ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਵਿਚ ਇਸਤਰੀ ਜਾਤੀ ਦਾ ਸਨਮਾਨ

By November 25, 2015 0 Comments


bebe nanki and guru nanak dev jiਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਸਰਬ-ਸਾਂਝੇ ਗੁਰੂ ਹਨ | ਗੁਰੂ ਜੀ ਨੇ ਮੁੱਢ ਤੋਂ ਹੀ ਮਨੁੱਖੀ ਏਕਤਾ, ਬਰਾਬਰਤਾ ਤੇ ਧਾਰਮਿਕ ਸਹਿ-ਹੋਂਦ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਇਆ | ਸਿੱਖ ਇਤਿਹਾਸ ਵਿਚੋਂ ਗੁਰੂ ਸਾਹਿਬ ਜੀ ਦੇ ਜੀਵਨ ਵਿਚ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੇ ਨਿਵੇਕਲੇ ਮਹੱਤਵ ਦੇ ਲਖਾਇਕ ਤੱਤ ਦਿ੍ਸ਼ਟਮਾਨ ਹੋ ਜਾਂਦੇ ਹਨ | ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਦੀ ਬਖਸ਼ਿਸ਼ ਦੁਆਰਾ ਮਨੁੱਖਤਾ ਨੂੰ ਇਕ ਨਵੀਂ ਨਰੋਈ ਜੀਵਨ-ਜਾਚ ਦਿੱਤੀ | ਆਪ ਜੀ ਦੀ ਦਾਰਸ਼ਨਿਕ ਵਿਚਾਰਧਾਰਾ ਦਾ ਮੂਲ ਆਧਾਰ ਅਧਿਆਤਮਿਕ ਅਤੇ ਭਾਵਾਤਮਿਕ ਏਕਤਾ ਹੈ | ਇਹ ਇਕ ਪਾਸੇ ਮਨੁੱਖ ਦਾ ਪ੍ਰਭੂ ਨਾਲ ਤੇ ਦੂਸਰੇ ਪਾਸੇ ਮਨੁੱਖ ਦਾ ਮਨੁੱਖ ਨਾਲ ਸੰਯੋਗ ਸਿਰਜਦੀ ਹੈ | ਇਹ ਅਧਿਆਤਮਵਾਦੀ ਹੋਣ ਦੇ ਬਾਵਜੂਦ ਸਮਾਜਿਕ ਜੀਵਨ ਤੋਂ ਉਪਰਾਮਤਾ ਨਹੀਂ ਸਿਖਾਉਂਦੀ, ਸਗੋਂ ਮਾਨਵੀ ਸਮਾਜਿਕ ਪੱਖਾਂ ਨੂੰ ਮੁੱਖ ਰੱਖ ਕੇ ਆਤਮਿਕ ਵਿਕਾਸ ਦਾ ਰਾਹ ਦੱਸਦੀ ਹੈ | ਮਨੁੱਖੀ ਜੀਵਨ ਅਤੇ ਅਧਿਆਤਮਿਕਤਾ ਦੇ ਸਮਤੋਲ ਦੀ ਜੋ ਪਰਪਾਟੀ ਸ੍ਰੀ ਗੁਰੂ ਨਾਨਕ ਸਾਹਿਬ ਨੇ ਸਿਰਜੀ, ਉਸ ਨੇ ਭਾਰਤੀ ਦਰਸ਼ਨ ਨੂੰ ਸਿਖਰ ਪ੍ਰਦਾਨ ਕੀਤੀ |
