ਭਾਰਤ ਦੀ ਪੂਰੀ ਸੈਨਾ ਵੀ ਕਸ਼ਮੀਰ ਦੀ ਅੱਤਵਾਦੀਆਂ ਤੋਂ ਹਿਫ਼ਾਜ਼ਤ ਨਹੀਂ ਕਰ ਸਕਦੀ-ਫਾਰੂਕ

By November 29, 2015 0 Comments


ਜੰਮੂ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਅੱਜ ਫਿਰ ਇਕ ਵਿਵਾਦਤ ਬਿਆਨ ਦਿੰਦਿਆਂ ਕਿਹਾ ਹੈ ਕਿ ਪੂਰੀ ਭਾਰਤੀ ਸੈਨਾ ਵੀ ਕਸ਼ਮੀਰ ਦੀ ਅੱਤਵਾਦੀਆਂ ਤੋਂ ਰੱਖਿਆ ਨਹੀਂ ਕਰ ਸਕਦੀ | ਫਾਰੂਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਅੱਤਵਾਦੀਆਂ ਿਖ਼ਲਾਫ ਭਾਰਤ ਦੀ ਪੂਰੀ ਫੌਜ ਵੀ ਕਸ਼ਮੀਰ ਦੀ ਰੱਖਿਆ ਨਹੀਂ ਕਰ ਸਕਦੀ, ਇਸ ਲਈ ਅੱਤਵਾਦੀਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ | ਸ਼ੁੱਕਰਵਾਰ ਨੂੰ ਅਬਦੁੱਲਾ ਨੇ ਕਿਹਾ ਸੀ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (ਪੀ ਓ ਕੇ) ਪਾਕਿਸਤਾਨ ਦਾ ਹੀ ਹਿੱਸਾ ਹੈ ਤੇ ਉਸਦੇ ਨਾਲ ਹੀ ਰਹੇਗਾ ਤੇ ਭਾਰਤੀ ਕਸ਼ਮੀਰ ਤੇ ਜੰਮੂ ਭਾਰਤ ਦੇ ਹੀ ਹਿੱਸਾ ਬਣੇ ਰਹਿਣਗੇ | ਫਾਰੂਕ ਦੇ ਅੱਜ ਦੇ ਬਿਆਨ ਨੂੰ ਭਾਰਤੀ ਸੈਨਾ ਦਾ ਮਨੋਬਲ ਤੋੜਣ ਵਾਲਾ ਤੇ ਉਸਦੀ ਸਮਰੱਥਾ ਨੂੰ ਚੁਣੌਤੀ ਦੇਣ ਵਾਲਾ ਸਮਝਿਆ ਜਾ ਰਿਹਾ ਹੈ |

Posted in: ਰਾਸ਼ਟਰੀ