ਤਾਲਿਬਾਨ ਪ੍ਰਮੁੱਖ ਮੁੱਲਾ ਮਨਸੂਰ ਮਾਰਿਆ ਗਿਆ

By December 5, 2015 0 Comments


ਕਾਬੁਲ, 5 ਦਸੰਬਰ (ਏਜੰਸੀ) – ਅਫਗਾਨਿਸਤਾਨ ਦੇ ਇਕ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਤਾਲਿਬਾਨ ਪ੍ਰਮੁੱਖ ਮੁੱਲਾ ਅਖਤਰ ਮਨਸੂਰ ਆਪਸੀ ਰੰਜਸ਼ ‘ਚ ਹੋਈ ਗੋਲੀਬਾਰੀ ‘ਚ ਜ਼ਖਮੀ ਹੋਣ ਤੋਂ ਬਾਅਦ ਮਾਰਿਆ ਗਿਆ। ਉਸ ਦੇ ਸਥਾਨ ‘ਤੇ ਮੌਲਵੀ ਹੈਬਾਤੁੱਲਾ ਅਖੂਨਜਦਾ ਨੂੰ ਤਾਲਿਬਾਨ ਦਾ ਕਾਰਜਕਾਰੀ ਪ੍ਰਮੁੱਖ ਚੁਣਿਆ ਗਿਆ ਹੈ। ਅਧਿਕਾਰੀ ਨੇ ਕਿਹਾ ਹੈ ਕਿ ਬੁੱਧਵਾਰ ਨੂੰ ਤਾਲਿਬਾਨੀ ਕਮਾਂਡਰਾਂ ਦੀ ਆਪਸ ‘ਚ ਹੋਈ ਗੋਲੀਬਾਰੀ ‘ਚ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਸੀ। ਉਸ ਨੂੰ ਜੁਲਾਈ ‘ਚ ਤਾਲਿਬਾਨ ਦਾ ਪ੍ਰਮੁੱਖ ਬਣਾਇਆ ਗਿਆ ਸੀ।