ਹਥਿਆਰਬੰਦ ਨੌਜਵਾਨ ਪਿਸਤੌਲ ਦਿਖਾ ਕੇ ਪੁਲਿਸ ਹਿਰਾਸਤ ‘ਚੋਂ ਇਕ ਨੌਜਵਾਨ ਨੂੰ ਛੁਡਵਾ ਕੇ ਫ਼ਰਾਰ

By December 7, 2015 0 Comments


ਲੁਧਿਆਣਾ, 7 ਦਸੰਬਰ : ਸਥਾਨਕ ਸੀਐਮਸੀ ਹਸਪਤਾਲ ‘ਚ ਬੀਤੀ ਰਾਤ 15 ਦੇ ਕਰੀਬ ਹਥਿਆਰਬੰਦ ਨੌਜਵਾਨ ਪਿਸਤੌਲ ਦਿਖਾ ਕੇ ਪੁਲਿਸ ਹਿਰਾਸਤ ‘ਚੋਂ ਇਕ ਨੌਜਵਾਨ ਨੂੰ ਛੁਡਵਾ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਪੁਲਿਸ ਹਿਰਾਸਤ ‘ਚੋਂ ਛੁਡਵਾਏ ਗਏ ਨੌਜਵਾਨ ਦੀ ਸ਼ਨਾਖ਼ਤ ਗੁਰਜੋਤ ਸਿੰਘ ਵਜੋਂ ਕੀਤੀ ਗਈ ਹੈ ਤੇ ਖੰਨਾ ਪੁਲਿਸ ਨੇ ਉਸਨੂੰ ਲੜਾਈ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ।

ਲੜਾਈ ‘ਚ ਗੋਲੀ ਲੱਗਣ ਕਾਰਨ ਉਸਨੂੰ ਸੀਐਮਸੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਉਸ ਦੀ ਨਿਗਰਾਨੀ ਲਈ ਇਕ ਸਬ ਇੰਸਪੈਕਟਰ ਤੇ ਦੋ ਪੁਲਿਸ ਮੁਲਾਜ਼ਮ ਤੈਨਾਤ ਸਨ। ਦੇਰ ਰਾਤ 1.30 ਵਜੇ ਹਥਿਆਰਬੰਦ ਨੌਜਵਾਨ ਹਸਪਤਾਲ ਦੇ ਕਮਰੇ ‘ਚ ਆਏ ਤੇ ਪਿਸਤੌਲ ਦਿਖਾ ਕੇ ਗੁਰਜੋਤ ਨੂੰ ਛੁਡਾ ਕੇ ਲੈ ਗਏ ਜੋ ਗਾਂਧੀ ਗੈਂਗ ਦਾ ਸਰਗਰਮ ਮੈਂਬਰ ਵੀ ਹੈ। ਹੋ

Posted in: ਪੰਜਾਬ