ਸੁਖਬੀਰ ਪਹਿਲਾਂ ਵਲਟੋਹਾ ਖਿਲਾਫ਼ ਕਾਰਵਾਈ ਕਰੇ – ਕੈਪਟਨ

By November 30, 2015 0 Comments


ਚੰਡੀਗੜ੍ਹ, 30 ਨਵੰਬਰ -ਪੰਜਾਬ ਕਾਂਗਰਸ ਦੇ ਨਵੇਂ ਨਿਯੁਕਤ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਹੁਣ 15 ਸਾਲ ਹੋਰ ਰਾਜ ਕਰਨ ਦਾ ਸੁਪਨਾ ਲੈਣਾ ਭੁੱਲ ਜਾਣ ਕਿਉਂਕਿ ਵਿਧਾਨ ਸਭਾ ਚੋਣਾਂ ‘ਚ ਸੂਬੇ ਦੇ ਵੋਟਰ ਅਕਾਲੀ-ਭਾਜਪਾ ਨੂੰ ਸਹੀ ਜਗ੍ਹਾ ਦਿਖਾ ਦੇਣਗੇ | ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ‘ਚ ਸ਼ਾਮਿਲ ਹੋਣ ਵਾਲੇ ਕਾਾਗਰਸੀ
ਆਗੂਆਂ ‘ਤੇ ਕਾਰਵਾਈ ਦੀ ਮੰਗ ਕਰਨ ਤੋਂ ਪਹਿਲਾਾ ਸੁਖਬੀਰ ਤੇ ਉਸਦੇ ਪਿਤਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਵਿਰਸਾ ਸਿੰਘ ਵਲਟੋਹਾ ‘ਤੇ ਕਾਰਵਾਈ ਕਰਨੀ ਚਾਹੀਦੀ ਹੈ, ਜਿਸਨੇ ਪੰਜਾਬ ਵਿਧਾਨ ਸਭਾ ‘ਚ ਸ਼ਰੇਆਮ ਸਦਨ ਦੀਆਂ ਧੱਜੀਆਂ ਉਡਾਉਂਦੇ ਹੋਏ ਕਿਹਾ ਸੀ ਕਿ ਉਹ ਅੱਤਵਾਦੀ ਸਨ, ਅੱਤਵਾਦੀ ਹਨ ਤੇ ਅੱਤਵਾਦੀ ਰਹਿਣਗੇ।

ਕੈਪਟਨ ਨੇ ਕਿਹਾ ਕਿ ਬੇਹਤਰ ਹੋਵੇਗਾ ਜੇ ਸੁਖਬੀਰ ਆਪਣੇ ਕੰਮ ਨਾਲ ਮਤਲਬ ਰੱਖਣ ਅਤੇ ਕਾਂਗਰਸ ਪਾਰਟੀ ਨੂੰ ਸ਼ਾਂਤੀ ਤੇ ਰਾਸ਼ਟਰਵਾਦ ਦਾ ਪਾਠ ਪੜ੍ਹਾਉਣ ਦੀ ਕੋਸ਼ਿਸ਼ ਨਾ ਕਰਨ, ਕਿਉਂਕਿ ਕਾਾਗਰਸ ਨੇ ਬਾਦਲਾਂ ਦੇ ਉਲਟ ਅੱਤਵਾਦ ਖਿਲਾਫ ਲੜਾਈ ਲੜਦਿਆਂ ਸ਼ਹਾਦਤ ਦੇਣ ਦਾ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਤੇ ਮੁੱਖ ਮੰਤਰੀ ਸਰਬੱਤ ਖਾਲਸਾ ‘ਚ ਕਾਂਗਰਸੀ ਆਗੂਆਂ ਦੇ ਸ਼ਾਮਿਲ ਹੋਣ ਬਾਰੇ ਲੋਕਾਂ ਨੂੰ ਗੁੰਮਰਾਹ ਨਾ ਕਰਨ ਕਿਉਂਕਿ ਉਥੋਂ ਦਾ ਇੱਕਠ ਪੂਰੀ ਤਰ੍ਹਾਂ ਬਾਦਲਾਂ ਖਿਲਾਫ ਲੋਕਾਂ ਦੇ ਗੁੱਸੇ ਦਾ ਪ੍ਰਦਰਸ਼ਨ ਸੀ, ਜਿਹੜਾ ਖਾਸ ਕਰਕੇ ਬੇਅਦਬੀ ਘਟਨਾਵਾਂ ਦੇ ਮਾਮਲੇ ‘ਚ ਸੀ, ਜਿਸ ਲਈ ਹਰ ਕੋਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ¢

Posted in: ਪੰਜਾਬ