ਕਾਂਗਰਸੀ ਹਮਾਇਤ ਨਾਲ ਨਹੀਂ ਹੋਇਆ ਸਰਬੱਤ ਖ਼ਾਲਸਾ : ਕਾਹਨ ਸਿੰਘ ਵਾਲਾ ਤੇ ਮਨਾਵਾ

By December 3, 2015 0 Comments


manavaਅੰਮਿ੍ਤਸਰ-ਸਰਬੱਤ ਖ਼ਾਲਸਾ ਦੇ ਆਗੂਆਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਸਤਨਾਮ ਸਿੰਘ ਮਨਾਵਾਂ ਨੇ ਕਿਹਾ ਕਿ ਸਰਬੱਤ ਖ਼ਾਲਸਾ ਕਾਂਗਰਸ ਜਾਂ ਕਿਸੇ ਹੋਰ ਸਿਆਸੀ ਪਾਰਟੀ ਦੀ ਮਦਦ ਨਾਲ ਨਹੀਂ ਹੋਇਆ ਬਲਕਿ ਇਸ ‘ਚ ਸਮੁੱਚੇ ਸਿੱਖ ਜਗਤ ਨੇ ਸ਼ਮੂਲੀਅਤ ਕੀਤੀ ਹੈ |

ਅੱਜ ਇਥੇ ਡੀ. ਸੀ. ਪੀ. ਅਦਾਲਤ ਵਿਖੇ ਪੇਸ਼ੀ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਆਗੂਆਂ ਨੇ ਉਕਤ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਦੋਵੇਂ ਮੌਜੂਦਾ ਹਲਾਤਾਂ ‘ਚ ਸਿੱਖ ਕੌਮ ਲਈ ਦੁਸ਼ਮਣਾਂ ਵਾਲਾ ਰੋਲ ਅਦਾ ਕਰ ਰਹੇ ਹਨ ਅਤੇ ਜੇ ਕਿਸੇ ਕਾਂਗਰਸੀ ਜਾਂ ਹੋਰ ਆਗੂ ਨੇ ਸ਼ਮੂਲੀਅਤ ਕੀਤੀ ਹੈ ਤਾਂ ਕਿਸੇ ਪਾਰਟੀ ਕਰਕੇ ਨਹੀਂ ਬਲਕਿ ਇਕ ਸਿੱਖ ਵਜੋਂ ਪੁੱਜੇ ਸਨ |

ਡੀ. ਸੀ. ਪੀ. ਸ: ਹਰਪ੍ਰੀਤ ਸਿੰਘ ਦੀ ਅਦਾਲਤ ਵੱਲੋਂ ਉਕਤ ਦੋਵਾਂ ਆਗੂਆਂ ਨੂੰ 107/51 ਦੇ ਕੇਸ ‘ਚ ਡਿਸਚਾਰਜ਼ ਕਰ ਦਿੱਤਾ ਜਦ ਕਿ ਹਰਸਿਮਰਨਜੀਤ ਕੌਰ ਦੀ ਅਦਾਲਤ ‘ਚ ਚੱਲ ਰਹੇ ਦੇਸ਼ ਧਰੋਹ ਦੇ ਮਾਮਲੇ ਸਬੰਧੀ ਕਾਹਨ ਸਿੰਘ ਵਾਲਾ ਤੇ ਮੁਨਾਵਾ ਤੋਂ ਇਲਾਵਾ ਗੁਰਦੀਪ ਸਿੰਘ ਬਠਿੰਡਾ ਦੀ ਅਗਲੀ ਪੇਸ਼ੀ 14 ਦਸੰਬਰ ਨਿਰਧਾਰਿਤ ਕੀਤੀ ਹੈ ਜਦ ਕਿ ਧਿਆਨ ਸਿੰਘ ਮੰਡ ਨੂੰ ਇਸ ਮਾਮਲੇ ‘ਚ ਅਦਾਲਤ ‘ਚ ਪੇਸ਼ ਨਹੀਂ ਕੀਤਾ |