ਕੈਪਟਨ ਨੇ ਸਿੱਧ ਕੀਤਾ ਕਿ ਗਰਮ ਖਿਆਲੀਆਂ ਨੂੰ ਸਮਰਥਨ ਦੇਣ ‘ਚ ਉਸਦੀ ਸ਼ਮੂਲੀਅਤ ਸੀ-ਸ਼੍ਰੋਮਣੀ ਅਕਾਲੀ ਦਲ

By November 30, 2015 0 Comments


ਚੰਡੀਗੜ੍ਹ, 29 ਨਵੰਬਰ -ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਨਵੇਂ ਥਾਪੇ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਦੋਸ਼ ਮੰਨ ਲਿਆ ਹੈ ਕਿ 10 ਨਵੰਬਰ ਦੇ ਇਕੱਠ ਦਾ ਪ੍ਰਬੰਧ ਤੇ ਸਮਰਥਨ ਕਰਨ ‘ਚ ਉਨ੍ਹਾਾ ਨੇ ਗਰਮ ਖਿਆਲੀਆਂ ਦਾ ਪੂਰਾ ਸਾਥ ਦਿੱਤਾ | ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਆਪਣੇ ਬਚਾਅ ‘ਚ ਕੁਝ ਨਾ ਕਹਿਣ ਤੋਂ ਸਿੱਧ ਹੋ ਜਾਂਦਾ ਹੈ ਕਿ ਚੱਬਾ ਵਿਖੇ ਹੋਏ ਇਕੱਠ ‘ਚ ਜਿਹੜੇ ਕਾਾਗਰਸੀ ਆਗੂ ਇਕੱਠੇ ਹੋਏ ਸਨ ਉਨ੍ਹਾਾ ਤੁਹਾਡੇ ਹੁਕਮਾਂ ‘ਤੇ ਹੀ ਉੱਥੇ ਸ਼ਮੂਲੀਅਤ ਕੀਤੀ ਅਤੇ ਗਰਮ-ਿਖ਼ਆਲੀ ਸੋਚ ਵਾਲੇ ਲੋਕਾਂ ਦਾ ਸਮਰਥਨ ਕੀਤਾ।

ਸ. ਗਰੇਵਾਲ ਨੇ ਕਿਹਾ ਕਿ ਕੈਪਟਨ ਦੀ ਇਸ ਗੱਲ ‘ਚ ਕੋਈ ਦਮ ਨਹੀਂ ਹੈ ਕਿ ਇਕੱਠ ‘ਚ ਸ਼ਮੂਲੀਅਤ ਕਰਨ ਵਾਲੇ ਕਾਂਗਰਸੀਆਂ ਨੇ ਇੱਕ ਸੱਚੇ ਸਿੱਖ ਵਜੋਂ ਉੱਥੇ ਸ਼ਮੂਲੀਅਤ ਕੀਤੀ ਸੀ¢ ਕੋਈ ਵੀ ਸੱਚਾ ਸਿੱਖ ਅਜਿਹੇ ਏਜੰਡੇ ਨਾਲ ਨਹੀਂ ਖੜ੍ਹੇਗਾ ਜਿਸ ਦਾ ਮਕਸਦ ਦਹਿਸ਼ਤਵਾਦ ਤੇ ਦੇਸ਼ ਵਿਰੁੱਧ ਹੋਵੇ, ਜਿਹੋ ਜਿਹਾ ਕਿ ਚੱਬਾ ਵਿਖੇ ਸੀ।

ਸ. ਗਰੇਵਾਲ ਨੇ ਕਿਹਾ ਕਿ ਗਰਮਖਿਆਲੀਆਂ ਦਾ ਸਮਰਥਨ ਕਰਨ ਵਾਲੇ ਉਨ੍ਹਾਂ ਕਾਂਗਰਸੀ ਆਗੂਆਂ ‘ਤੇ ਕਾਰਵਾਈ ਦੀ ਮੰਗ ਨੂੰ ਰੱਦ ਕਰਕੇ ਅਮਰਿੰਦਰ ਨੇ ਸਿੱਧ ਕਰ ਦਿੱਤਾ ਹੈ ਕਿ ਉਹ ਆਪਣੇ ਨਿੱਜੀ ਸਿਆਸੀ ਹਿਤਾਂ ਲਈ ਪੰਜਾਬ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਲਾਾਬੂ ਲਾਉਣ ਲਈ ਵੀ ਤਿਆਰ ਹੈ | ਕੈਪਟਨ ਨੇ 2005 ‘ਚ ਕੈਨੇਡਾ ਦੇ ਡਿਕਸੀ ‘ਚ ਖਾਲਿਸਤਾਨੀਆਂ ਦੇ ਹੈੱਡਕੁਆਟਰ ‘ਚ ਉਨ੍ਹਾਂ ਦੇ ਮੰਚ ‘ਤੇ ਜਾ ਕੇ ਉਨ੍ਹਾਾ ਦੀ ਹੌਸਲਾ ਅਫਜਾਈ ਕੀਤੀ ਸੀ ਅਤੇ ਇਸ ਬਾਰੇ ਹਾਲੇ ਤੱਕ ਸਥਿਤੀ ਸਪਸ਼ਟ ਨਹੀਂ ਕੀਤੀ¢

Posted in: ਪੰਜਾਬ