ਜਥੇਦਾਰ ਗਿਆਨੀ ਧਿਆਨ ਸਿੰਘ ਮੰਡ ਨੂੰ ਭੇਜਿਆ ਜੇਲ੍ਹ

By November 25, 2015 0 Comments


mand
ਅੰਮਿ੍ਤਸਰ: -ਸਰਬੱਤ ਖ਼ਾਲਸਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਜਥੇਦਾਰ ਗਿਆਨੀ ਧਿਆਨ ਸਿੰਘ ਮੰਡ ਦਾ ਅੱਜ ਪੁਲਿਸ ਰਿਮਾਂਡ ਖ਼ਤਮ ਹੋਣ ‘ਤੇ ਅਦਾਲਤ ਵੱਲੋਂ ਉਨ੍ਹਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਲਈ ਜੇਲ੍ਹ ਭੇਜ ਦਿੱਤਾ ਹੈ | ਦੇਸ਼ ਧਰੋਹ ਦੇ ਮਾਮਲੇ ‘ਚ ਹਫ਼ਤਾ ਭਰ ਪੁਲਿਸ ਰਿਮਾਂਡ ‘ਤੇ ਰਹੇ ਗਿਆਨੀ ਮੰਡ ਦਾ ਬੀਤੇ ਦਿਨ ਅੰਮਿ੍ਤਸਰ ਸ਼ਹਿਰੀ ਦੀ ਪੁਲਿਸ ਨੇ ਵੀ ਇਹ ਕਹਿ ਕੇ ਇਕ ਦਿਨਾਂ ਰਿਮਾਂਡ ਲੈ ਲਿਆ ਸੀ ਕਿ ਉਨ੍ਹਾਂ ਪਾਸੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਹੁਲੜਬਾਜ਼ੀ ਸਬੰਧੀ ਪੁੱਛਗਿੱਛ ਕਰਨੀ ਹੈ |

ਇਹ ਮਾਮਲਾ ਸ਼ੋ੍ਰਮਣੀ ਕਮੇਟੀ ਵੱਲੋਂ ਦਰਜ ਕਰਵਾਇਆ ਸੀ, ਜਿਸ ਮੁਤਾਬਕ ਦੀਵਾਲੀ ਦੀ ਸੰਧਿਆ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੌਮ ਦੇ ਨਾਂਅ ਸੰਦੇਸ਼ ਜਾਰੀ ਕਰਨ ਮੌਕੇ ਗਿਆਨੀ ਮੰਡ ਦੇ ਸਮਰਥਕਾਂ ਵੱਲੋਂ ਹੁਲੜਬਾਜ਼ੀ ਕਰਕੇ ਆਮ ਸੰਗਤਾਂ ਦੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਸੀ | ਥਾਣਾ ਕੋਤਵਾਲੀ ਦੀ ਪੁਲਿਸ ਨੇ ਇਹ ਮਾਮਲਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਪ੍ਰਤਾਪ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਸੀ |

ਥਾਣਾ ਮੁੱਖੀ ਇੰ: ਲਖਵਿੰਦਰ ਸਿੰਘ ਕਲੇਰ ਵੱਲੋਂ ਗਿਆਨੀ ਮੰਡ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ ‘ਤੇ ਅੱਜ ਦੁਪਿਹਰ ਸਮੇਂ ਗਿਆਨੀ ਮੰਡ ਨੂੰ ਸ: ਪਰਮਿੰਦਰ ਸਿੰਘ ਰਾਏ ਏ. ਸੀ. ਜੀ. ਐੱਮ. ਦੀ ਅਦਾਲਤ ‘ਚ ਪੇਸ਼ ਕੀਤਾ ਤਾਂ ਅਦਾਲਤ ਵੱਲੋਂ ਉਨ੍ਹਾਂ ਨੂੰ ਨਿਆਇਕ ਹਿਰਾਸਤ ‘ਤੇ ਭੇਜ ਦਿੱਤਾ ਗਿਆ | ਗਿਆਨੀ ਮੰਡ ਨੂੰ ਨਵੀਂ ਜੇਲ੍ਹ ਨਾਭਾ ਵਿਖੇ ਰੱਖਿਆ ਜਾ ਰਿਹਾ ਹੈ |

Posted in: ਪੰਜਾਬ