ਟਾਈਟਲਰ ਨੂੰ ਕਲੀਨ ਚਿੱਟ ਦਿਵਾਉਣ ਲਈ ਕੈਪਟਨ ਤੇ ਸੁਖਬੀਰ ਸਿੱਖਾਂ ਤੋਂ ਮੁਆਫ਼ੀ ਮੰਗਣ: ਫੂਲਕਾ

By December 5, 2015 0 Comments


ਲੁਧਿਆਣਾ, 5 ਦਸੰਬਰ:ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਐਚ.ਐਸ. ਫੂਲਕਾ ਨੇ ਕਾਂਗਰਸ ਪਾਰਟੀ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੂੰ ਦਿੱਲੀ ਦੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਕਲੀਨ ਚਿੱਟ ਦਿਵਾਉਣ ਲਈ ਮੁੱਖ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਹੈ। ਸ੍ਰੀ ਫੂਲਕਾ ਨੇ ਅੱਜ ਇੱਥੇ ਸੱਦੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਚਾਰ ਮਹੀਨੇ ਪਹਿਲਾਂ ਟਾਈਟਲਰ ਨੂੰ ਕਲੀਨ ਚਿੱਟ ਦੇਣ ਦੀ ਪ੍ਰਵਾਨਗੀ ਕੇਂਦਰ ਦੀ ਭਾਜਪਾ ਦੀ ਕੈਬਨਿਟ ਨੇ ਸੀ.ਬੀ.ਆਈ. ਨੂੰ ਦਿੱਤੀ ਸੀ, ਜਿਸ ਵਿੱਚ ਸੁਖਬੀਰ ਬਾਦਲ ਦੀ ਪਤਨੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਬਤੌਰ ਕੈਬਨਿਟ ਮੰਤਰੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੇ ਦੋ ਹੋਰ ਗਵਾਹਾਂ ਦੇ ਪਤੇ ਅਦਾਲਤ ਨੂੰ ਦਿੱਤੇ ਹਨ। ੳੁਨ੍ਹਾਂ ਸਵਾਲ ਕੀਤਾ ਕਿ ਇਹ ਪਤੇ ਸੁਖਬੀਰ ਨੇ ਸੀ.ਬੀ.ਆਈ. ਨੂੰ ਪਹਿਲਾਂ ਕਿਉਂ ਨਹੀਂ ਦਿੱਤੇ। ਟਾਈਟਲਰ ਕੇਸ ਦੇ ਮੁੱਖ ਗਵਾਹ ਸੁਰਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ। ਇਸ ਹਾਲਤ ਵਿੱਚ ਸੁਖਬੀਰ ਬਾਦਲ ਨੇ ਗਵਾਹਾਂ ਦੇ ਨਾਂ ਪਹਿਲਾਂ ਨਾ ਦੇ ਕੇ ਕਿਸ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ?
phoolka
ਸ੍ਰੀ ਫੂਲਕਾ ਨੇ ਕਿਹਾ ਕਿ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਪ੍ਰਧਾਨਗੀ ਪ੍ਰਾਪਤ ਕਰਨ ਲਈ ਲਗਾਤਾਰ ਬਿਆਨ ਦਿੱਤੇ ਕਿ ਸਿੱਖ ਕਤਲੇਆਮ ਦੇ ਸਬੰਧ ਵਿੱਚ ਜਗਦੀਸ਼ ਟਾਈਟਲਰ ਤੇ ਕੰਵਲਨਾਥ ਨਿਰਦੋਸ਼ ਹਨ। ਕੈਪਟਨ ਨੇ ਆਪਣੇ ਬਿਆਨਾਂ ਵਿੱਚ ਇੱਥੋਂ ਤੱਕ ਵੀ ਕਿਹਾ ਕਿ ਰਾਜੀਵ ਗਾਂਧੀ ਤੇ ਰਾਹੁਲ ਗਾਂਧੀ ਵੀ ਦੋਸ਼ੀ ਨਹੀਂ ਜਦੋਂ ਕਿ ਸ੍ਰੀ ਰਾਜੀਵ ਗਾਂਧੀ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਸਨ। ੳੁਨ੍ਹਾਂ ਕਿਹਾ ਕਿ ਹੁਣ ਜਦੋਂ ਅਦਾਲਤ ਨੇ ਤੀਜੀ ਵਾਰ ਟਾਈਟਲਰ ਦੀ ਕਲੀਨ ਚਿੱਟ ਰੱਦ ਕਰ ਦਿੱਤੀ ਹੈ ਤਾਂ ਅਮਰਿੰਦਰ ਤੇ ਸੁਖਬੀਰ ਦੋਵੇਂ ਪੰਜਾਬ ਦੇ ਲੋਕਾਂ ਤੋਂ ਖਾਸ ਕਰਕੇ ਸੰਸਾਰ ਭਰ ਦੇ ਸਿੱਖਾਂ ਕੋਲੋਂ ਮੁਆਫੀ ਮੰਗਣ। ਉਨ੍ਹਾਂ ਕਿਹਾ ਕਿ ਇਹ ਸੀ.ਬੀ.ਆਈ. ਦੇ ਮੂੰਹ ’ਤੇ ਵੀ ਕਰਾਰੀ ਚਪੇੜ ਹੈ ਕਿ ਕੋਰਟ ਨੇ ਤੀਜੀ ਵਾਰ ਕਲੀਨ ਚਿੱਟ ਰੱਦ ਕੀਤੀ