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜਿ੍ਹਆਂ ਪਤਾ ਲੱਗਦਾ ਹੈ ਕਿ ਉਨ੍ਹਾਂ ਸਿਧਾਂਤਕ ਪੱਖ ਤੋਂ ਮਨੁੱਖੀ ਜੀਵਨ ਅਤੇ ਸਮਕਾਲੀ ਸਮਾਜਿਕ ਵਿਵਸਥਾ ਦੇ ਮੂਲ ਤੱਤਾਂ ਨੂੰ ਛੂਹ ਲਿਆ ਸੀ | ਇਸੇ ਕਰਕੇ ਉਨ੍ਹਾਂ ਨੇ ਜਿਊਾਦੀ-ਜਾਗਦੀ ਉਹ ਫਿਲਾਸਫੀ ਉਜਾਗਰ ਕਰਕੇ ਦਰਸਾਈ, ਜੋ ਸੰਸਾਰਕ ਜੀਵਨ ਦੇ ਨਾਲੋ-ਨਾਲ ਹੋ ਕੇ ਚੱਲਦੀ ਹੋਵੇ | ਆਪ ਜੀ ਨੇ ਆਪਣੀ ਬਾਣੀ ਅੰਦਰ ਮਨੁੱਖ ਦੀ ਨਵੀਂ ਘਾੜਤ ਘੜਦਿਆਂ ਧਰਮ-ਕਰਮ ਤੇ ਆਚਾਰ-ਵਿਹਾਰ ਨਾਲ ਸਬੰਧਤ ਭਾਰਤੀ ਦਰਸ਼ਨ ਵਿਚ ਪ੍ਰਚਲਿਤ ਕਦਰਾਂ-ਕੀਮਤਾਂ ਨੂੰ ਪੜਚੋਲਣ ਤੋਂ ਬਾਅਦ ਇਨ੍ਹਾਂ ਨੂੰ ਨਵੇਂ ਸਿਰਿਉਂ ਸੰਗਠਿਤ ਕੀਤਾ | ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਹਿੰਦੁਸਤਾਨੀ ਸਮਾਜ ਵਿਚ ਇਸਤਰੀ ਦੀ ਦਸ਼ਾ ਬੜੀ ਮਾੜੀ ਸੀ | ਇਸਤਰੀ ਨੂੰ ਪੈਰ ਦੀ ਜੁੱਤੀ, ਦਾਸੀ ਅਤੇ ਪਰਦੇ ਆਦਿ ਵਿਚ ਰਹਿਣ ਵਾਲੀ ਵਸਤੂ ਹੀ ਸਮਝਿਆ ਜਾਂਦਾ ਸੀ | ਅਜਿਹੀ ਹਾਲਤ ਵਿਚ ਇਸਤਰੀ ਨੇ ਵੀ ਅਧੀਨਗੀ ਨੂੰ ਆਪਣੇ ਜੀਵਨ ਦਾ ਜਮਾਂਦਰੂ ਅੰਗ ਸਵੀਕਾਰ ਕਰ ਲਿਆ ਸੀ | ਉਨ੍ਹਾਂ ਨੇ ਇਸਤਰੀ ਦੇ ਸਨਮਾਨ ਨੂੰ ਹਕੀਕੀ ਤੌਰ ‘ਤੇ ਬਹਾਲ ਕਰਦਿਆਂ ਆਪਣੇ ਪੰਥ ਵਿਚ ਮਰਦ ਦੇ ਬਰਾਬਰ ਖੜ੍ਹਾ ਕਰ ਦਿੱਤਾ | ਇਸਤਰੀ ਦੇ ਮਾਣ-ਸਤਿਕਾਰ ਅਤੇ ਵਡਿਆਈ ਦੇ ਹੱਕ ਵਿਚ ਬੁਲੰਦ ਕੀਤੀ ਆਵਾਜ਼ ਆਪ ਜੀ ਦੀ ਬਾਣੀ ਵਿਚੋਂ ਨਿਹਾਰੀ ਜਾ ਸਕਦੀ ਹੈ | ਆਪ ਜੀ ਦਾ ਫ਼ਰਮਾਨ ਹੈ :
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ¨
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ¨
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ¨
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ¨ (ਪੰਨਾ 473)
ਇਸੇ ਤਰ੍ਹਾਂ ਸਤਿਗੁਰੂ ਜੀ ਨੇ ਊਚ-ਨੀਚ ਅਤੇ ਜਾਤ-ਪਾਤ ਦੇ ਵੰਡ-ਵਿਤਕਰੇ ਦੀ ਨਿਖੇਧੀ ਕੀਤੀ | ਇਹ ਨਹੀਂ ਕਿ ਗੁਰੂ ਜੀ ਨੇ ਸਮਾਜ ਦੇ ਲੋਕਾਂ ਨੂੰ ਹੀ ਉਪਦੇਸ਼ ਕੀਤਾ, ਸਗੋਂ ਇਸ ‘ਤੇ ਆਪ ਵੀ ਅਮਲੀ ਰੂਪ ਵਿਚ ਪਹਿਰਾ ਦਿੱਤਾ | ਆਪ ਫ਼ਰਮਾਉਂਦੇ ਹਨ :
