ਪੋਲੈਂਡ ‘ਚ ਸਿੱਖ ਨੌਜਵਾਨ ‘ਤੇ ਹੋਏ ਨਸਲੀ ਹਮਲੇ ਦੀ ਮੱਕੜ ਵੱਲੋਂ ਨਿਖੇਧੀ

By December 4, 2015 0 Comments


ਅੰਮ੍ਰਿਤਸਰ- ਬਰਤਾਨੀਆ ਦੇ ਪੋਲੈਂਡ ਵਿਖੇ ਇੱਕ ਸਿੱਖ ਨੌਜਵਾਨ ਤੇ ਨਸਲੀ ਹਮਲਾ ਹੋਣ ‘ਤੇ ਜਥੇ: ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਮਿਲੀ ਹੈ ਕਿ ਬਰਤਾਨੀਆ ਦੇ ਇੱਕ 25 ਸਾਲਾ ਦਸਤਾਰ ਧਾਰੀ ਇੰਜੀਨੀਅਰ ਨਵ ਸਾਹਨੀ ਦੇ ਕਰਾਕੋ ਵਿਖੇ ਕਿਸੇ ਕਲੱਬ ਦੇ ਬਾਹਰ ਬਾਊਂਸਰ ਨੇ ਉਨ੍ਹਾਂ ਨੂੰ ਦਸਤਾਰ ਬੰਨ੍ਹੀ ਹੋਣ ਕਾਰਨ ਮੁਸਲਿਮ ਅੱਤਵਾਦੀ ਕਹਿ ਕੇ ਚਿਹਰੇ ‘ਤੇ ਮੁੱਕਾ ਮਾਰ ਦਿੱਤਾ ਜੋ ਬਹੁਤ ਹੀ ਮੰਦਭਾਗੀ ਤੇ ਦੁਖਦਾਈ ਘਟਨਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਵਿਦੇਸ਼ਾਂ ‘ਚ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਇਸ ਤਰ੍ਹਾਂ ਦੇ ਹਮਲੇ ਹੁੰਦੇ ਆ ਰਹੇ ਹਨ ਜੋ ਉਚਿੱਤ ਨਹੀਂ ਹੈ।

Posted in: ਪੰਜਾਬ