ਰਾਜੀਵ ਗਾਂਧੀ ਸਰਕਾਰ ਵੱਲੋਂ ਰਸ਼ਦੀ ਦੀ ਕਿਤਾਬ ‘ਤੇ ਪਾਬੰਦੀ ਗ਼ਲਤ ਸੀ-ਚਿਦੰਬਰਮ

By November 29, 2015 0 Comments


ਖੁਦ ਇੰਦਰਾ ਗਾਂਧੀ ਨੇ ਮੰਨਿਆ ਸੀ ਕਿ 1980 ‘ਚ ਐਮਰਜੈਂਸੀ ਲਗਾਉਣਾ ਭੁੱਲ ਸੀ
ਨਵੀਂ ਦਿੱਲੀ-ਸਲਮਾਨ ਰਸ਼ਦੀ ਦੇ ਨਾਵਲ ‘ਦਾ ਸੈਟੇਨਿਕ ਵਰਸਸ’ ‘ਤੇ ਰਾਜੀਵ ਗਾਂਧੀ ਸਰਕਾਰ ਵੱਲੋਂ ਪਾਬੰਦੀ ਲਗਾਏ ਜਾਣ ਦੇ 27 ਸਾਲਾ ਬਾਅਦ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਇਹ ਗਲਤ ਸੀ | 1986 ਤੋਂ 1989 ਤੱਕ ਰਾਜੀਵ ਗਾਂਧੀ ਦੀ ਸਰਕਾਰ ‘ਚ ਗ੍ਰਹਿ ਰਾਜ ਮੰਤਰੀ ਰਹੇ ਚਿਦੰਬਰਮ ਨੇ ਇਹ ਵੀ ਕਿਹਾ ਕਿ ਇੰਦਰਾ ਗਾਂਧੀ ਨੇ 1980 ‘ਚ ਸਵੀਕਾਰ ਕੀਤਾ ਸੀ ਕਿ ਐਮਰਜੈਂਸੀ ਲਗਾਉਣਾ ਇਕ ਭੁੱਲ ਸੀ | ਚਿਦੰਬਰਮ ਨੇ ਇਥੇ ਟਾਈਮਸ ਲਿਟਫੇਸਟ ‘ਚ ਕਿਹਾ ਕਿ, ‘ਮੈਨੂੰ ਇਹ ਕਹਿੰਦਿਆਂ ਹੋਇਆ ਕੋਈ ਸੰਕੋਚ ਨਹੀਂ ਹੈ ਕਿ ਸਲਮਾਨ ਰਸ਼ਦੀ ਦੀ ਕਿਤਾਬ ‘ਤੇ ਅਕਤੂਬਰ 1988 ‘ਚ ਲਗਾਈ ਪਾਬੰਦੀ ਗਲਤ ਸੀ | ਜਦੋਂ ਚਿਦੰਬਰਮ ਤੋਂ ਪੁੱਛਿਆ ਗਿਆ ਕਿ ਉਹ ਇੰਨੇ ਸਾਲ ਬਾਅਦ ਇਹ ਗੱਲ ਕਿਉਂ ਕਹਿ ਰਹੇ ਹਨ ਤਾਂ ਉਨ੍ਹਾਂ ਕਿਹਾ, ਜੇਕਰ ਮੈਨੂੰ 20 ਸਾਲ ਪਹਿਲਾਂ ਪੁੱਛਿਆ ਜਾਂਦਾ, ਤਾਂ ਵੀ ਮੈ ਇਹ ਹੀ ਕਹਿੰਦਾ’ | ਜਦੋਂ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਬਾਰੇ ਸਵਾਲ ਪੁੱਛਿਆ ਗਿਆ ਤਾਂ ਸੀਨੀਅਰ ਕਾਂਗਰਸੀ ਨੇਤਾ ਨੇ ਕਿਹਾ ਕਿ, ‘ਇੰਦਰਾ ਗਾਂਧੀ ਨੇ ਖੁਦ 1980 ‘ਚ ਮੰਨਿਆ ਸੀ ਕਿ ਐਮਰਜੈਂਸੀ ਲਗਾਉਣਾ ਗਲਤ ਸੀ ਅਤੇ ਜੇਕਰ ਸੱਤਾ ‘ਚ ਆਈ ਤਾਂ ਫਿਰ ਕਦੇ ਐਮਰਜੈਂਸੀ ਨਹੀਂ ਲਗਾਵਾਂਗੀ |
ਲੋਕਾਂ ਨੇ ਉਨ੍ਹਾਂ ਦੀ ਗੱਲ ‘ਤੇ ਭਰੋਸਾ ਕੀਤਾ ਅਤੇ ਫਿਰ ਤੋਂ ਉਨ੍ਹਾਂ ਨੂੰ ਸੱਤਾ ‘ਚ ਪਹੁੰਚਾਇਆ | ਉਨ੍ਹਾਂ ਦੇਸ਼ ‘ਚ ਕਥਿਤ ਰੂਪ ਨਾਲ ਲਗਾਤਾਰ ਵਧ ਰਹੀਆਂ ਅਸਹਿਣਸ਼ੀਲਤਾ ਦੀਆਂ ਘਟਨਾਵਾਂ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ |

Posted in: ਰਾਸ਼ਟਰੀ