ਜੇ.ਈ. ਦਾ ਪੇਪਰ ਦੇਣ ਆਏ ਅੰਮ੍ਰਿਤਧਾਰੀ ਨੌਜਵਾਨ ਹਰਮਨਪ੍ਰੀਤ ਸਿੰਘ ਨੂੰ ਪੇਪਰ ਦੇਣ ਤੋਂ ਰੋਕਿਆ

By November 30, 2015 0 Comments


harmanਜਗਾਧਰੀ, 30 ਨਵੰਬਰ -ਯਮੁਨਾਨਗਰ ਦੇ ਮਹਾਰਾਜਾ ਅਗਰਸੈਨ ਕਾਲਜ ਵਿਖੇ ਜੇ.ਈ. ਦਾ ਪੇਪਰ ਦੇਣ ਆਏ ਅੰਮ੍ਰਿਤਧਾਰੀ ਨੌਜਵਾਨ ਹਰਮਨਪ੍ਰੀਤ ਸਿੰਘ ਵਾਸੀ ਅੰਬਾਲਾ ਨੂੰ ਪੇਪਰ ਦੇਣ ਤੋਂ ਇਸ ਲਈ ਰੋਕ ਦਿੱਤਾ ਗਿਆ ਕਿ ਉਸ ਨੇ ਛੋਟੀ ਸ੍ਰੀ ਸਾਹਿਬ ਪਾਈ ਹੋਈ ਸੀ। ਸੈਂਟਰ ‘ਤੇ ਮੌਜੂਦ ਇਕ ਮੈਡਮ ਨੇ ਉਸ ਨੂੰ ਸਪੱਸ਼ਟ ਕਹਿ ਦਿੱਤਾ ਕਿ ਜਦ ਤੱਕ ਉਹ ਸ੍ਰੀ ਸਾਹਿਬ ਬਾਹਰ ਉਤਾਰ ਕੇ ਨਹੀਂ ਆਵੇਗਾ, ਉਹ ਪੇਪਰ ਵਿਚ ਨਹੀਂ ਬੈਠ ਸਕੇਗਾ। ਇਸ ‘ਤੇ ਹਰਮਨਪ੍ਰੀਤ ਸਿੰਘ ਨੇ ਮਾਮਲੇ ਦੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ। ਪਰਿਵਾਰ ਵੱਲੋਂ ਯਮੁਨਾਨਗਰ/ਜਗਾਧਰੀ ਦੇ ਉਘੇ ਸਿੱਖ ਆਗੂਆਂ ਨੂੰ ਘਟਨਾ ਤੋਂ ਜਾਣੂ ਕਰਾਇਆ ਗਿਆ। ਇਸ ‘ਤੇ ਉਨ੍ਹਾਂ ਆਗੂਆਂ ਨੇ ਜ਼ਿਲ੍ਹੇ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ। ਉਚ ਅਧਿਕਾਰੀਆਂ ਵੱਲੋਂ ਤੁਰੰਤ ਪ੍ਰੀਖਿਆ ਸੈਂਟਰ ਵਿਚ ਨਿਰਦੇਸ਼ ਦਿੱਤੇ ਗਏ। ਇਸ ਤਰ੍ਹਾਂ ਤਕਰੀਬਨ 30-40 ਮਿੰਟ ਬਾਅਦ ਹਰਮਨਪ੍ਰੀਤ ਸਿੰਘ ਨੂੰ ਪੇਪਰ ਦੇਣ ਲਈ ਕੇਂਦਰ ਵਿਚ ਦਾਖਲ ਕਰਾਇਆ ਗਿਆ। ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਨੇ ਇਸ ਘਟਨਾ ਦੀ ਨਿੰਦਾ ਕੀਤੀ।