ਬਲਤੇਜ ਪਨੂੰ ਦੀ ਗ੍ਰਿਫਤਾਰੀ ਵਿਰੁੱਧ ਪੱਤਰਕਾਰ ਜਥੇਬੰਦੀ 15 ਦਸਬੰਰ ਨੂੰ ਕਰੇਗੀ ਰੋਸ ਮੁਜਾਹਰਾ -ਜਸਬੀਰ ਪੱਟੀ

By November 30, 2015 0 Comments


ਅੰਮ੍ਰਿਤਸਰ 30 ਨਵੰਬਰ -ਚੰਡੀਗੜ• ਪੰਜਾਬ ਜਰਨਲਿਸਟਸ ਐੋਸੋਸ਼ੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਸੀਨੀਅਰ ਪੱਤਰਕਾਰ ਬਲਤੇਜ ਸਿੰਘ ਪਨੂੰ ਨਾਲ ਸਿਆਸੀ ਕਿੜ ਕੱਢਣ ਲਈ ਝੂਠਾ ਕੇਸ ਦਰਜ ਕਰਕੇ ਕੀਤੀ ਗਈ ਗ੍ਰਿਫਤਾਰੀ ਦੇ ਵਿਰੋਧ ਵਿੱਚ 15 ਦਸੰਬਰ ਨੂੰ ਹਾਲ ਗੇਟ ਦੇ ਬਾਹਰ ਇੱਕ ਰੋਸ ਮੁਜਾਹਰਾ ਕੀਤਾ ਜਾਵੇਗਾ ਜਿਸ ਵਿੱਚ ਪਨੂੰ ਨੂੰ ਧਮਕੀਆ ਦੇਣ ਵਾਲੇ ਸਿੱਖਿਆ ਮੰਤਰੀ ਦੀ ਪੁਤਲਾ ਫੂਕਿਆ ਜਾਵੇਗਾ।
ਜਾਰੀ ਇੱਕ ਬਿਆਨ ਸ੍ਰ ਪੱਟੀ ਨੇ ਕਿਹਾ ਕਿ ਐਨ.ਆਰ.ਆਈ ਬਲਤੇਜ ਸਿੰਘ ਪਨੂੰ ਜਿਥੇ ਵੱਖ ਵੱਖ ਵਿਦੇਸ਼ੀ ਰੇਡੀਊ ਤੇ ਟੀ.ਵੀ. ਚੈਨਲਾਂ ਨਾਲ ਕੰਮ ਕਰ ਰਹੇ ਹਨ ਉਥੇ ਪੰਜਾਬ ਦੀਆ ਕਈ ਅਖਬਾਰਾਂ ਦੀ ਕਾਲਮ ਨਵੀਸ ਵੀ ਹਨ। ਉਹਨਾਂ ਕਿਹਾ ਕਿ ਇੱਕ ਪੱਤਰਕਾਰ ਨੂੰ ਗ੍ਰਿਫਤਾਰ ਕਰਨਾ ਸਾਬਤ ਕਰਦਾ ਹੈ ਕਿ ਸਰਕਾਰ ਬੋਖਲਾ ਗਈ ਹੈ ਤੇ ਪੱਤਰਕਾਰਾਂ ਨੂੰ ਵੀ ਜੇਲ• ਦੀਆ ਸਲਾਖਾ ਦੇ ਪਿੱਛੇ ਬੰਦ ਕਰਕੇ ਸੱਚ ਦੀ ਅਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਦੇਸ਼ ਭਰ ਵਿੱਚ ਸੱਚ ਬੋਲਣ ਵਾਲੇ ਕਾਲਮ ਨਵੀਸਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ ਅਤੇ ਹੁਣ ਤੱਕ ਕੁਲਬਰਗੀ ਵਰਗੇ ਵਿਦਵਾਨਾਂ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ । ਉਹਨਾਂ ਕਿਹਾ ਕਿ ਪੱਤਰਕਾਰ ਕਿਸੇ ਦੇ ਦੁਸ਼ਮਣ ਨਹੀ ਸਗੋ ਸਰਕਾਰ ਤੇ ਜਨਤਾ ਵਿਚਕਾਰ ਕੜੀ ਦਾ ਕੰਮ ਕਰਦੇ ਹਨ ਪਰ ਪੰਜਾਬ ਦੀ ਮੌਜੂਦਾ ਸਰਕਾਰ ਦੇ ਹੋਛੇ ਮੰਤਰੀ ਤੇ ਆਗੂ ਪੱਤਰਕਾਰਾਂ ਨੂੰ ਬੰਧੂਆ ਮਜਦੂਰ ਬਣਾ ਕੇ ਰੱਖਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਐਸੋਸ਼ੀਏਸਨ ਨੇ ਫੈਸਲਾ ਕੀਤਾ ਹੈ ਕਿ ਜੇਕਰ ਬਲਤੇਜ ਪਨੂੰ ਨੂੰ ਤੁਰੰਤ ਰਿਹਾਅ ਨਹੀ ਕੀਤਾ ਜਾਂਦਾ ਤਾਂ 15 ਨਵੰਬਰ ਨੂੰ ਸ਼ਹਿਰ ਦੇ ਹਾਲ ਬਜਾਰ ਵਿੱਚ ਸਰਕਾਰ ਵਿਰੁੱਧ ਕਾਲੀਆ ਝੰਡੀਆ ਫੜ ਕੇ ਮਾਰਚ ਕੀਤਾ ਜਾਵੇਗਾ ਤੇ ਹਾਲ ਗੇਟ ਦਾ ਬਾਹਰ ਜ਼ੋਰਦਾਰ ਮੁਜ਼ਹਾਰਾ ਕਰਕੇ ਸਰਕਾਰ ਦੀ ਮੀਡੀਆ ਵਿਰੋਧੀ ਨੀਤੀ ਨੂੰ ਜਨਤਕ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਰੋਸ ਮੁਜਾਹਰੇ ਵਿੱਚ ਸਾਰੇ ਪੰਜਾਬ ਤੋ ਪੱਤਰਕਾਰ ਆਉਣਗੇ ਤੇ ਇਸੇ ਦਿਨ ਹੀ ਬਾਕੀ ਜਿਲਿ•ਆ ਵਿੱਚ ਵੀ ਰੋਸ ਮੁਜ਼ਾਹਰੇ ਕਰਨ ਦਾ ਪ੍ਰੋਗਰਾਮ ਐਲਾਨਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਮੁਜਾਹਰੇ ਵਿੱਚ ਤਰਕਸ਼ੀਲ ਸੁਸਾਇਟੀ, ਅਧਿਆਪਕ ਜਥੇਬੰਦੀਆ , ਕਿਸਾਨ ਜਥੇਬੰਦੀਆ , ਲਿਖਾਰੀ ਸਭਾ ਤੇ ਹੋਰ ਹਮ ਖਿਆਲੀ ਜਥੇਬੰਦੀਆ ਨੂੰ ਖੁੱਲ ਸੱਦਾ ਦੇੱਤਾ ਜਾਵੇਗਾ। ਇਸ ਸਬੰਧ ਵਿੱਚ ਭਲਕੇ ਗੁਰਦਾਸਪੁਰ ਵਿਖੇ ਜਥੇਬੰਦੀ ਦੇ ਆਗੂ ਮੁੱ੍ਰਖ ਮੰਤਰੀ ਨੂੰ ਇੱਕ ਮੰਗ ਪੱਤਰ ਵੀ ਦੇਣਗੇ।

Posted in: ਪੰਜਾਬ