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ¨
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ¨ (ਪੰਨਾ 15)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਹਿਮਾਂ-ਭਰਮਾਂ ਦਾ ਖੰਡਨ ਕਰਕੇ ਮੂਲ-ਮੰਤਰ ਵਿਚ ਪਰਮਾਤਮਾ ਦੇ ਸਰੂਪ ਦੀ ਵਿਆਖਿਆ ਕੀਤੀ ਅਤੇ ਉਸ ਦੀ ਪ੍ਰਾਪਤੀ ਦਾ ਮਾਰਗ ਵੀ ਦੱਸਿਆ | ਜਪੁਜੀ ਸਾਹਿਬ ਵਿਚ ਗੁਰੂ ਸਾਹਿਬ ਨੇ ਸਚਿਆਰ ਮਨੁੱਖ ਦੀ ਅਵਸਥਾ ਬਿਆਨ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਨਾਮ ਸਿਮਰਨ ਦੁਆਰਾ ਮਨ ਤੋਂ ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ ਅਤੇ ਮਨ ਜਾਗਿ੍ਤ ਹੋ ਜਾਂਦਾ ਹੈ | ਗੁਰੂ ਜੀ ਨੇ ਦਸਾਂ ਨਹੁੰਆਂ ਦੀ ਸੁੱਚੀ ਕਿਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਅਤੇ ਕਿਹਾ ਕਿ ਪਵਿੱਤਰ ਕਮਾਈ ਉਹੀ ਹੈ, ਜਿਹੜੀ ਦਿਆਨਤਦਾਰੀ ਤੇ ਇਮਾਨਦਾਰੀ ਨਾਲ ਕੀਤੀ ਗਈ ਹੋਵੇ | ਝੂਠ ਬੋਲ ਕੇ ਅਤੇ ਠੱਗੀ ਮਾਰ ਕੇ ਕੀਤੀ ਕਮਾਈ ਹੱਕ-ਸੱਚ ਦੀ ਕਮਾਈ ਨਹੀਂ ਕਹੀ ਜਾ ਸਕਦੀ | ਰਿਸ਼ਵਤ ਲੈ ਕੇ ਜਾਂ ਭਿ੍ਸ਼ਟ ਤਰੀਕੇ ਨਾਲ ਕੀਤੀ ਕਮਾਈ ਲੋਕਾਂ ਦਾ ਖੂਨ ਚੂਸਣ ਦੇ ਬਰਾਬਰ ਹੈ | ਇਥੇ ਹੀ ਬਸ ਨਹੀਂ, ਹੱਕ-ਸੱਚ ਦੀ ਕੀਤੀ ਕਮਾਈ ਨੂੰ ਵੰਡ ਛਕਣ ਦਾ ਉਪਦੇਸ਼ ਵੀ ਗੁਰੂ ਜੀ ਦਾ ਵਿਲੱਖਣ ਸਿਧਾਂਤ ਹੈ :
ਘਾਲਿ ਖਾਇ ਕਿਛੁ ਹਥਹੁ ਦੇਇ¨
ਨਾਨਕ ਰਾਹੁ ਪਛਾਣਹਿ ਸੇਇ¨ (ਪੰਨਾ 1245)
