ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਕੀਤੀ ਸਿੱਖ ਭਾਈਚਾਰੇ ਦੀ ਸ਼ਲਾਘਾ

By November 30, 2015 0 Comments


5ਸਿੰਗਾਪੁਰ, 30 ਨਵੰਬਰ (ਏਜੰਸੀ)-ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੇ ਦੇਸ਼ ਦੇ ਸਿੱਖ ਭਾਈਚਾਰੇ ਦੀ ਸ਼ਲਾਘਾ ਕਰਦਿਆਂ ਹੋਇਆਂ ਕਿਹਾ ਕਿ ਸਰਕਾਰ ਕਈ ਤਰੀਕਿਆਂ ਨਾਲ ਉਨ੍ਹਾਂ ਦੀ ਮਦਦ ਕਰਦੀ ਰਹੇਗੀ | ਉÉਨ੍ਹਾਂ ਕੱਲ੍ਹ ਸਿੱਖ ਭਾਈਚਾਰੇ ਵੱਲੋਂ ਕਰਵਾਏ ਸਮਾਗਮ ਵਿਚ ਬੋਲਦਿਆਂ ਕਿਹਾ ਕਿ ਸਿੰਗਾਪੁਰ ਸਰਕਾਰ ਹਮੇਸ਼ਾ ਸਿੱਖ ਭਾਈਚਾਰੇ ਦੀ ਮਦਦ ਕਰਦੀ ਰਹੇਗੀ | ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਪਬਲਿਕ ਸਕਲੂਾਂ ਵਿਚ ਪੰਜਾਬੀ ਨੂੰ ਦੂਸਰੀ ਭਾਸ਼ਾ ਵਜੋਂ ਮਾਨਤਾ ਦਿੱਤੀ ਹੋਈ ਹੈ ਤੇ ਪੰਜਾਬੀ ਦੇ ਗਿਆਨ ਲਈ ਸਿੱਖਿਆ ਵਿਭਾਗ ਰਾਹੀਂ ਸਿੰਗਾਪੁਰ ਸਿੱਖ ਫਾਊਾਡੇਸ਼ਨ ਦੀ ਸਥਾਪਨਾ ਵਿਚ ਵੀ ਮਦਦ ਕੀਤੀ ਹੈ | ਸਰਕਾਰ ਨੇ ਸੈਂਟਰਲ ਸਿੱਖ ਗੁਰਦੁਆਰਾ ਬੋਰਡ ਦੀ ਸਥਾਪਨਾ ਕਰਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ ਤੇ ਵਿੱਤੀ ਮਦਦ ਲਈ ਸਿੱਖ ਵੈਲਫੇਅਰ ਕੌਾਸਲ ਨੂੰ ਜਨਤਕ ਸੰਸਥਾਨ ਦਾ ਦਰਜਾ ਦਿੱਤਾ ਗਿਆ ਹੈ |