ਕਿਸਾਨ ਵੱਲੋਂ ਗੱਡੀ ਥੱਲੇ ਆ ਕੇ ਖ਼ੁਦਕੁਸ਼ੀ

By November 29, 2015 0 Comments


farmerਮੌੜ ਮੰਡੀ: ਪਿੰਡ ਮਾੜੀ ਦੇ ਇਕ ਕਿਸਾਨ ਵੱਲੋਂ ਪਿੰਡ ਮਾਈਸਰਖਾਨਾ ਕੋਲ ਰੇਲ ਗੱਡੀ ਥੱਲੇ ਆ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦਾ ਸਮਾਚਾਰ ਹੈ। ਇਹ ਕਿਸਾਨ ਸ਼ੇਰ ਸਿੰਘ (40) ਅਤੇ ਇਸ ਦੀ ਪਤਨੀ ਦੋਵੇਂ ਹੀ ਅਪਾਹਜ ਸਨ ਅਤੇ ਇਨ੍ਹਾਂ ਦਾ ਇਕ 10 ਕੁ ਸਾਲਾਂ ਦਾ ਪੁੱਤਰ ਹੈ। ਇਸ ਕਿਸਾਨ ਦੀ ਇਕ ਏਕੜ ਜ਼ਮੀਨ ਵਿਕ ਚੁੱਕੀ ਹੈ ਅਤੇ 6 ਕੁ ਕਨਾਲ਼ਾਂ ਇਸ ਦੇ ਕੋਲ ਸਨ ਅਤੇ ਇਸ ਕਿਸਾਨ ਸਿਰ ਡੇਢ ਲੱਖ ਰੁਪਏ ਦਾ ਕਰਜ਼ਾ ਹੈ। ਸਵੇਰ ਸਾਰ ਹੀ ਲੋਕਾਂ ਨੂੰ ਜਦ ਇਸ ਦਾ ਪਤਾ ਲਗਾ ਤਾਂ ਉਨ੍ਹਾਂ ਰੇਲਵੇ ਪੁਲਿਸ ਨੂੰ ਸੂਚਿਤ ਕੀਤਾ। ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਕਿਸਾਨ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਜੋ ਕਰਜ਼ਾ ਹੈ ਉਹ ਵੀ ਮਾਫ਼ ਕੀਤਾ ਜਾਵੇ ਅਤੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

Posted in: ਪੰਜਾਬ