‘ਕਿਛੁ ਹਥਹੁ ਦੇਇ’ ਦਾ ਇਹ ਸਿਧਾਂਤ ਦੂਜੇ ਧਾਰਮਿਕ ਮੱਤਾਂ ਦੇ ਦਾਨ ਆਦਿ ਦੇ ਸਿਧਾਂਤ ਨਾਲੋਂ ਵਿਲੱਖਣ ਅਰਥ ਰੱਖਦਾ ਹੈ, ਕਿਉਂਕਿ ਦੂਜੇ ਮੱਤਾਂ ਵਿਚ ਦਾਨ ਆਪਣੇ ਨਿੱਜੀ ਹਿੱਤ ਜਾਂ ਅਗਲੇ ਜਨਮ ‘ਚ ਚੰਗੇ ਫਲ ਦੀ ਕਾਮਨਾ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਸੀ, ਪਰ ਗੁਰੂ ਸਾਹਿਬ ਨੇ ਦਾਨ ਦੇ ਅਰਥ ਕਿਸੇ ਮਕਸਦ ਦੀ ਪੂਰਤੀ ਜਾਂ ਵਿਅਕਤੀਗਤ ਲਾਭ ਨੂੰ ਮੁੱਖ ਰੱਖ ਕੇ ਨਹੀਂ ਕੀਤੇ, ਸਗੋਂ ਉਨ੍ਹਾਂ ਦੇ ਇਸ ਸਿਧਾਂਤ ਵਿਚੋਂ ‘ਸਰਬੱਤ ਦੇ ਭਲੇ’ ਦੀ ਖਾਹਿਸ਼ ਉਜਾਗਰ ਹੁੰਦੀ ਹੈ | ਵੰਡ ਛਕਣ ਜਾਂ ਲੋੜਵੰਦਾਂ ਦੀ ਸਹਾਇਤਾ ਕਰਨ ਬਾਰੇ ਗੁਰੂ ਜੀ ਦੇ ਹੁਕਮ ਨਾਲ ਸ਼ਰਤ ਇਹ ਹੈ ਕਿ ਇਹ ਸਹਾਇਤਾ ਮਿਹਨਤ ਅਥਵਾ ‘ਘਾਲਿ’ ਦੀ ਕਮਾਈ ਵਿਚੋਂ ਹੋਣੀ ਚਾਹੀਦੀ ਹੈ |
ਗੁਰੂ ਪਾਤਸ਼ਾਹ ਜੀ ਦੇ ਉਪਦੇਸ਼ਾਂ ਵਿਚੋਂ ‘ਸਰਬੱਤ ਦੇ ਭਲੇ’ ਦੀ ਭਾਵਨਾ ਉਜਾਗਰ ਹੁੰਦੀ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਕੇਵਲ ਸਿੱਖਾਂ ਦੇ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਸੱਚੇ ਮਾਰਗ-ਦਰਸ਼ਕ ਸਨ, ਜਿਨ੍ਹਾਂ ਨੇ ਭਰਮ-ਭੁਲੇਖਿਆਂ ਵਿਚ ਭਟਕ ਰਹੀ ਲੋਕਾਈ ਦਾ ਸਹੀ ਮਾਰਗ-ਦਰਸ਼ਨ ਕਰਕੇ, ਉਸ ਨੂੰ ਪਰਮਾਰਥ ਦੇ ਰਾਹ ਤੋਰਿਆ | ਇਸ ਮੰਤਵ ਦੀ ਪੂਰਤੀ ਲਈ ਉਨ੍ਹਾਂ ਧਰਮਸ਼ਾਲਾਵਾਂ ਬਣਵਾਈਆਂ, ਲੰਗਰ ਦੀ ਪ੍ਰਥਾ ਕਾਇਮ ਕੀਤੀ ਅਤੇ ਸੰਗਤ-ਪੰਗਤ ਤੇ ਸੇਵਾ-ਸਿਮਰਨ ਆਦਿ ਦੇ ਅਜਿਹੇ ਅਦੁੱਤੀ ਸਿਧਾਂਤ ਮਨੁੱਖਤਾ ਸਾਹਮਣੇ ਰੱਖੇ, ਜੋ ਸਦੀਵੀ ਸੇਧ ਦੇਣ ਵਾਲੇ ਹਨ | ਆਓ! ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਦੇ ਸ਼ੁਭ-ਅਵਸਰ ‘ਤੇ ਉਨ੍ਹਾਂ ਵੱਲੋਂ ਦਰਸਾਈ ਗੁਰਮਤਿ ਜੀਵਨ-ਜੁਗਤ ਨੂੰ ਅਪਣਾ ਕੇ ਆਦਰਸ਼ਕ ਮਨੁੱਖ ਬਣਨ ਵੱਲ ਸੇਧਤ ਹੋਈਏ | ਇਸੇ ਵਿਚ ਹੀ ਸਾਡਾ ਭਲਾ ਹੈ |
ਜਥੇਦਾਰ ਅਵਤਾਰ ਸਿੰਘ ਮੱਕੜ-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਤਸਰ |




Tags: ,
Posted in: ਸਾਹਿਤ