ਰਾਧਾ ਸੁਆਮੀ ਸੰਪਰਦਾ ਵੱਲੋ ਪੰਚਾਇਤੀ ਜ਼ਮੀਨ ਖੁਰਦ ਨੂੰ ਬੁਰਦ ਕਰਨ ਤੋਂ ਰੋਕਣ ਲਈ ਸਿਰਸਾ ਨੇ ਦਿੱਤਾ ਡੀ.ਸੀ ਨੂੰ ਮੁੱਖ ਸਕੱਤਰ ਪੰਜਾਬ ਦੇ ਨਾਮ ਮੰਗ ਪੱਤਰ

By December 7, 2015 0 Comments


sirsaਅੰਮ੍ਰਿਤਸਰ 7 ਦਸੰਬਰ (ਜਸਬੀਰ ਸਿੰਘ) ਸ੍ਰ ਬਲਦੇਵ ਸਿੰਘ ਸਿਰਸਾ ਪ੍ਰਧਾਨ ਲੇਕ ਭਲਾਈ ਇਨਸਾਫ ਵੈਲ ਫੇਅਰ ਸੁਸਾਇਟੀ ਨੇ ਜਿਲ•ੇ ਦੇ ਡਿਪਟੀ ਕਮਿਸ਼ਨਰ ਰਾਹੀ ਮੁੱਖ ਸਕੱਤਰ ਪੰਜਾਬ ਨੂੰ ਇੱਕ ਪੱਤਰ ਭੇਜ ਕੇ ਮੰਗ ਕੀਤੀ ਕਿ ਅਰਬਾਂ ਰੁਪਏ ਦੀ ਹੋ ਰਹੀ ਸਰਕਾਰੀ ਲੁੱਟ ਨੂੰ ਰੋਕਣ ਲਈ ਬਿਨਾਂ ਕਿਸੇ ਦੇਰੀ ਤੋ ਇੱਕ ਨਿੱਜੀ ਡੇਰੇ ਨੂੰ ਦਿੱਤੀ ਜਾ ਰਹੀ ਜ਼ਮੀਨ ‘ਤੇ ਤੁਰੰਤ ਰੋਕ ਲਗਾਈ ਜਾਵੇ ਕਿਉਕਿ 35 ਲੱਖ ਏਕੜ ਵਾਲੀ ਜ਼ਮੀਨ ਪੰਜ ਲੱਖ ਵਿੱਚ ਦਿੱਤੀ ਜਾ ਰਹੀ ਹੈ।

ਜਿਲ•ੇ ਦੇ ਡਿਪਟੀ ਕਮਿਸ਼ਨਰ ਦੀ ਗੈਰ ਹਾਜ਼ਰੀ ਵਿੱਚ ਏ.ਡੀ.ਸੀ ਬੀਬੀ ਅਮਨਦੀਪ ਕੌਰ ਨੂੰ ਮੰਗ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰ ਸਿਰਸਾ ਨੇ ਕਿਹਾ ਕਿ ਰਾਧਾ ਸੁਆਮੀ ਸੰਪਰਦਾ ਵੱਲੋ ਸਰਕਾਰੀ ਦਬਾ ਪਾ ਕੇ ਬਹੁਤ ਸਾਰੇ ਪਿੰਡਾਂ ਦੀ ਜ਼ਮੀਨ ਹੜੱਪ ਕਰ ਲਈ ਗਈ ਹੈ ਅਤੇ ਵਡੈਚ ਪਿੰਡ ਦੀ 125 ਏਕੜ ਜ਼ਮੀਨ ਜਿਸ ਦੀ ਮਾਰਕੀਟ ਕੀਮਤ 50 ਕਰੋੜ ਤੋ ਉਪਰ ਬਣਦੀ ਹੈ ਕੌਡੀਆ ਦੇ ਭਾਅ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਿੰਡ ਦੀ 42 ਏਕੜ ਜ਼ਮੀਨ ਦੇ ਬਦਲੇ ਸਿਰਫ ਛੇ ਏਕੜ ਜ਼ਮੀਨ ਦਾ ਤਬਾਦਲਾ ਕੀਤਾ ਗਿਆ ਸੀ ਪਰ 1997 ਦੀ ਜਮਾਬੰਦੀ ਵਿੱਚ ਇਹ ਜ਼ਮੀਨ ਖਾਦੀ ਪੀਤੀ ਗਈ ਹੈ। ਉਹਨਾਂ ਕਿਹਾ ਕਿ ਡੇਰੇ ਨੂੰ ਵੋਟਾਂ ਦੀ ਖਾਤਰ ਸਰਕਾਰੀ ਸਰਪ੍ਰਸਤੀ ਹਾਸਲ ਹੋਣ ਕਾਰਨ ਕੋਈ ਵੀ ਅਧਿਕਾਰੀ ਪੰਗਾ ਲੈਣ ਲਈ ਤਿਆਰ ਨਹੀ ਹੈ ਅਤੇ ਇਸ ਸਬੰਧ ਵਿੱਚ ਉਹ ਕਈ ਵਾਰੀ ਮੰਗ ਪੱਤਰ ਵੀ ਦੇ ਚੁੱਕੇ ਹਨ ਪਰ ਕਦੇ ਵੀ ਕੋਈ ਸੁਣਵਾਈ ਨਹੀ ਹੋਈ। ਉਹਨਾਂ ਕਿਹਾ ਕਿ ਸਰਕਾਰੀ ਜ਼ਮੀਨ ਕੌਡੀਆ ਦੇ ਭਾਅ ਡੇਰੇ ਨੂੰ ਦੇਣ ਦਾ ਮਨਸੂਬਾ ਸਰਕਾਰੀ ਪੱਧਰ ਤੇ ਬਣ ਚੁੱਕਾ ਹੈ ਅਤੇ ਇਸ ਜ਼ਮੀਨ ਦੀ ਫਰਜ਼ੀ ਬੋਲੀ ਕਰਵਾ ਕੇ ਡੇਰੇ ਨੂੰ ਦੇਣ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਤੇ ਹੁਣ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਜ਼ਮੀਨ ਅਗਲੇ ਚੰਦ ਦਿਨਾਂ ਵਿੱਚ ਜ਼ਮੀਨ ਦੀ ਨੀਲਾਮੀ ਕਰਨ ਦਾ ਡਰਾਮਾ ਕਰਕੇ ਜ਼ਮੀਨ ਡੇਰੇ ਨੂੰ ਸੋਂਪੀ ਜਾਵੇਗੀ। ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਉਹ ਪਹਿਲਾਂ ਵੀ ਕਈ ਪੱਤਰ ਲਿਖ ਚੁੱਕੇ ਹਨ ਤੇ ਮੰਗ ਪੱਤਰ ਦੇ ਚੁੱਕੇ ਹਨ ਪਰ ਸਰਕਾਰੀ ਅਧਿਕਾਰੀਆ ਵੱਲੋ ਕੋਈ ਪੁਖਤਾ ਕਾਰਵਾਈ ਨਹੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਕਨੂੰਨ ਮੁਤਬਾਕ ਜਿਸ ਵਿਅਕਤੀ ਦਾ ਜ਼ਮੀਨ ਤੇ ਕਬਜ਼ਾ ਹੋਵੇ ਉਸ ਨੂੰ ਬੋਲੀ ਦੇਣ ਦਾ ਕੋਈ ਅਧਿਕਾਰ ਨਹੀ ਰਹਿ ਜਾਂਦਾ ਪਰ ਇਥੇ ਤਾਂ ਕਬਜ਼ੇ ਵਾਲੇ ਦਾ ਪੱਕਾ ਕਬਜ਼ਾ ਕਰਾਉਣ ਲਈ ਸਾਜਿਸ਼ ਰਚੀ ਜਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਰਾਧਾ ਸੁਆਮੀ ਸੰਪਰਦਾ ਦੇ ਨਾਲ ਕਈ ਕੇਸ ਹਾਈਕੋਰਟ ਵਿੱਚ ਵੀ ਚੱਲਦੇ ਹਨ ਅਤੇ ਇਸ ਕੇਸ ਬਾਰੇ ਜੇਕਰ ਕੋਈ ਲੋੜੀਦੀ ਕਾਰਵਾਈ ਨਾ ਕੀਤੀ ਗਈ ਤਾਂ ਇਹ ਕੇਸ ਵੀ ਹਾਈਕੋਰਟ ਦੀਆ ਫਾਇਲਾਂ ਦਾ ਸ਼ਿੰਗਾਰ ਜਰੂਰ ਬਣੇਗਾ। ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਕੋਲ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਜੋਗੇ ਵੀ ਪੈਸੇ ਨਹੀ ਹਨ ਤੇ ਦੂਜੇ ਪਾਸੇ ਸਰਕਾਰੀ ਜ਼ਮੀਨਾਂ ਨੂੰ ਕੌਡੀਆ ਦੇ ਭਾਅ ਲੁੱਟਾ ਕੇ ਡੇਰੇ ਦੇ ਪੈਰੋਕਾਰਾਂ ਲਈ ਵੋਟਾਂ ਪੱਕੀਆ ਕੀਤੀਆ ਜਾ ਰਹੀਆ ਹਨ। ਉਹਨਾਂ ਕਿਹਾ ਕਿ ਉਹ ਕਨੂੰਨ ਨੂੰ ਮੰਨਣ ਵਾਲੇ ਵਿਅਕਤੀ ਹਨ ਤੇ ਕਨੂੰਨ ਤੋ ਬਾਹਰ ਜਾ ਕੇ ਕੋਈ ਵੀ ਕਾਰਵਾਈ ਨਹੀ ਕਰਨਗੇ। ਉਹਨਾਂ ਕਿਹਾ ਕਿ ਜੇਕਰ ਇਸ ਕੇਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਬਹੁਤ ਸਾਰੀਆ ਹੋਰ ਪਰਤਾਂ ਵੀ ਖੁੱਲ ਸਕਦੀਆ ਹਨ ਤੇ ਸਰਕਾਰ ਨੂੰ ਚਲਾਉਣ ਲਈ ਇੱਕ ਸਾਲ ਦਾ ਰੈਵੇਨਿਉ ਇਥੋ ਹੀ ਇਕੱਠਾ ਹੋ ਸਕਦਾ ਹੈ।

ਮੰਗ ਪੱਤਰ ਦੇਣ ਮੌਕੇ ਤੇ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਦਾ ਸਭ ਕੁਝ ਲੁੱਟਿਆ ਪੁੱਟਿਆ ਜਾ ਚੁੱਕਾ ਹੈ ਤੇ ਉਸ ਦੀਆ ਸਰਕਾਰੀ ਦਫਤਰਾਂ ਵਿੱਚ ਗੇੜੇ ਮਾਰ ਮਾਰ ਕੇ ਜੁੱਤੀਆ ਵੀ ਘੱਸ ਗਈਆ ਹਨ ਅਤੇ ਬੜੀ ਮੁਸ਼ਕਲ ਨਾਲ ਸਰਕਾਰੀ ਰਿਕਾਰਡ ਨਾਲ ਜਾਅਲਸਾਜੀ ਕਰਨ ਵਾਲੇ ਪਟਵਾਰੀਆ ਦੇ ਖਿਲਾਫ ਧੋਖਾਧੜੀ ਦਾ ਪਰਚਾ ਵੀ ਦਰਜ ਹੋ ਚੁੱਕਾ ਹੈ ਪਰ ਅੱਜ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀ ਹੋ ਸਕੀ। ਮੰਗ ਪੱਤਰ ਲੈਣ ਵਾਲੀ ਜਿਲ•ੇ ਦੀ ਐਡੀਸ਼ਨਲ ਕਮਿਸ਼ਨਰ ਬੀਬੀ ਅਮਨਦੀਪ ਕੌਰ ਨੇ ਕਿਹਾ ਕਿ ਉਹ ਇਸ ਦੀ ਤੁਰੰਤ ਜਾਂਚ ਕਰਵਾ ਰਹੇ ਹਨ ਤੇ ਦੋ ਦਿਨਾਂ ਵਿੱਚ ਰੀਪੋਰਟ ਲੈ ਕੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀ ਜਾਵੇਗਾ। ਉਹਨਾਂ ਕਿਹਾ ਕਿ ਰਿਕਾਰਡ ਦੀ ਪੜਤਾਲ ਕਰਕੇ ਹੀ ਸੱਚਾਈ ਦਾ ਪਤਾ ਲਗਾਇਆ ਜਾ ਸਕਦਾ ਹੈ।
ਕੈਪਸ਼ਨ ਫੋਟੋ-2- ਬਲਦੇਵ ਸਿੰਘ ਸਿਰਸਾ ਏ.ਡੀ.ਸੀ ਅਮਨਦੀਪ ਕੌਰ ਨੂੰ ਮੰਗ ਪੱਤਰ ਸੋਂਪਦੇ ਹੋਏ।