ਕਾਂਗਰਸੀ ਆਗੂ ਗੁਰਿੰਦਰ ਸਿੰਘ ਗੋਗੀ ਵੱਲੋ ਪਾਰਟੀ ਤੋ ਅਸਤੀਫਾ

By November 28, 2015 0 Comments


gogi
ਘਨੌਲੀ : ਫਰਵਰੀ 2014 ਵਿਚ ਹੋਈਆ ਲੋਕ ਸਭਾ ਚੋਣਾ ਦੌਰਾਨ ਅਕਾਲੀ ਦਲ ਬਾਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਗੁਰਿੰਦਰ ਸਿੰਘ ਗੋਗੀ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਅਨੰਦਪੁਰ ਸਾਹਿਬ ਨੇ ਅੱਜ ਕਾਂਗਰਸ ਪਾਰਟੀ ਦੀ ਮੁਢਲੀ ਮੈਂਬਰਸਿਪ ਤੋ ਅਸਤੀਫਾ ਦੇ ਦਿੱਤਾ ਹੈ , ਰਾਹੁਲ ਗਾਂਧੀ ਮੀਤ ਪ੍ਰਧਾਨ ਆਲ ਇੰਡੀਆ ਕਾਂਗਰਸ ਕਮੇਟੀ ਨੂੰ ਆਪਣਾ ਲਿਖਤੀ ਅਸਤੀਫਾ ਭੇਜ ਦਿੱਤਾ । ਗੋਗੀ ਨੇ ਕਿਹਾ ਕਿ ਉਹ ਘਰੇਲੂ ਹਲਾਤ ਠੀਕ ਨਾ ਹੋਣ ਕਾਰਨ ਇਹ ਅਸਤੀਫਾ ਦੇ ਰਹੇ ਹਨ। ਦੱਸਣ ਯੋਗ ਹੈ ਕਿ ਗੋਗੀ ਨੇ ਸਰੌਮਣੀ ਕਮੇਟੀ ਦੀ ਮੈਂਬਰਸ਼ਿਪ ਤੋ ਵੀ ਕੁੱਝ ਦਿਨ ਪਹਿਲਾ ਹੀ ਸੋਦਾ ਸਾਧ ਦੇ ਮਾਮਲੇ ਨੂੰ ਲੈ ਕੇ ਅਸਤੀਫਾ ਦਿੱਤਾ ਸੀ।

Posted in: ਪੰਜਾਬ