ਪੰਜਾਬ ਦੇ ਲੋਕ ਅਕਾਲੀ ਦਲ ਤੇ ‘ਆਪ’ ਦੇ ਨੇਤਾਵਾਂ ਦਾ ਡੋਪ ਟੈੱਸਟ 2017 ਦੀਆਂ ਚੋਣਾਂ ‘ਚ ਕਰਨਗੇ-ਭੱਠਲ

By December 1, 2015 0 Comments


bhathalਲਹਿਰਾਗਾਗਾ-ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਡੋਪ ਟੈੱਸਟ 2017 ਦੀਆਂ ਚੋਣਾਂ ‘ਚ ਕਰੇਗੀ | ਉਹ ਅੱਜ ਇੱਥੇ ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੀ ਸੂਬਾ ਪੱਧਰੀ ਕਾਨਫ਼ਰੰਸ ਨੰੂ ਸੰਬੋਧਨ ਕਰਨ ਲਈ ਪਹੁੰਚੇ ਸਨ |

ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਸਰਕਾਰ ਹਰ ਫ਼ਰੰਟ ‘ਤੇ ਫ਼ੇਲ੍ਹ ਸਾਬਤ ਹੋਈ ਹੈ ਅਤੇ ਹੁਣ ਲੋਕਾਂ ਦਾ ਧਿਆਨ ਵੰਡਾਉਣ ਲਈ ਸਦਭਾਵਨਾ ਰੈਲੀਆਂ ਦਾ ਢੌਾਗ ਰਚ ਰਹੀ ਹੈ | ਪੰਜਾਬ ਕਾਂਗਰਸ ਨੇ ਸੁਖਬੀਰ ਦੀ ਬਠਿੰਡਾ ਰੈਲੀ ਦੌਰਾਨ ਦਿੱਤੀ ਚੁਨੌਤੀ ਨੂੰ ਕਬੂਲ ਕੀਤਾ ਹੈ ਉਹ ਜਲਦ ਹੀ ਬਠਿੰਡਾ ਵਿਖੇ ਅਕਾਲੀ ਦਲ ਤੋਂ ਵੱਡੀ ਰੈਲੀ ਕਰ ਕੇ ਦਿਖਾਉਣਗੇ ਅਤੇ ਰਾਜਸਥਾਨ ਜਾਂ ਹਰਿਆਣਾ ਤੋਂ ਲਿਆਂਦੇ ਕਿਰਾਏ ਦੇ ਵਿਅਕਤੀਆਂ ਦੀ ਬਜਾਏ ਪੰਜਾਬੀਆਂ ਦੀ ਰਿਕਾਰਡ ਤੋੜ ਰੈਲੀ ਕਰ ਕੇ ਦਿਖਾਉਣਗੇ |

ਉਨ੍ਹਾਂ ਆਮ ਆਦਮੀ ਪਾਰਟੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਬਹੁਮਤ ਹੋਣ ਦੇ ਬਾਵਜੂਦ ਉਹ ਦਿੱਲੀ ‘ਚ ਕੁੱਝ ਨਹੀਂ ਕਰ ਸਕੇ ਉਹ ਪੰਜਾਬ ‘ਚ ਵੀ ਕਦੇ ਕਾਮਯਾਬ ਨਹੀਂ ਹੋਣਗੇ | ਬੀਬੀ ਭੱਠਲ ਨੇ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਨੂੰ ਪ੍ਰਧਾਨ ਬਣਾਉਣ ਦੀ ਸਿਫ਼ਾਰਸ਼ ਖ਼ੁਦ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਕੋਲ ਕੀਤੀ ਸੀ ਅਸੀਂ ਇੱਕਜੁੱਟ ਹੋ ਕੇ ਪੰਜਾਬ ਅੰਦਰ ਅਗਲੀਆਂ ਚੋਣਾਂ ਜਿੱਤਾਂਗੇ ਅਤੇ ਸਰਕਾਰ ਬਣਾਵਾਂਗੇ |

ਉਨ੍ਹਾਂ ਸੰਸਦ ਮੈਂਬਰ ਭਗਵੰਤ ਮਾਨ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਲੋਕ ਉਸ ਦੇ ਚੁਟਕਲਿਆਂ ‘ਚ ਦੁਬਾਰਾ ਨਹੀਂ ਫਸਣਗੇ | ਇਸ ਮੌਕੇ ਸੋਮ ਨਾਥ ਸਿੰਗਲਾ, ਸਨਮੀਕ ਸਿੰਘ ਹੈਨਰੀ, ਕੌਾਸਲਰ ਮਹੇਸ਼ ਸ਼ਰਮਾ, ਕੌਾਸਲਰ ਗੁਰਲਾਲ ਸਿੰਘ, ਕੌਾਸਲਰ ਕਿ੍ਪਾਲ ਸਿੰਘ ਨਾਥਾ, ਸੰਜੀਵ ਹਨੀ, ਕਾਕਾ ਪੇਂਟਰ, ਯੋਗਰਾਜ ਬਾਂਸਲ ਹਾਜ਼ਰ ਸਨ |

Posted in: ਪੰਜਾਬ