ਸਿੱਖ ਧਰਮ ਦੀ ਨਿਆਰੀ ਵਿਚਾਰਧਾਰਾ ਵਿੱਚ ਮੂਰਤੀ ਪੂਜਾ ਦਾ ਕੋਈ ਸਥਾਨ ਨਹੀਂ – ਗੁਰਬਚਨ ਸਿੰਘ

By November 30, 2015 0 Comments


Giani-Gurbachan-Singh ਅੰਮ੍ਰਿਤਸਰ 30 ਨਵੰਬਰ (ਜਸਬੀਰ ਸਿੰਘ) ਗਿਆਨੀ ਗੁਰਬਚਨ ਸਿੰਘ ਨੇ ਮੂਰਤੀ ਪੂਜਾ ਦਾ ਪੂਰੀ ਤਰ•ਾ ਖੰਡਨ ਕਰਦਿਆ ਕਿਹਾ ਕਿ ਸਿੱਖ ਇੱਕ ਅਕਾਲ ਪੁਰਖ ਨੂੰ ਮੰਨਣ ਵਾਲੀ ਕੌਮ ਹਨ ਅਤੇ ਸਿੱਖ ਗੁਰੂ ਸਾਹਿਬਾਨ ਨੇ ਸ਼ਬਦ ਗੁਰੂ ਦਾ ਹੀ ਪਰਚਾਰ ਤੇ ਵਿਸਥਾਰ ਕਰਦਿਆ ਸਿੱਖ ਪੰਥ ਨੂੰ ਸ਼ਬਦ ਗੁਰੂ ਨਾਲ ਹੀ ਜੋੜਿਆ ਹੈ। ਉਹਨਾਂ ਕਿਹਾ ਕਿ ਸਿੱਖ ਧਰਮ ‘ਗੁਰ ਮੂਰਤਿ ਗੁਰ ਸ਼ਬਦ ਹੈ’ ਦੇ ਸਿਧਾਂਤ ਦਾ ਧਾਰਨੀ ਹੈ ਅਤੇ ਸਿੱਖ ਕਿਸੇ ਮੜੀ ਮਸਾਣ ਨਹੀ ਪੂਜਦਾ। ਉਹਨਾਂ ਕਿਹਾ ਕਿ ਸਿੱਖ ਧਰਮ ਅਧੁਨਿਕ ਵਿਚਾਰਧਾਰਾ ਨੂੰ ਪ੍ਰਣਾਇਆ ਹੋਇਆ ਧਰਮ ਹੈ ਜਿਸ ਵਿਚ ਪੁਰਾਤਨ ਰੂੜੀਵਾਦੀ ਵਿਚਾਰਧਾਰਾ ਲਈ ਕੋਈ ਥਾਂ ਨਹੀਂ ਹੈ। ਉਹਨਾਂ ਕਿਹਾ ਕਿ ਸਿੱਖ ਗੁਰੂ-ਸਾਹਿਬਾਨ ਦੀ ਇਲਾਹੀ ਵਿਚਾਰਧਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਦਮਾਨ ਹੈ ਜਿਸ ਤੋਂ ਸਮੁੱਚਾ ਸੰਸਾਰ ਅਗਵਾਈ ਪ੍ਰਾਪਤ ਕਰ ਰਿਹਾ ਹੈ। ਇਹ ਗੁਰੂ-ਸਾਹਿਬਾਨ ਦੀ ਸਿੱਖ ਕੌਮ ਨੂੰ ਵਡਮੁੱਲੀ ਦੇਣ ਹੈ।
ਉਹਨਾਂ ਕਿਹਾ ਕਿ ਅਜੌਕੇ ਦੌਰ ਵਿਚ ਸਿੱਖ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਬਣਾਉਣ ਅਤੇ ਭੇਟਾ ਕਰਨ ਦਾ ਜੋ ਪ੍ਰਚਲਨ ਸ਼ੁਰੂ ਹੋ ਰਿਹਾ ਹੈ ਅਤਿ ਦੁੱਖਦਾਈ ਤੇ ਨਿੰਦਣਯੋਗ ਹੈ। ਇਸ ਲਈ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਿੱਖ ਗੁਰੂ-ਸਾਹਿਬਾਨ ਦੀਆਂ ਮੂਰਤੀਆਂ ਨਾ ਹੀ ਬਣਾਈਆਂ ਜਾਣ ਅਤੇ ਨਾ ਹੀ ਕਿਸੇ ਸਨਮਾਨ ਸਮਾਰੋਹ ਵਿਚ ਭੇਟ ਕੀਤੀਆਂ ਜਾਣ।