ਆਈ. ਐਸ. ਵੱਲੋਂ ਭਾਰਤ ਖਿਲਾਫ਼ ਜੰਗ ਦੀ ਧਮਕੀ

By December 3, 2015 0 Comments


ਨਵੀਂ ਦਿੱਲੀ,3 ਦਸੰਬਰ (ਏਜੰਸੀ)-ਦੁਨੀਆ ਦੇ ਸਭ ਤੋਂ ਖਤਰਨਾਕ ਅੱਤਵਾਦੀ ਸੰਗਠਨ ਆਈ. ਐਸ. ਨੇ ਭਾਰਤ ‘ਚ ਜੰਗ ਦੀ ਧਮਕੀ ਦਿੱਤੀ ਹੈ | ਆਈ. ਐਸ. ਨੇ ਆਪਣੀ ਆਨਲਾਈਨ ਕਿਤਾਬ ਦੇ ਜ਼ਰੀਏ ਧਮਕੀ ਭਰੇ ਲਹਿਜ਼ੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸਲਾਮ ਦਾ ਦੁਸ਼ਮਣ ਦੱਸਿਆ | ਆਈ. ਐਸ. ਨੇ ਕਿਹਾ ਕਿ ਮੋਦੀ ਮੁਸਲਮਾਨਾਂ ਦੇ ਖਿਲਾਫ ਜੰਗ ਦੀ ਤਿਆਰੀ ਕਰ ਰਿਹਾ ਹੈ | ਆਈ. ਐਸ. ਦੀ ਕਿਤਾਬ ਫਿਊਚਰ ਇਸਲਾਮਿਕ ਸਟੇਟ ਬੈਟਲਸ ‘ਚ ਧਮਕੀ ਦਿੱਤੀ ਗਈ ਕਿ ਹੁਣ ਅਸੀਂ ਭਾਰਤ, ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਸਮੇਤ ਕਈ ਦੇਸ਼ਾਂ ‘ਚ ਦਖਲ ਦੇਵਾਂਗੇ | ਆਈ. ਐਸ. ਨੇ ਆਪਣੀ ਆਨਲਾਈਨ ਕਿਤਾਬ ‘ਚ ਲਿਖਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਹਿੰਦੂਵਾਦੀ ਹੈ | ਉਹ ਹਥਿਆਰਾਂ ਦੀ ਪੂਜਾ ਕਰਦੇ ਹਨ | ਇੰਨਾ ਹੀ ਨਹੀਂ ਮੋਦੀ ਮੁਸਲਮਾਨਾਂ ਖਿਲਾਫ ਆਪਣੇ ਲੋਕਾਂ ਨੂੰ ਜੰਗ ਦੇ ਲਈ ਤਿਆਰ ਕਰ ਰਹੇ ਹਨ | ਕਿਤਾਬ ‘ਚ ਭਾਰਤ ਦੀ ਰਾਜਨੀਤੀ ‘ਤੇ ਵੀ ਟਿੱਪਣੀ ਕੀਤੀ ਗਈ ਹੈ | ਕਿਤਾਬ ਅਨੁਸਾਰ ਭਾਰਤ ‘ਚ ਹਿੰਦੂਆਂ ਦੀ ਮਨਮਾਨੀ ਵੱਧਦੀ ਜਾ ਰਹੀ ਹੈ | ਗਾਂ ਦਾ ਮਾਸ ਖਾਣ ਵਾਲੇ ਮੁਸਲਮਾਨਾਂ ਦੀ ਹੱਤਿਆ ਕੀਤੀ ਜਾ ਰਹੀ ਹੈ | ਆਈ. ਐਸ. ਦਾ ਕਹਿਣਾ ਹੈ ਕਿ ਇਨ੍ਹਾਂ ਸੰਗਠਨਾਂ ਨੂੰ ਫੰਡ ਦੇਣ ਵਾਲੇ ਚਾਹੁੰਦੇ ਹਨ ਕਿ ਇਸਲਾਮ ਨਾਲ ਨਫਰਤ ਕਰਨ ਵਾਲਿਆਂ ਦੀ ਗਿਣਤੀ ਵਧੇ ਅਤੇ ਜਦੋਂ ਉਨ੍ਹਾਂ ਦੇ ਦੇਸ਼ ‘ਚ ਜੰਗ ਵਰਗੇ ਹਲਾਤ ਬਣਨ ਤਾਂ ਉਹ ਉਨ੍ਹਾਂ ਦਾ ਇਸਤੇਮਾਲ ਕਰੇ | ਕਿਤਾਬ ਅਨੁਸਾਰ ਹਿੰਦੂਵਾਦੀ ਸੰਗਠਨ ਹਥਿਆਰ ਇਕੱਠੇ ਕਰ ਰਹੇ ਹਨ, ਲੋਕਾਂ ਦੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ, ਤਾਂ ਕਿ ਮੁਸਲਮਾਨਾਂ ਦੇ ਖਿਲਾਫ ਜੰਗ ਲੜੀ ਜਾ ਸਕੇ |

Posted in: ਰਾਸ਼ਟਰੀ