ਕਨੇਡਾ ਦੇ ਸਿੱਖ ਵਿਧਾਇਕ ਮਨਮੀਤ ਸਿੰਘ ਭੁੱਲਰ ਦੀ ਸੜਕ ਹਾਦਸੇ ਵਿਚ ਮੌਤ

By November 25, 2015 0 Comments


bhullarਕੈਲਗਰੀ- ਕੈਨੇਡਾ ਦੇ ਸੂਬੇ ਅਲਬਰਟਾ ਦੇ ਸਾਬਕਾ ਮੰਤਰੀ ਮਨਮੀਤ ਸਿੰਘ ਭੁੱਲਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮਨਮੀਤ ਸਿੰਘ ਭੁੱਲਰ (35) ੲਿੱਥੋਂ ਦੇ ਗਰੀਨਵੇਅ ਹਲਕੇ ਤੋਂ ਵਿਧਾੲਿਕ ਸਨ ਅਤੇ ਅਸੈਂਬਲੀ ਵਿੱਚ ਉਹ ਇੱਕੋ-ਇੱਕ ਪੰਜਾਬੀ ਵਿਧਾਇਕ ਸਨ। ਪੀ.ਸੀ. ਪਾਰਟੀ ਦੀ ਸਰਕਾਰ ਦੌਰਾਨ ਉਨ੍ਹਾਂ ਨੂੰ ਅਲਬਰਟਾ ਦਾ ਪਹਿਲਾ ਪੰਜਾਬੀ ਕੈਬਨਿਟ ਬਣਨ ਦਾ ਮਾਣ ਹਾਸਲ ਹੋਇਆ ਸੀ। ਇਹ ਹਾਦਸਾ ਕੈਲਗਰੀ-ਐਡਮਿੰਟਨ ਹਾਈਵੇਅ ਉਪਰ ਵਾਪਰਿਆ। ਸ੍ਰੀ ਭੁੱਲਰ ੲਿੱਥੋਂ ਐਡਮਿੰਟਨ ਜਾਂਦਿਆ ੳੁਦੋਂ ਟਰੱਕ ਦੀ ਲਪੇਟ ਵਿੱਚ ਆ ਗਏ ਜਦੋਂ ਉਹ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਦੀ ਮਦਦ ਕਰਨ ਲਈ ਆਪਣੇ ਵਾਹਨ ਵਿੱਚੋਂ ਬਾਹਰ ਨਿਕਲੇ ਸਨ। ਪਿਛਲੇ ਪਾਸਿਓਂ ਆਉਂਦੇ ਟਰੱਕ ਨੇ ੳੁਨ੍ਹਾਂ ਨੂੰ ਫੇਟ ਮਾਰ ਦਿੱਤੀ। ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਂਦਿਅਾ ਰਸਤੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਨੇੜਲੇ ਪਿੰਡ ਸੁਧਾਰ ਰਾਜਪੂਤਾਂ ਦਾ ਭੁੱਲਰ ਪਰਿਵਾਰ ਕਾਫ਼ੀ ਅਰਸਾ ਪਹਿਲਾਂ ਕੈਨੇਡਾ ਆ ਗਿਆ ਸੀ। ਕੈਨੇਡਾ ਵਿੱਚ ਜਨਮੇ ਮਨਮੀਤ ਸਿੰਘ ਨੇ ਵਿਦਿਆਰਥੀ ਜੀਵਨ ਦੌਰਾਨ ਮੁਸ਼ਕਲਾਂ ਦੇ ਬਾਵਜੂਦ ਸਿੱਖੀ ਸਰੂਪ ਨੂੰ ਬਰਕਰਾਰ ਰੱਖਿਆ ਸੀ। ੳੁਹ 2008 ਵਿੱਚ 28 ਸਾਲ ਦੀ ਉਮਰ ਵਿੱਚ ਵਿਧਾੲਿਕ ਬਣ ਕੇ ਅਲਬਰਟਾ ਅਸੈਂਬਲੀ ਵਿੱਚ ਪਹੁੰਚੇ। ਇਸ ਤੋਂ ਬਾਅਦ 2011 ਵਿੱਚ ਮੰਤਰੀ ਬਣੇ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਵੇਂ ਪੀ.ਸੀ. ਪਾਰਟੀ ਹਾਰ ਗਈ ਸੀ ਪਰ ਸ੍ਰੀ ਭੁੱਲਰ ਆਪਣੀ ਸੀਟ ਬਚਾਉਣ ਵਿੱਚ ਕਾਮਯਾਬ ਹੋ ਗਏ ਸਨ। ਮਨਮੀਤ ਭੁੱਲਰ ਦਾ ਵਿਅਾਹ ਦੋ ਸਾਲ ਪਹਿਲਾਂ ਨਿਮਰਤਾ ਨਾਲ ਵਿਆਹ ਹੋਇਆ ਸੀ।

ਸ੍ਰੀ ਭੁੱਲਰ ਨੇ ਅਫ਼ਗਾਨਿਸਤਾਨ ਵਿੱਚੋਂ ਨਾਟੋ ਫ਼ੌਜਾਂ ਹਟਾਉਣ ਦਾ ਵਿਰੋਧ ਕੀਤਾ ਸੀ। ਕੁਝ ਸਮਾਂ ਪਹਿਲਾਂ ਉਹ ਅਫ਼ਗਾਨਿਸਤਾਨ ’ਚੋਂ ਉੱਜੜ ਕੇ ਆਏ ਸਿੱਖ ਭਾਈਚਾਰੇ ਨੂੰ ਮਿਲਣ ਲਈ ਇੱਕ ਵਫ਼ਦ ਲੈ ਕੇ ਦਿੱਲੀ ਗੲੇ ਸਨ। ਅਲਬਰਟਾ ਦੀ ਮੁੱਖ ਮੰਤਰੀ ਰੈਸ਼ਲ ਨੌਟਲੀ, ਪੀ.ਸੀ. ਪਾਰਟੀ ਦੇ ਕਾਰਜਕਾਰੀ ਮੁਖੀ ਰਿੱਕ ਮੁਕਾਵਿਰ ਤੇ ਕੈਲਗਰੀ ਦੇ ਮੇਅਰ ਨਾਈਦ ਨੈਨਸ਼ੀ ਤੋਂ ਇਲਾਵਾ ਕੲੀ ੳੁੱਘੀਅਾਂ ਹਸਤੀਆਂ ਨੇ ਸ੍ਰੀ ਭੁੱਲਰ ਦੀ ਮੌਤ ’ਤੇ ਦੁੱਖ ਪ੍ਰਗਟਾੲਿਅਾ ਹੈ।