ਜਲੰਧਰ : ਗੁਲਾਬ ਦੇਵੀ ਨਰਸਿੰਗ ਕਾਲਜ ਦੀ ਪ੍ਰਿੰਸੀਪਲ ਹੋਈ ਲਾਪਤਾ

By November 28, 2015 0 Comments


ਵਿਦਿਆਰਥਣਾਂ ਨਾਲ ਚੱਲ ਰਿਹਾ ਸੀ ਕੁਝ ਦਿਨਾਂ ਤੋਂ ਵਿਵਾਦ
gulab devi
ਜਲੰਧਰ, 28 ਨਵੰਬਰ – ਗੁਲਾਬ ਦੇਵੀ ਨਰਸਿੰਗ ਕਾਲਜ ਦੀ ਪ੍ਰਿੰਸੀਪਲ ਦਲਜੀਤ ਪ੍ਰਕਾਸ਼ ਅੱਜ ਸਵੇਰ ਤੋਂ ਹੀ ਲਾਪਤਾ ਹਨ। ਸਵੇਰੇ ਪੰਜ ਵਜੇ ਉਹ ਉਠੇ ਤੇ ਹਸਪਤਾਲ ਚਲੇ ਗਏ। ਉਹ ਅਜੇ ਤੱਕ ਵਾਪਸ ਨਹੀਂ ਮੁੜੇ। ਉਨ੍ਹਾਂ ਦੇ ਪਤੀ ਕਮਲ ਪ੍ਰਕਾਸ਼ ਨੇ ਥਾਣਾ ਇਕ ਪੁਲਿਸ ਨੂੰ ਉਨ੍ਹਾਂ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਹੈ। ਪੁਲਿਸ ਜਾਂਚ ਲਈ ਕਾਲਜ ਪਹੁੰਚ ਚੁੱਕੀ ਹੈ। ਉਨ੍ਹਾਂ ਦੇ ਪਤੀ ਮੁਤਾਬਿਕ ਉਨ੍ਹਾਂ ਦੀ ਪਤਨੀ ਕੁਝ ਦਿਨਾਂ ਤੋਂ ਵਿਦਿਆਰਥਣਾਂ ਵਲੋਂ ਲਗਾਏ ਜਾ ਰਹੇ ਦੋਸ਼ਾਂ ਤੇ ਧਰਨਿਆਂ ਤੋਂ ਦੁਖੀ ਸਨ। ਇਸ ਦੇ ਚੱਲਦਿਆਂ ਉਹ ਘਰ ਤੋਂ ਚਲੇ ਗਏ ਹਨ। ਰਿਪੋਰਟ ਮੁਤਾਬਿਕ ਪ੍ਰਿੰਸੀਪਲ ‘ਤੇ ਵਿਦਿਆਰਥਣਾਂ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਪੰਦਰਾਂ ਪੰਦਰਾਂ ਹਜ਼ਾਰ ਰੁਪਏ ਲੈ ਕੇ ਵੀ ਉਨ੍ਹਾਂ ਨੂੰ ਫ਼ੇਲ੍ਹ ਕਰਵਾ ਦਿੱਤਾ।

Posted in: ਪੰਜਾਬ