ਸਿੱਖ ਆਗੂਆਂ ਦੀ ਗ੍ਰਿਫਤਾਰੀ ਦਾ ਮਾਮਲਾ ‘ਨਿਊਰਮਬਰਗ’ ਅਦਾਲਤ ਵਿੱਚ ਉਠਾਇਆ ਜਾਵੇਗਾ- ਮਾਨ

By December 7, 2015 0 Comments


ਅੰਮ੍ਰਿਤਸਰ 7 ਦਸੰਬਰ (ਜਸਬੀਰ ਸਿੰੰਘ) ਸ਼੍ਰੋਮਣੀ ਅਕਾਲੀ ਦਲ (ਅੰਮਿਤਸਰ ) ਦੇ ਆਗੂ ਜਿਥੇ ਪਹਿਲਾਂ ਹੀ ਸਰਕਾਰ ਦੀ ਕਰੋਪੀ ਦਾ ਸ਼ਿਕਾਰ ਹੋ ਰਹੇ ਹਨ ਉਥੇ ਦਲ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਵੱਲੋ ਜਾਰੀ ਇੱਕ ਮੰਗ ਪੱਤਰ ਰਾਹੀ ਪੰਜਾਬ ਦੇ ਮੁੱਖ ਸਕੱਤਰ ਸਰਵੇਸ਼ ਕੌਸਲ ਨੂੰ ਤਾੜਨਾ ਕਰਦਿਆ ਕਿਹਾ ਕਿ ਜੇਕਰ ਉਹਨਾਂ ਦੇ ਦਲ ਦੇ ਆਗੂਆਂ ਦੀਆ ਗ੍ਰਿਫਤਾਰੀਆ ਦਾ ਸਿਲਸਿਲਾ ਬੰਦ ਨਾ ਕੀਤਾ ਗਿਆ ਤਾਂ ਉਹ ”ਨਿਊਰਮਬਰਗ” ਦੀਆ ਅਦਾਲਤਾਂ ਦੇ ਦੋਸ਼ੀ ਪਾਏ ਜਾਣਗੇ।
ਜਿਲ•ੇ ਦੇ ਡਿਪਟੀ ਕਮਿਸ਼ਨਰ ਦੀ ਗੈਰ ਹਾਜ਼ਰੀ ਵਿੱਚ ਸ੍ਰ ਸਿਮਰਨਜੀਤ ਸਿੰੰਘ ਮਾਨ ਵੱਲੋ ਦਲ ਦੇ ਦਫਤਰ ਸਕੱਤਰ ਸ੍ਰ ਹਰਬੀਰ ਸਿੰਘ ਸੰਧ, ਜਿਲ•ਾ ਪ੍ਰਧਾਨ ਦਿਹਾਤੀ ਅਮਰੀਕ ਸਿੰਘ ਨੰਗਲ ਤੇ ਜਰਨੈਲ ਸਿੰਘ ਸਖੀਰਾ ਵੱਲੋ ਦਿੱਤੇ ਗਏ ਮੰਗ ਵਿੱਚ ਸ੍ਰ ਮਾਨ ਨੇ ਕਿਹਾ ਕਿ ਪੁਲੀਸ ਉਹਨਾਂ ਨੇ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਬਿਨਾਂ ਕਿਸੇ ਕਾਰਨ ਹੀ ਜਦੋ ਚਾਹੁੰਦੀ ਹੈ ਗ੍ਰਿਫਤਾਰ ਕਰ ਲੈਦੀ ਹੈ ਜਿਹੜਾ ਸੰਵਿਧਾਨ ਦੁਆਰਾ ਮਿਲੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਅਮਨਮਈ ਤਰੀਕੇ ਨਾਲ ਰੋਸ ਮੁਜ਼ਾਹਰੇ ਤੇ ਰੈਲੀਆ ਕਰਨੀਆ ਉਹਨਾਂ ਦਾ ਬਨਿਆਦੀ ਹੱਕ ਹੈ ਤੇ ਇਸ ਹੱਕ ਨੂੰ ਖੋਹ ਕੇ ਸਰਕਾਰ ਹੀ ਸੰਵਿਧਾਨ ਦੀ ਉਲੰਘਣਾ ਕਰ ਰਹੀ ਹੈ। ਉਹਨਾਂ ਕਿਹਾ ਕਿ ਜਦੋ ਵੀ ਜਿਲ•ੇ ਦੇ ਐਸ.ਐਸ.ਪੀ ਤੇ ਹੋਰ ਅਧਿਕਾਰੀਆ ਨੂੰ ਗ੍ਰਿਫਤਾਰੀਆ ਦਾ ਕਾਰਨ ਪੁੱਛਿਆ ਜਾਂਦਾ ਹੈ ਤਾਂ ਇੱਕ ਹੀ ਉੱਤਰ ਮਿਲਦਾ ਹੈ ਕਿ ਉਪਰੋ ਹੁਕਮ ਹਨ ਅਤੇ ਉਪਰੋ ਹੁਕਮ ਤਾਂ ਮੁੱਖ ਮੰਤਰੀ, ਮੁੱਖ ਸਕੱਤਰ ਜਾਂ ਫਿਰ ਡੀ.ਜੀ.