ਸਿਕੰਦਰ ਸਿੰਘ ਮਲੂਕਾ ਨੇ ਕਬੂਲੀ ਭਗਵੰਤ ਮਾਨ ਦੀ ਚੁਣੌਤੀ

By November 27, 2015 0 Comments


ਕੈਪਟਨ ਅਮਰਿੰਦਰ ਤੇ ਪ੍ਰੋਫੈਸਰ ਸਾਧੂ ਸਿੰਘ ਵੀ ਕਰਾਉਣ ਮੇਰੇ ਨਾਲ ਡੋਪ ਟੈਸਟ
-ਅਮਲੀ ਪਹਿਲਾਂ ਆਪਣੀ ਪਾਰਟੀ ਦੇ ਮੰਜੇ ਥੱਲੇ ਸੋਟਾ ਫੇਰੇ
ਸਾਰੇ ਤਰ•ਾਂ ਦੇ ਨਸ਼ਿਆਂ ਦਾ ਹੋਵੇ ਡੋਪ ਟੈਸਟ, ਸਾਬਤ ਹੋਣ ‘ਤੇ ਸਿਆਸਤ ਛੱਡ ਦਿਆਂਗਾ
maluka
ਚੰਡੀਗੜ•, 27 ਨਵੰਬਰ : ਪੰਜਾਬ ਦੇ ਸੀਨੀਅਰ ਨੇਤਾਵਾਂ ਵਲੋਂ ਨਸ਼ਿਆਂ ਦੀ ਵਰਤੋਂ ਕਰਨ ਦੇ ਮੁੱਦੇ ਵਾਲਾ ਵਿਵਾਦ ਭਖਣ ਲੱਗਿਆ ਹੈ। ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵਲੋਂ ਅਕਾਲੀ ਤੇ ਕਾਂਗਰਸੀ ਨੇਤਾਵਾਂ ਨੂੰ ਨਸ਼ਾ ਕਰਨ ਦੇ ਮੁੱਦਾ ਉਤੇ ਡੌਪ ਟੈਸਟ ਕਰਾਉਣ ਲਈ ਦਿੱਤੀ ਚੁਣੌਤੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਜਥੇਦਾਰ ਤੇ ਸੀਨੀਅਰ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਵੀਕਾਰ ਕਰਦਿਆਂ ਮਾਨ ਦੀ ਝੰਡੀ ਫੜ ਲਈ ਹੈ। ਜਥੇਦਾਰ ਮਲੂਕਾ ਨੇ ਮਾਨ ਨੂੰ ਮੋੜ•ਵੇਂ ਰੂਪ ਵਿਚ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਹਰ ਤਰ•ਾਂ ਦੇ ਨਸ਼ਿਆਂ ਦੇ ਡੋਪ ਟੈਸਟ ਲਈ ਉਹ ਤੁਰੰਤ ਸਮਾਂ ਅਤੇ ਸਥਾਨ ਤੈਅ ਕਰੇ ਅਸੀਂ ਪਹੁੰਚਣ ਲਈ ਤਿਆਰ ਹਾਂ। ਉਨ•ਾਂ ਕਿਹਾ ਇਹ ਵੀ ਕਿਹਾ ਹੈ ਕਿ ਭਗਵੰਤ ਮਾਨ ਡੋਪ ਟੈਸਟ ਕਰਾਉਣ ਲਈ ਆਪਣੇ ਨਾਲ ਆਪਣੀ ਪਾਰਟੀ ਦੇ ਨੇਤਾਵਾਂ ਜਿਨ•ਾਂ ਵਿਚ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ ਵੀ ਸ਼ਾਮਲ ਹੋਵੇ ਨੂੰ ਨਾਲ ਲੈ ਕੇ ਆਵੇ।
