਦੀ ਅਗਵਾਈ ‘ਚ ਪੁਲਿਸ ਪਾਰਟੀ ਵੱਲੋਂ ਅਦਾਲਤ ‘ਚ ਪੇਸ਼ ਕੀਤਾ ਗਿਆ ਤੇ ਦੇਸ਼ ਧਰੋਹ ਸਬੰਧੀ ਪੁੱਛਗਿੱਛ ਕਰਨ ਲਈ ਇਕ ਦਿਨ ਦਾ ਪੁਲਿਸ ਰਿਮਾਂਡ ਲਿਆ, ਜਿਸ ਨੂੰ ਭਲਕੇ ਮੁੜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

Posted in: ਪੰਜਾਬ