ਪੀ ਦੇ ਹੀ ਹੋ ਸਕਦੇ ਹਨ। ਉਹਨਾਂ ਕਿਹਾ ਕਿ ਜੇਕਰ ਉਪਰਲੀ ਅਫਸ਼ਰਸ਼ਾਹੀ ਅਜਿਹੇ ਗੈਰ ਕਨੂੰਨੀ ਹੁਕਮ ਜਾਰੀ ਕਰਦੀ ਹੈ ਤਾਂ ਉਹ ”ਨਿਉਰਮਬਰਗ” ਅਦਾਲਤਾਂ ਦੇ ਦੋਸ਼ੀ ਪਾਏ ਜਾਣਗੇ। ਉਹਨਾਂ ਕਿਹਾ ਕਿ ਉਪਰਲੀ ਅਫਸਰਸ਼ਾਹੀ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ 1945 ਦੀ ਸੰਸਾਰ ਦੀ ਦੂਸਰੀ ਵੱਡੀ ਜੰਗ ਸਮੇਂ ਇਸੇ ਤਰ•ਾ ਹੀ ਅਫਸਰਸ਼ਾਹੀ ਨੇ ਨਿਰਦੋਸ਼ ਲੋਕਾਂ ਤੇ ਜ਼ੁਲਮ ਢਾਹ ਕੇ ਤਸ਼ੱਦਦ ਕੀਤੇ ਸਨ ਅਤੇ ਉਹਨਾਂ ਦੀ ਨਸ਼ਲਕੁਸ਼ੀ ਕੀਤੀ ਸੀ ਤਾਂ ਉਹਨਾਂ ਸਭਨਾਂ ਨੂੰ ਨਿਊਰਮੂਬਰਗ ਅਦਾਲਤਾਂ ਨੇ ਫਾਂਸੀ ਦੀਆ ਸਜਾਵਾਂ ਦਿੱਤੀਆ ਸਨ। ਉਹਨਾਂ ਕਿਹਾ ਕਿ ਇਸੇ ਤਰ•ਾ 1971 ਦੀ ਹਿੰਦ ਪਾਕਿ ਜੰਗ ਸਮੇਂ ਵੀ ਜਿਹਨਾਂ ਅਫਸਰਾਂ ਨੇ ਮਨੁੱਖਤਾ ਦੀ ਨਸ਼ਲਕੁਸ਼ੀ ਕੀਤੀ ਸੀ ਉਹਨਾਂ ਨੂੰ ਵੀ ਨਿਊਰਮਬਰਗ ਅਦਾਲਤਾਂ ਨੇ ਸਜਾਵਾਂ ਦਿੱਤੀਆ ਸਨ। ਉਹਨਾਂ ਕਿਹਾ ਕਿ ਪੰਜਾਬ ਦੀ ਅਫਸਰਸ਼ਾਹੀ ਨੂੰ ਤਾੜਨਾ ਕਰਦਿਆ ਕਿਹਾ ਕਿ ਇਹ ਵੀ ਸਜਾਵਾਂ ਤੋ ਬੱਚ ਨਹੀ ਸਕਦੀ ਤੇ ਨਿਊਰਮਬਰਗ ਅਦਾਲਤ ਇਹਨਾਂ ਵਿਰੁੱਧ ਵੀ ਕਾਰਵਾਈ ਕਰ ਸਕਦੀਆ ਹਨ। ਉਹਨਾਂ ਕਿਹਾ ਕਿ 10 ਨਵੰਬਰ 2015 ਨੂੰ ਕਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਰਬੱਤ ਖਾਲਸਾ ਕੀਤਾ ਗਿਆ ਸੀ ਪਰ ਉਪਰੰਤ ਬਹੁਤ ਸਾਰੇ ਸਿੱਖਾਂ ਦੇ ਆਗੂਆ ਦੇ ਖਿਲਾਫ ਦੇਸ਼ ਧ੍ਰੋਹੀ ਦੇ ਮੁਕੱਦਮੇ ਦਰਜ ਕੀਤੇ ਗਏ ਸਨ ਜੋ ਕੌਮੀ ਤੇ ਕੌਮਾਤਰੀ ਕਨੂੰਨਾਂ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਉਹ ਜਲਦੀ ਹੀ ਮਾਮਲਾ ਕੌਮਾਤਰੀ ਅਦਾਲਤ ਵਿੱਚ ਲੈ ਕੇ ਜਾਣਗੇ ਤੇ ਨਿਊਰਮਬਰਗ ਅਦਾਲਤਾਂ ਰਾਹੀ ਉਹਨਾਂ ਪੁਲੀਸ ਤੇ ਸਿਵਲ ਅਧਿਕਾਰੀਆ ਨੂੰ ਸਜਾਵਾਂ ਦਿਵਾਉਣਗੇ ਜਿਹੜੇ ਸੱਤਾ ਦੀ ਦੁਰਵਰਤੋ ਕਰਕੇ ਨਿਰਦੋਸ਼ਾਂ ‘ਤੇ ਜ਼ੁਲਮ ਢਾਹ ਰਹੇ ਹਨ।
ਕੈਪਸ਼ਨ ਫੋਟੋ-1- ਹਰਬੀਰ ਸਿੰਘ ਸੰਧੂ ਤੇ ਹੋਰ ਆਗੂ ਏ.ਡੀ.ਸੀ ਅਮਨਦੀਪ ਕੌਰ ਨੂੰ ਮੰਗ ਪੱਤਰ ਸੋਪਦੇ ਹੋਏ।

Posted in: ਪੰਜਾਬ