ਜਥੇਦਾਰ ਮਲੂਕਾ ਨੇ ਆਮ ਆਦਮੀ ਪਾਰਟੀ, ਕਾਂਗਰਸ ਸਮੇਤ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਚੈਲੰਜ ਕਰਦਿਆਂ ਕਿਹਾ ਕਿ ਸਾਰੇ ਹੀ ਹਰ ਤਰ•ਾਂ ਦੇ ਨਸ਼ਿਆਂ, ਚਾਹੇ ਉਹ ਕਿਸੇ ਵੀ ਕਿਸਮ ਦੇ ਹੋਣ ਦਾ ਆਪੋ ਆਪਣਾ ਡੋਪ ਟੈਸਟ ਕਰਾਉਣ ਲਈ ਮੈਦਾਨ ਵਿਚ ਆਉਣ। ਉਨ•ਾਂ ਕਿਹਾ ਕਿ ਲੀਡਰਾਂ ਦਾ ਨਸ਼ਿਆਂ ਦੇ ਡੋਪ ਟੈਸਟ ਦੇ ਨਾਲ ਨਾਲ ਸੱਚ ਅਤੇ ਝੂਠ ਬੋਲਣ ਦਾ ਵੀ ਲਾਈਵ ਲਾਈਟ ਡਿਟੈਕਟਰ ਟੈਸਟ ਹੋਣਾ ਚਾਹੀਦਾ ਹੈ, ਜਿਸ ਵਿਚ ਸੱਚ ਤੇ ਝੂਠ ਬੋਲਣ ਦੀ ਸੱਚਾਈ ਦਾ ਖੁਲਾਸਾ ਵੀ ਹੋ ਜਾਵੇਗਾ। ਮਲੂਕਾ ਨੇ ਕਿਹਾ ਕਿ ਜਿਹੜੇ ਲੀਡਰ ਖੁਦ ਨਸ਼ੇ ਕਰਦੇ ਹਨ ਉਹ ਦੂਜਿਆਂ ਨੂੰ ਕੀ ਸੇਧ ਦੇਣਗੇ।
ਇਥੋਂ ਜਾਰੀ ਇੱਕ ਬਿਆਨ ਵਿਚ ਮਲੂਕਾ ਨੇ ਕਿਹਾ ਕਿ ਮੈਂ ਡੋਪ ਟੈਸਟ ਦੇ ਲਈ ਤਿਆਰ ਹਾਂ ਅਤੇ ਚੈਲੰਜ ਕਰਦਾ ਹਾਂ ਕਿ ਜੇ ਕਿਸੇ ਵੀ ਕਿਸਮ ਦਾ ਨਸ਼ਾ ਸਾਬਤ ਹੋ ਜਾਵੇ ਤਾਂ ਮੈਂ ਸਾਰੀ ਉਮਰ ਲਈ ਸਿਆਸਤ ਛੱਡ ਦੇਵਾਂਗਾ। ਇਸ ਦੇ ਨਾਲ ਹੀ ਉਨ•ਾਂ ਕਿਹਾ ਕਿ ਜੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਨੇਤਾਵਾਂ ਦਾ ਡੋਪ ਟੈਸਟ ਵਿਚ ਕਿਸੇ ਵੀ ਕਿਸਮ ਦੇ ਨਸ਼ੇ ਦਾ ਸੇਵਨ ਸਾਬਤ ਹੋ ਗਿਆ ਤਾਂ ਉਹ ਵੀ ਸਾਰੀ ਉਮਰ ਲਈ ਸਿਆਸਤ ਛੱਡਣ ਦੀ ਜੁਰਅੱਤ ਦਿਖਾਉਣ। ਇਕੱਲੀਆਂ ਫੋਕੀਆਂ ਗੱਲਾਂ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਵੀਡੀਓਜ਼ ਜਾਰੀ ਕਰਨ ਨਾਲ ਆਮ ਆਦਮੀ ਦੇ ਲੀਡਰਾਂ ਨੂੰ ਸੌੜੀ ਸਿਆਸਤ ਕਰਨ ਦੀ ਬਜਾਏ ਮੈਦਾਨ ਵਿਚ ਆ ਕੇ ਦਲੀਲ ਦੇਣੀ ਚਾਹੀਦੀ ਹੈ।
ਮਾਨ ਵਲੋਂ ਸ਼੍ਰੋਮਣੀ ਅਕਾਲੀ ਦਲ ਉਤੇ ਕੀਤੀਆਂ ਜਾ ਰਹੀਆਂ ਨਾ-ਸਹਿਣਯੋਗ ਟਿੱਪਣੀ ਉਤੇ ਤਿੱਖਾ ਪ੍ਰਤੀਕਰਮ ਦੇਣ ਦੀ ਪਹਿਲਕਦਮੀ ਕਰਦੇ ਹੋਏ ਮਲੂਕਾ ਨੇ ਕਿਹਾ ਹੈ ਕਿ ਅਕਾਲੀ ਜਥੇਦਾਰਾਂ ਦੀਆਂ ਕੁਰਬਾਨੀਆਂ ਤੇ ਪ੍ਰਾਪਤੀਆਂ ਦਾ ਪੰਜਾਬ ਦੇ ਇਤਿਹਾਸ ਵਿਚ ਸ਼ਾਨਦਾਰ ਜ਼ਿਕਰ ਹੈ ਜਿਨ•ਾਂ ਨੇ ਪੰਜਾਬ ਦੇ ਲੋਕਾਂ ਲਈ ਵਾਰ-ਵਾਰ ਸੰਘਰਸ਼ ਕੀਤਾ ਅਤੇ ਉਨ•ਾਂ ਦੇ ਭਲੇ ਲਈ ਅੱਗੇ ਆਉਂਦੇ ਰਹੇ। ਮਲੂਕਾ ਨੇ ਕਿਹਾ ਕਿ ਭਗਵੰਤ ਵਰਗੇ ਅਮਲੀਆਂ ਨੂੰ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਕਿਸੇ ਵੀ ਕੀਮਤ ਉਤੇ ਗੰਧਲਾ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ। ਇਥੋਂ ਜਾਰੀ ਇੱਕ ਬਿਆਨ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਮਲੂਕਾ ਨੇ ਦਾਅਵਾ ਕੀਤਾ ਹੈ ਕਿ ਨਸ਼ਿਆਂ ਦੀ ਵਰਤੋਂ ਕਰਨ ਵਾਲਾ ਕੋਈ ਵੀ ਸਿਆਸੀ ਨੇਤਾ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਕਰ ਸਕਦਾ। ਜ਼ਿਲ•ਾ ਸੰਗਰੂਰ ਦੇ ਵੋਟਰ ਭਗਵੰਤ ਮਾਨ ਨੂੰ ਇੱਕ ਵਾਰ ਜਿਤਾ ਕੇ ਪਛਤਾ ਰਹੇ ਹਨ ਕਿਉਂਕਿ ਮਾਨ ਦੀਆਂ ਨਸ਼ੇੜੀ ਹਰਕਤਾਂ ਕਰਕੇ ਸਮੁੱਚੇ ਹਲਕੇ ਦੇ ਲੋਕਾਂ ਨੂੰ ਵਾਰ-ਵਾਰ ਨਾਮੋਸ਼ੀ ਝੱਲਣੀ ਪੈਂਦੀ ਹੈ ਕਿ ਜ਼ਿਲ•ੇ ਦੇ ਵੋਟਰਾਂ ਨੇ ਕਿਹੋ-ਜਿਹੇ ਵਿਅਕਤੀ ਦੀ ਚੋਣ ਕਰਕੇ ਭਾਰਤ ਦੀ ਸਭ ਤੋਂ ਵੱਡੀ ਜਮਹੂਰੀ ਸੰਸਦ ਵਿਚ ਭੇਜਿਆ ਹੈ। ਜਥੇਦਾਰ ਮਲੂਕਾ ਨੇ ਕਾਂਗਰਸ ਦੇ ਲੋਕ ਸਭਾ ਵਿਚ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚੁਣੌਤੀ ਦਿੱਤੀ ਹੈ ਕਿ ਉਹ ਭਗਵੰਤ ਮਾਨ ਅਤੇ ਪ੍ਰੋਫੈਸਰ ਸਾਧੂ ਸਿੰਘ ਦੇ ਨਾਲ-ਨਸ਼ਿਆਂ ਦਾ ਡੋਪ ਟੈਸਟ ਕਰਾਉਣ ਲਈ ਸਾਹਮਣੇ ਆਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸੱਚਾਈ ਪਤਾ ਲੱਗ ਸਕੇ ਕਿ ਕਿਹੜੇ-ਕਿਹੜੇ ਲੀਡਰ ਨਸ਼ਿਆਂ ਦੀ ਵਰਤੋਂ ਕਰਦੇ ਹਨ ਅਤੇ ਹੋਰ ਭੜੀਆਂ ਸਮਾਜਿਕ ਤੇ ਅਨੈਤਿਕ ਬੁਰਾਈਆਂ ਦਾ ਸ਼ਿਕਾਰ ਹਨ, ਜੋ ਪਰਦੇ ਪਿੱਛੇ ਰਹਿ ਕੇ ਸੋ ਮੰਦੇ ਕੰਮ ਕਰਦੇ ਹਨ। ਜਥੇਦਾਰ ਮਲੂਕਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਚੁਣੌਤੀ ਦੇ ਨਾਲ-ਨਾਲ ਤਾੜਨਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਪਹਿਲਾਂ ਆਪਣੀ ਪੀੜ•ੀ ਹੇਠਾਂ ਸੋਟੇ ਫੇਰੇ ਦੂਜਿਆਂ ਉਤੇ ਉਂਗਲ ਚੁੱਕੇ।

Posted in: ਪੰਜਾਬ