ਮਨਮੀਤ ਭੁੱਲਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ

By December 1, 2015 0 Comments


ਕੈਲਗਰੀ:ਪਿਛਲੇ ਦਿਨੀਂ ਇੱਕ ਸੜਕ ਹਾਦਸੇ ਵਿੱਚ ਮੌਤ ਦੇ ਮੂੰਹ ਜਾ ਪਏ ਅਲਬਰਟਾ (ਕੈਨੇਡਾ) ਦੇ ਸਾਬਕਾ ਮੰਤਰੀ ਮਨਮੀਤ ਸਿੰਘ ਭੁੱਲਰ ਦਾ ਅੱਜ ਇਥੇ ਸਸਕਾਰ ਕੀਤਾ ਗਿਆ। ਇੱਥੋਂ ਦੇ ਜੁਬਲੀ ਆਡੀਟੋਰੀਅਮ ਵਿੱਚ ਅੱਜ ਕਰਾਏ ਗਏ ਸਰਕਾਰੀ ਸਮਾਗਮ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਅਲਬਰਟਾ ਦੇ 40 ਐਮ.ਐਲ.ਏ. ਅਤੇ ਪੀ.ਸੀ. ਪਾਰਟੀ ਦੇ ਨੇਤਾ ਪੁੱਜੇ ਹੋਏ ਸਨ।

ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਦੇ ਖਿਡਾਰੀਆਂ ਨੇ ਮਨਮੀਤ ਦੇ ਨਾਂ ਵਾਲੀਅਾਂ ਟੀ-ਸ਼ਰਟਾਂ ਪਹਿਨ ਕੇ ਵਿਛੜੀ ਰੂਹ ਨੂੰ ਯਾਦ ਕੀਤਾ। ਮਨਮੀਤ ਦੀ ਭੈਣ ਤੇਜਿੰਦਰ ਕੌਰ ਭੁੱਲਰ ਨੇ ਕਿਹਾ ਕਿ 40 ਸਾਲ ਪਹਿਲਾਂ ਕੈਨੇਡਾ ਆਏ ਉਨ੍ਹਾਂ ਦੇ ਮਾਪਿਆਂ ਨੇ ਇਹ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦਾ ਬੇਟਾ ਇੱਕ ਨਾਇਕ ਵਾਂਗ ਇਸ ਦੁਨੀਆਂ ਨੂੰ ਅਲਵਿਦਾ ਆਖੇਗਾ।